Saturday, May 18, 2024

ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਜਰੂਰੀ – ਖਾਲਸਾ

PPN280614
ਅੰਮ੍ਰਿਤਸਰ, 28  ਜੂਨ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ ਵੱਲੋਂ ਪਤਿਤਪੁਣੇ ਨੂੰ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਸਿੱਖੀ ਸਰੂਪ ਵਿੱਚ ਸੱਜੇ ਭਾਈ ਸ਼ਮਸ਼ੇਰ ਸਿੰਘ ਨੂੰ ਫਾਊਂਡੇਸ਼ਨ ਪ੍ਰਧਾਨ ਜੱਥੇ: ਭਾਈ ਅਵਤਾਰ ਸਿੰਘ ਖਾਲਸਾ ਅਤੇ ਸਾਥੀਆ ਵੱਲੋ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਭਾਈ ਖਾਲਸਾ ਨੇ ਜਿੱਥੇ ਭਾਈ ਸ਼ਮਸ਼ੇਰ ਸਿੰਘ ਨੂੰ ਪਤਿਤਪੁਣੇ ਨੂੰ ਛੱਡ ਕੇ ਸਿੱਖੀ ਸਰੂਪ ਵਿੱਚ ਸੱਜਣ ਦੀ ਵਧਾਈ ਦਿੱਤੀ ਉੱਥੇ ਵਹਿਮਾ-ਭਰਮਾ, ਡੇਰਾਵਾਦ, ਪਾਖੰਡਵਾਦ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੈ ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਸਮਾਜ ਸੇਵਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਨੇ ਹੋਰ ਵੀ ਨੋਜਵਾਨਾ ਨੂੰ ਭਾਈ ਸ਼ਮਸ਼ੇਰ ਸਿੰਘ ਤੋਂ ਸੇਧ ਲੈਣ ਲਈ ਅਪੀਲ ਕੀਤੀ। ਇਸ ਮੋਕੇ ਭਾਈ ਸ਼ਮਸ਼ੇਰ ਸਿੰਘ ਨੇ ਜੱਥੇ: ਭਾਈ ਖਾਲਸਾ ਨੂੰ ਭਰੋਸਾ ਦਵਾਇਆ ਕਿ ਉਹ ਹੋਰ ਨੋਜਵਾਨਾ ਨੂੰ ਵੀ ਨਸਿਆਂ, ਪਤਿਤਪੁਣੇ ਅਤੇ ਸਮਾਜਿਕ ਕੁਰੀਤੀਆ ਤੋਂ ਦੂਰ ਰਹਿ ਕਿ ਸ਼ੀ੍ਰ ਗੁਰੂ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕਰਨਗੇ ਅਤੇ ਜੱਥੇਬੰਦੀ ਅਮਰ ਖਾਲਸਾ ਫਾਊਂਡੇਸ਼ਨ ਦੇ ਨਾਲ ਜੁੜ ਕੇ ਸਮਾਜ ਸੇਵਾ ਲਈ ਪੂਰਾ ਸਹਿਯੋਗ ਦੇਣਗੇ। ਅਖੀਰ ‘ਚ ਭਾਈ ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਨ ਕਰਨ ਵਾਲੇ ਨੋਜਵਾਨਾ ਨੂੰ ਸਿੰਘ ਸਾਹਿਬਾਨ ਵੱਲੋ ਵਿਸ਼ੇਸ਼ ਸਨਮਾਨਿਤ ਕਰਵਾਇਆ ਜਾਵੇਗਾ  ਅਤੇ ਜਲਦ ਹੀ ਅੰਮ੍ਰਿਤਪਾਨ ਲਹਿਰ ਚਲਾਈ ਜਾਵੇਗੀ। ਇਸ ਮੋਕੇ ਬਾਬਾ ਪਰਮਜੀਤ ਸਿੰਘ ਮੂਲੇਚੱਕ, ਭਾਈ ਅਮਰੀਕ ਸਿੰਘ ਖਹਿਰਾ, ਸੁਖਦੀਪ ਸਿੰਘ ਧੰਜੂ, ਬਲਵਿੰਦਰ ਸਿੰਘ ਰੰਧਾਵਾ, ਅਜੀਤਪਾਲ ਸਿੰਘ ਕਲੇਰ, ਅਮਰੀਕ ਸਿੰਘ ਇੱਬਨ ਆਦਿ ਨੋਜਵਾਨ ਮੌਜੂਦ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply