Sunday, October 11, 2026

ਵੁਸੂ ਟਰੇਨਿੰਗ ਸੈਂਟਰ ’ਚ ਖਿਡਾਰੀਆਂ ਲਈ ਮੁਫਤ ਦੰਦਾਂ ਦਾ ਚੈਕਅਪ ਕੈਂਪ ਲੱਗਾ

ਬਠਿੰਡਾ, 5 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜਿਲ੍ਹਾ ਵੁਸੂ ਐਸੋਸੀਏਸ਼ਨ ਆਫ ਬਠਿੰਡਾ ਵਲੋ ਵੁਸੂ ਟਰੇਨਿੰਗ ਸੈਂਟਰ ਵਿਚ ਖਿਡਾਰੀਆਂ ਲਈ ਮੁਫਤ ਦੰਦਾਂ ਦਾ PPN0506201707ਚੈਕਅਪ ਕੈਂਪ ਲਗਾਇਆ ਗਿਆ।ਜਿਲ੍ਹਾ ਵੁਸੂ ਐਸੋਸੀਏਸ਼ਨ ਦੇ ਜਨਰਲ ਸਕੱਤਰ, ਪਰਦੀਪ ਸ਼ਰਮਾ (ਵਰਲਡ ਰਿਕਾਰਡ ਹੋਲਡਰ) ਨੇ ਦੱਸਿਆ ਕਿ ਇਸ ਕੈਂਪ ਵਿਚ 60 ਖਿਡਾਰੀਆਂ ਦਾ ਮੁਫਤ ਚੈੱਕਅਪ ਡਾ. ਯੋਗੇਸ਼ ਗੋਇਲ, ਕੈਪਟਨ ਡਾ. ਪ੍ਰਿਯਾਕ ਅਤੇ ਡਾ. ਵਰੁਣ ਲੋਹੀਆ ਵਲੋ ਕੀਤਾ ਗਿਆ।ਇਸ ਮੌਕੇ ਪਹੁੰਚੇ ਵੁਸੂ ਵਿਕਾਸ ਕਮੇਟੀ ਦੇ ਚੇਅਰਮੈਨ ਰਾਕੇਸ਼ ਨਰੂਲਾ ਨੇ ਕਿਹਾ ਕਿ ਸਾਨੂੰ ਸਮੇ ਸਿਰ ਆਪਣੇ ਦੰਦਾਂ ਦੀ ਸੰਭਾਲ ਕਰਨੀ ਚਾਹੀਦੀ ਹੈ।ਜਨਰਲ ਸਕੱਤਰ, ਪਰਦੀਪ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਕਮਲ ਕਿਸ਼ੋਰ, ਪਰਕਾਸ਼ ਕੁਮਾਰ,ਮਨਪ੍ਰੀਤ ਸਿੰਘ, ਰਾਜਦੀਪ, ਪਰਦੀਪ ਸਿੰਘ, ਗੁਰਦੀਪ ਸਿੰਘ ਅਤੇ ਐਮ.ਆਰ ਜਿੰਦਲ ਮੌਜੂਦ ਸਨ।।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply