ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) –
ਕਸ਼ਮੀਰ ਵਾਦੀ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ ਤੇ ਪੱਥਰਬਾਜੀ ਖਤਰਨਾਕ ਹੱਦ ਤੱਕ ਵਧ ਗਈ ਹੈ, ਜੋ ਦੇਸ਼ ਦੀ ਸਰਕਾਰ ਲਈ ਵੱਡੀ ਚੁਣੋਤੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਿਹਤ ਮੰਤਰੀ ਪੰਜਾਬ ਸ੍ਰੀਮਤੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਅਜਿਹੇ ਹਲਾਤਾਂ ਵਿੱਚ ਜਦੋਂ ਇਕ ਦਿਨ ਕਸ਼ਮੀਰ ਵਿੱਚ ਫੌਜ ਦੇ ਜਵਾਨਾਂ ਨੇ ਇਕ ਪੱਥਰਬਾਜ ਨੂੰ ਜਿਪਸੀ ‘ਤੇ ਬਿਠਾ ਕੇ ਉਹ ਇਲਾਕਾ ਪਾਰ ਕੀਤਾ ਜਿਥੇ ਪੱਥਰਾਂ ਦੀਆਂ ਬੌਛੜ ਹੋ ਰਹੀ ਸੀ, ਤਦ ਤਥਾ ਕਥਿਤ ਨੈਤਿਕਤਾਵਾਦੀਆਂ ਨੇ ਇਹ ਦੁਹਾਈ ਦਿੱਤੀ ਕਿ ਫੌਜ ਦੇ ਇਸ ਕੰਮ ਨਾਲ ਭਾਰਤੀ ਫੌਜ ਦੀ ਦਿੱਖ ਪ੍ਰਭਾਵਿਤ ਹੋਣ ਦੇ ਨਾਲ-ਨਾਲ ਜਨੇਵਾ ਕਾਨਫਰੰਸ ਦੀ ਉਲੰਘਣਾ ਹੋਈ ਹੈ।ਸ਼੍ਰੀਮਤੀ ਚਾਵਲਾ ਨੇ ਕਿਹਾ ਕਿ ਪੱਥਰਬਾਜਾਂ ਦੇ ਇਹਨਾਂ ਸਮਰਥਕਾਂ ਨੂੰ ਪੂਰੇ ਦੇਸ਼ ਦਾ ਸਵਾਲ ਹੈ ਕਿ ਕਿਉਂ ਨਾ ਪਥਰਬਾਜਾਂ ਨੂੰ ਰਾਸ਼ਟਰ ਧ੍ਰੋਹ ਦੇ ਕੇਸ ਵਿੱਚ ਜੇਲਾਂ ਅੰਦਰ ਬੰਦ ਕੀਤਾ ਜਾਵੇ।ਮੈਡਮ ਚਾਵਲਾ ਨੇ ਕਿਹਾ ਕਿ ਪਾਕਿਸਤਾਨੀ ਫੌਜੀ ਭਾਰਤੀ ਫੋਜਾਂ ਦੇ ਸੈਨਿਕਾਂ ਦੀਆਂ ਲਾਸ਼ਾਂ ਨਾਲ ਜੋ ਗੈਰ ਮਨੁੱਖੀ ਤੇ ਗੈਰ ਸਮਾਜੀ ਹਰਕਤਾਂ ਕਰਦੇ ਹਨ, ਉਸ ‘ਤੇ ਇਹ ਨੈਤਿਕਤਾਵਾਦੀ ਹੁਣ ਕਿਉਂ ਖਾਮੋਸ਼ ਹੋ ਗਏ ਹਨ? ਜਿਸ ਤੋਂ ਲੱਗਦਾ ਹੈ ਕਿ ਪੱਥਰਬਾਜਾਂ ਦਾ ਸਮਰਥਨ ਕਰਨ ਵਾਲੇ ਸਿੱਧੇ ਰੂਪ ‘ਚ ਪਾਕਿਸਤਾਨ ਦੇ ਹਮਾਇਤੀ ਹਨ ਅਤੇ ਇਹਨਾਂ ਲੋਕਾਂ ਉੱਤੇ ਵੀ ਭਾਰਤ ਸਰਕਾਰ ਨੂੰ ਕਨੂੰਨ ਅਨੁਸਾਰ ਸਖਤ ਕਾਰਵਾਈ ਕਰਕੇ ਸਲਾਖਾਂ ਦੇ ਪਿੱਛੇ ਸੁੱਟਣਾ ਚਾਹੀਦਾ ਹੈ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media