ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ‘ਮਾਂ ਦਿਵਸ’ ਮਨਾਇਆ ਗਿਆ ਚਰਨਜੀਤ ਸਿੰਘ ਜੀ ਚੱਢਾ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ ਅਤੇ ਜੱਜਬੀਰ ਸਿੰਘ ਵਾਲੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਲਈ ਕਿਹਾ।ਜਿਥੇ ਵਿਦਿਆਰਥੀਆਂ ਨੇ ਅੱਜ ਪਦਾਰਥਵਾਦੀ ਯੁੱਗ ਵਿੱਚ ਮਾਂ ਦੇ ਮਹੱਤਵ ਨੂੰ ਦਰਸਾਉਦਾ ਹੋਇਆ ਨਾਟਕ ਪੇਸ਼ ਕਰਕੇ ਦਰਸ਼ਕਾਂ ਨੂੰ ਹਲੂਣਾ ਦਿਤਾ ਉਥੇ ਡਾਂਸ, ਗਿਧੇ ਅਤੇ ਭੰਗੜੇ ਨੇ ਝੂਮਣ ‘ਤੇ ਮਜਬੂਰ ਕਰ ਦਿੱਤਾ।ਦਰਸ਼ਕਾਂ ਦੇ ਰੂਪ ਵਿਚ ਸ਼ਾਮਲ ਮਾਵਾਂ ਵਿਚਕਾਰ ਰੌਚਕ ਮੁਕਾਬਲੇ ਦੌਰਾਨ ਬੈਸਟ ਮਾਂ ਦੀ ਚੌਣ ਕੀਤੀ ਗਈ।ਮੁੱਖ ਮਹਿਮਾਨ ਚੱਢਾ ਨੇ ਮਾਂ ਦੇ ਮਮਤਾਮਈ ਰੂਪ ਨੂੰ ਸਤਿਕਾਰ ਦਿੰਦਿਆਂ ਮਾਂਵਾਂ ਨੂੰ ਅਪਣੇ ਬੱਿਚਆਂ ਵਿਚ ਚੰਗੇ ਨੈਤਿਕ ਗੁਣਾਂ ਦੀ ਨੀਂਹ ਰੱਖਣ ਅਤੇ ਉਹਨਾਂ ਨੂੰ ਤਰੱਕੀ ਕਰਨ ਲਈ ਪ੍ਰੇਰਣਾ ਕੀਤੀ।ਉਹਨਾਂ ਚੀਫ ਖਾਲਸਾ ਦੀਵਾਨ ਦੀਆਂ ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਵਿਦਿਅਕ ਪੱਧਰ ਨੂੰ ਹੋਰ ਵੀ ਉਪਰ ਚੁੱਕਣ ਦੀਆਂ ਭੱਵਿਖੀ ਯੋਜਨਾਵਾਂ ‘ਤੇ ਰੌਸ਼ਨੀ ਪਾਈ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਅਕਾਦਮਿਕ ਪ੍ਰਾਪਤੀਆਂ ਅਤੇ ਉਲੰਪੀਆਡ ਵਿੱਚ ਮੈਡਲ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਸਕੂਲ ਦੀ ਪਤ੍ਰਿਕਾ “ਗਿਆਨ ਅੰਜਨੁ” ਦਾ ਤੀਸਰਾ ਅੰਕ ਰਲੀਜ਼ ਕੀਤਾ ਗਿਆ।ਮੁੱਖ ਮਹਿਮਾਨ ਚਰਨਜੀਤ ਸਿੰਘ ਚੱਢਾ ਨੇ ਸਕੂਲ ਤੇ ਬੱਚਿਆਂ ਦੀ ਕਲਾਕਾਰੀ ਦੀ ਸ਼ਲਾਘਾ ਕੀਤੀ ਅਤੇ ਸਕੂਲ ਪਤ੍ਰੀਕਾ “ਗਿਆਨ ਅੰਜਨ” ਰਲੀਜ਼ ਕਰਨ ‘ਤੇ ਵਧਾਈ ਦਿੱਤੀ।ਉਹਨਾਂ ਨੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਇਨਾਮ ਵਜੋਂ ਸਕੂਲ ਨੂੰ 50000/- ਰੁਪੈ ਦੇਣ ਦਾ ਐਲਾਨ ਕੀਤਾ ਅਤੇ ਹੋਰ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।ਸਕੂਲ ਮੈਂਬਰ ਇੰਚਾਰਜਾਂ ਡਾ. ਮਨਮੋਹਨ ਸਿੰਘ ਖੰਨਾ ਤੇ ਅਮਰਜੀਤ ਸਿੰਘ ਸਭਰਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media