ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –ਆਰਟ ਗੈਲਰੀ ਵਿੱਚ ਛੇਵੇਂ ਸਮਰ ਆਰਟ ਕੈਂਪ ਦੀ ਸ਼ਰੁਵਾਤ 4 ਜੂਨ ਨੂੰ ਕੀਤੀ ਗਈ, ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ
ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।ਇਸ ਸਮਰ ਆਰਟ ਕੈਂਪ ਦੇ ਉਦਘਾਟਨ ਸਮੇਂ ਇੱਕ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ ਜਿਸ ਦੌਰਾਨ ਜਾਇਜ਼ ਕੀਮਤ ‘ਤੇ ਵਿਕਰੀ ਲਈ ਪੇਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਮੌਕੇ ਵੱਡੀ ਗਿਣਤੀ ‘ਚ ਕਲਾਕਾਰ ਤੇ ਅੰਮ੍ਰਿਤਸਰ ਦੇ ਕਲਾ ਪ੍ਰਮੀ ਹਾਜਰ ਸਨ, ਜਿੰਨਾਂ ਵਿਚੋਂ ਕੲਅਿਾਂ ਨੇ ਪੇਟਿੰਗਾਂ ਦੀ ਖਰੀਦ ਵੀ ਕੀਤੀ।
ਇਸ ਉਪਰੰਤ ਆਰਟ ਗੈਲਰੀ ਦੇ ਸ੍ਰ. ਧਰਮ ਸਿੰਘ ਆਡਟੋਰੀਅਮ ਵਿਖੇ ਇਕ ਕਾਮੇਡੀ ਸ਼ੋਅ ‘ਸਕੂਲ ਆਫ਼ ਫੂਲਸ’ ਵੀ ਅੰਮ੍ਰਿਤਸਰ ਦੇ ਸਾਈ ਕਰੀਏਸ਼ਨ ਗਰੁੱਪ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ।ਇਸ ਕਾਮੇਡੀ ਸ਼ੋਅ ਦੇ ਡਾਇਰੈਕਟਰ ਗੁਰਿੰਦਰ ਮਕਨਾ ਅਤੇ ਕਨਵੀਨਰ ਡਾ. ਅਰਵਿੰਦਰ ਸਿੰਘ ਚਮਕ ਸਨ।ਮੌਜੂਦਾ ਹਾਲਾਤਾਂ ਵਿੱਚ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਕੀਤੇ ਜਾ ਰਹੇ ਮਾਲੀ ਸੋਸ਼ਣ ਨੂੰ ਦਰਸਾਉਂਦੇ ਇਸ ਕਾਮੇਡੀ ਸ਼ੋਅ ਦੇ ਕਲਾਕਾਰਾਂ ਨੇ ਹਾਜਰ ਦਰਸ਼ਕਾਂ ਨੂੰ ਹੱਸਣ ‘ਤੇ ਮਜਬੂਰ ਕਰ ਦਿੱਤਾ ।
ਇਹ ਕਾਮੇਡੀ ਸ਼ੋਅ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਅੰਮ੍ਰਿਤਸਰ ਦੇ ਪ੍ਰਸਿੱਧ ਕਲਾਕਾਰ ਵਿਨੋਦ ਮਹਿਰਾ ਨੂੰ ਸਮਰਪਤ ਸੀ ਤੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਸ਼ੋਅ ਦੌਰਾਨ ਮੌਜੂਦ ਰਹੇ।ਸ਼ੋਅ ਦੇ ਮੁੱਖ ਮਹਿਮਾਨ ਮਹਿਮਾਨ ਨਾਮਵਾਰ ਫਿਲਮੀ ਤੇ ਸਟੇਜ ਕਲਾਕਾਰ ਸ਼੍ਰੀਮਤੀ ਜਤਿੰਦਰ ਕੌਰ, ਕਪਿਲ ਕਾਮੇਡੀ ਸ਼ੋਅ ਵਾਲੇ ਚੰਦਰ ਪ੍ਰਭਾਕਰ ਅਤੇ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ) ਸਨ, ਜਿਨ੍ਹਾਂ ਨੂੰ ਆਰਟ ਗੈਲਰੀ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਸ਼ੋਅ ਵਿੱਚ ਅੰਮ੍ਰਿਤਸਰ ਦੇ ਡੀ.ਈ.ਓ ਕਵਲਜੀਤ ਸਿੰਘ ਮਜੀਠਿਆ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਸਮਾਰੋਹ ਵਿੱਚ ਡਾ. ਪਰਮਿੰਦਰ ਸਿੰਘ ਗਰੋਵਰ ਡਾ. ਗੋਪਾਲ ਕਿਰੋੜੀਵਾਲ, ਸ਼ਿਵਦੇਵ ਸਿੰਘ, ਅਤੁਲ ਮਹਿਰਾ, ਆਰਕੀਟੈਕਟ ਮੋਹਿੰਦਰਜਿਤ ਸਿੰਘ, ਕਰਮਜੀਤ ਸਿੰਘ, ਪੁਸ਼ਪਿੰਦਰ ਸਿੰਘ ਗਰੋਵਰ, ਨਰਿੰਦਰਜੀਤ ਸਿੰਘ ਆਰਕੀਟੈਕਟ, ਕੁਲਵੰਤ ਸਿੰਘ, ਨਰਿੰਦਰ ਸਿੰਘ, ਸ਼੍ਰੀਮਤੀ ਗੁਰਜੀਤ ਕੌਰ ਤੇ ਕੰਵਲ ਸਹਿਗਲ ਆਦਿ ਮੌਜੂਦ ਰਹੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media