ਸਮਰਾਲਾ, 8 ਮਈ (ਪੰਜਾਬ ਪੋਸਟ- ਕੰਗ) –
ਪਿੰਡ ਬਾਲਿਓਂ ਵਿਖੇ ਵੈਲਫੇਅਰ ਗਰਾਮ ਸਭਾ (ਰਜਿ:) ਬਾਲਿਓਂ ਵੱਲੋਂ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਫੌਜੀ ਗਰਾਮ ਸਭਾ ਆਗੂ ਨੇ ਦੱਸਿਆ ਕਿ ਇਸ ਘੋੜ ਦੌੜ ਦਾ ਉਦਘਾਟਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਬਲਜਿੰਦਰ ਸਿੰਘ ਬਿੱਲਾ ਪੂੰਨੀਆਂ ਵੱਲੋਂ ਕੀਤਾ ਗਿਆ।ਇਸ ਘੋੜ ਦੌੜ ਦੌਰਾਨ ਇਕੱਲਾ ਇਕੱਲਾ ਘੋੜਾ ਛੱਡਿਆ ਗਿਆ ਅਤੇ ਇਸ ਮੌਕੇ ਟਾਇਮ ਕੀਪਰ ਦੀ ਡਿਊਟੀ ਵਿੱਕੀ ਗੁੱਜਰਵਾਲ ਨੇ ਨਿਭਾਈ। ਇਸ ਘੋੜ ਦੌੜ ਵਿੱਚ ਕਰੀਬ 20 ਘੋੜਿਆਂ ਨੇ ਭਾਗ ਲਿਆ।ਇਸ ਦੌਰਾਨ ਪਹਿਲੇ ਨੰਬਰ ਤੇ ਬਲਵੀਰ ਸਿੰਘ ਕਕਰਾਲੀ ਦੇ ਘੋੜੇ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਲੱਖੀ ਬਾਲਿਓਂ ਦੇ ਘੋੜੇ ਨੇ ਪ੍ਰਾਪਤ ਕੀਤਾ। ਤੀਸਰਾ ਸਥਾਨ ਜੱਗਾ ਸਰਪੰਚ, ਚੌਥਾ ਸਥਾਨ ਹੈਪੀ ਦੋਬੁਰਜੀ, ਪੰਜਵਾਂ ਸਥਾਨ ਨਿਹਾਲ ਸਿੰਘ ਕਪੂਰ ਨੇ ਹਾਸਲ ਕੀਤਾ। ਛੇਵਾਂ ਸਥਾਨ ਹੈਪੀ ਦੋਬੁਰਜੀ ਨੇ, ਸੱਤਵਾਂ ਦਰਸ਼ਨ ਸਿੰਘ ਗੋਰਖਾ, ਅੱਠਵਾਂ ਨੰਬਰਦਾਰ ਹੁਸੈਨਪੁਰ, ਨੌਵਾਂ ਜਸਵਿੰਦਰ ਸਿੰਘ ਮੋਹਾਲੀ, ਦਸਵਾਂ ਸਿਮਰਨ ਭੰਗੂ, ਗਿਆਵਾਂ ਪਲਵਿੰਦਰ ਹਰਿਓਂ ਨੇ ਹਾਸਲ ਕੀਤਾ।
ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਰਬੰਸ ਸਿੰਘ ਮਾਣਕੀ ਆਪ ਆਗੂ, ਪਮਰਜੀਤ ਸਿੰਘ ਢਿੱਲੋਂ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਆਗੂ, ਬਾਬਾ ਅਜੀਤ ਸਿੰਘ ਦੁਬੁਰਜੀ, ਭੁਪਿੰਦਰ ਸਿੰਘ ਢਿੱਲੋਂ, ਮਾਸਟਰ ਗੁੁਰਮੇਲ ਸਿੰਘ ਝੱਲੀਆਂ, ਜਗਤਾਰ ਸਿੰਘ ਸੈਕਟਰੀ, ਮਨਦੀਪ ਚੋਪੜਾ, ਲਾਲੀ ਕੋਹਾੜਾ ਸਰਪੰਚ, ਅਮਰਜੀਤ ਸਿੰਘ ਗਿੱਲ, ਗੁਰਮੁੱਖ ਸਿੰਘ ਬੇਗੋਵਾਲ, ਬਲਵਿੰਦਰ ਸਿੰਘ ਜਟਾਣਾ, ਜਥੇਦਾਰ ਮਨਧੀਰ ਸਿੰਘ, ਨਿਰਮਲ ਸਿੰਘ ਸਮਰਾਲਾ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਘੋੜ ਚਾਲਕਾਂ ਨੂੰ ਉਨਾਂ ਦੀਆਂ ਪਤਨੀਆਂ ਲਈ ਸੋਨੇ ਦੇ ਕੋਕੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਜਤਿੰਦਰ ਸਿੰਘ ਕਾਕਾ ਦਮਹੇੜੀ, ਪ੍ਰਗਟ ਸਿੰਘ ਰੈਲੋਂ, ਇੰਦਰਪਾਲ ਸਿੰਘ, ਗੁਰਮੇਲ ਸਿੰਘ ਘੁਲਾਲ ਸ਼ਾਮਲ ਸਨ।ਇਸ ਘੋੜ ਦੌੜ ਦੌਰਾਨ ਲੰਗਰ ਦੀ ਸੇਵਾ ਜਗੀਰ ਸਿੰਘ ਵੱਲੋਂ ਕੀਤੀ ਗਈ। ਇਸ ਘੋੜ ਦੌੜ ਨੂੰ ਕਰਾਉਣ ਵਿੱਚ ਪਿੰਡ ਹਰਿਓਂ ਦਾ ਭਰਵਾਂ ਸਹਿਯੋਗ ਰਿਹਾ।ਇਸ ਘੋੜ ਦੌੜ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਹਰਦੇਵ ਸਿੰਘ ਫੌਜੀ, ਕਰਮਜੀਤ ਸਿੰਘ ਗਿੱਲ, ਜਗੀਰ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਸੈਕਟਰੀ, ਮੇਜਰ ਸਿੰਘ ਸਾਬਕਾ ਪੰਚ, ਰਵਿੰਦਰ ਸਿੰਘ, ਭਵਨਜੀਤ ਸਿੰਘ, ਲੱਖੀ ਬਾਲਿਓਂ, ਗੁਰਮੇਲ ਸਿੰਘ, ਮੋਹਣ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media