ਧੂਰੀ, 6 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸੀਨੀਅਰ ਕਾਂਗਰਸੀ ਨੇਤਾ ਭਗਵੰਤ ਰਾਏ ਸਿੰਗਲਾ ਅਤੇ ਇਲਾਕਾ ਵਾਸੀ ਲੋਕਾਂ ਨੇ ਪ੍ਰਸ਼ਾਸ਼ਨ ਦੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੱਕੜਵਾਲ ਚੋਂਕ ਤੋਂ ਬਰਨਾਲੇ ਨੂੰ ਜਾਂਦੀ ਸੜਕ `ਤੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਰਸਤੇ ਵਿੱਚ ਹੀ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ।ਇਸ ਰੋਡ `ਤੇ ਟਰੈਫਿਕ ਜਿਆਦਾ ਹੋਣ ਕਾਰਣ ਸੜਕ `ਤੇ ਜਾਮ ਲੱਗ ਜਾਂਦਾ ਹੈ ਤੇ ਕਈ-ਕਈ ਘੰਟੇ ਆਵਾਜਾਈ ਰੁਕੀ ਰਹਿੰਦੀ ਹੈ। ਚੋਂਕ ਵਿੱਚ ਖੜੇ ਟਰੈਫਿਕ ਪੁਲਿਸ ਵਾਲੇ ਵੀ ਬੱਸਾਂ ਅਗੇ ਕਰਨ ਲਈ ਸੀਟੀਆਂ ਮਾਰਦੇ ਰਹਿੰਦੇ ਹਨ, ਪਰ ਡਰਾਈਵਰ ਇਹਨਾਂ ਦੀ ਸੀਟੀਆਂ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਇਹਨਾਂ ਤੇ ਰੌਬ ਝਾੜਦੇ ਹਨ ਤੇ ਕਹਿੰਦੇ ਹਨ ਸਵਾਰੀ ਤਾਂ ਲੈ ਕੇ ਜਾਣੀ ਹੈ, ਤੰੁ ਜੋ ਕਰਨਾ ਕਰਲੈ।ਆਮ ਰਾਹਗੀਰ ਜੇ ਇਹਨਾਂ ਨੂੰ ਬੱਸ ਅਗੇ ਕਰਨ ਨੂੰ ਕਹਿੰਦਾ ਹੈ ਤਾਂ ਊਸ ਨਾਲ ਵੀ ਮਾੜਾ ਵਿਵਹਾਰ ਕਰਦੇ ਹਨ। ਇਥੇ ਦੇ ਦੁਕਾਨਦਾਰਾਂ, ਆਸਪਾਸ ਰਹਿਣ ਵਾਲਿਆਂ ਅਤੇ ਰਾਹਗੀਰਾਂ ਨਾਲ ਅਜਿਹਾ ਕਈ ਵਾਰ ਵਾਪਰਿਆ ਹੈ।ਇਹ ਸੜਕ ਕਈ ਪਿੰਡਾਂ ਨੂੰ ਜਾਂਦੀ ਹੈ।ਭਗਵੰਤ ਰਾਏ ਅਤੇ ਉਸ ਦੇ ਲੜਕੇ ਦੀਪਕ ਸਿਂਗਲਾ ਨੇ ਦੱਸਿਆ ਕਿ ਉਨਾਂ ਦਾ ਘਰ ਕਕੜਵਾਲ ਚੋਂਕ ਦੇ ਨਾਲ ਲੱਗਦੀ ਗਲੀ ਵਿਚ ਹੈ ਉਨਾਂ ਨੂੰ ਵੀ ਕਾਰ ਵਿਚ ਘਰ ਆਉਣ-ਜਾਣ ਵਿਚ ਬੜੀ ਦਿੱਕਤ ਆਉਂਦੀ ਹੈ, ਜਦਕਿ ਬੱਸਾਂ ਖੜ੍ਹੀਆਂ ਕਰਨ ਲਈ ਨਜਦੀਕ ਹੀ ਬੱਸ ਸਟੈਂਡ ਬਣਿਆ ਹੋਇਆ ਹੈ, ਪਰ ਉਥੇ ਕੋਈ ਜਾਣ ਨੂੰ ਤਿਆਰ ਨਹੀਂ ।ਉਧਰ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਸੰਪਰਕ ਕਰਨ `ਤੇ ਇਸਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿਤਾ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media