ਬਠਿੰਡਾ, 5 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਸ਼ੀਲੇ ਪਦਾਰਥਾਂ ਸਮੇਤ ਪਕੜੇ ਦੋਸ਼ੀਆਂ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਨਵੀਨ ਸਿੰਗਲਾ
ਐਸ.ਐਸ.ਪੀ ਨੇ ਦੱਸਿਆ ਕਿ ਮਾੜੇ ਅਨਸਰਾਂ ਅਤੇ ਨਸ਼ੇ ਸਪਲਾਈ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਰਨਸ਼ੇਰ ਸਿੰਘ ਡੀ.ਐਸ.ਪੀ(ਡੀ), ਰਾਜਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼, ਸਬ ਥਾਨੇਦਾਰ ਕ੍ਰਿਪਾਲ ਸਿੰਘ ਨੇ ਸਮੇਤ ਬਠਿੰਡਾ ਡ ੱਬਵਾਲੀ ਰੋਡ ਬਾਦਲ ਕੈਚੀਆਂ ਸਪੈਸ਼ਲ ਚੈਕਿੰਗ ਦੌਰਾਨ ਤਰਨਕੁਮਾਰ ਪੁੱਤਰ ਜਵਾਹਰ ਲਾਲ ਵਾਸੀ ਜਨਕਪੁਰੀ ਨਵੀਂ ਦਿੱਲੀ, ਪਰਿਕਿਸ਼ਤ ਆਸਟਾ ਪੁੱਤਰ ਸੋਮਨਾਥ ਆਸਟਾ ਵਾਸੀ ਤਿਲਕ ਨਗਰ ਨਵੀਂ ਦਿੱਲੀ, ਵਰਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਜੋ ਕਿ ਤਿੰਨੇ ਜਾਣ ਰਲ ਕੇ ਹੈਰੋਇਨ ਦਾ ਧੰਦਾ ਕਰਦੇ ਹਨ ਅਤੇ ਉਹ ਇਹ ਨਸ਼ਾ ਕਰਿਸ਼ ਨਾਈਜੀਰਿਅਨ ਵਾਸੀ ਸ਼ਾਹਪੁਰਾ ਨਵੀਂ ਦਿੱਲੀ ਤੋਂ ਲੈ ਕੇ ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ਵਿਚ ਸਪਲਾਈ ਕਰਦੇ ਹਨ।
ਅੱਜ ਸਵੇਰੇ ਤਰਨਕੁਮਾਰ, ਪਰਿਕਿਸ਼ਤ ਆਸਟਾ, ਵਰਿੰਦਰ ਸਿੰਘ ਇਕ ਵਰਨਾ ਕਾਰ ਨੰਬਰੀ ਐਚ.ਆਰ.06 ਏ.ਬੀ.8182 ਰੰਗ ਚਿੱਟਾ ਵਿਚ ਕਰਿਸ਼ ਨਾਈਜੀਰਿਅਨ ਨਵੀਂ ਦਿੱਲੀ ਤੋਂ ਹੈਰੋਇਨ ਨਸ਼ਾ ਲੈ ਕੇ ਵਾਇਆ ਡੱਬਵਾਲੀ ਤੋਂ ਬਠਿੰਡਾ ਆ ਰਹੇ ਸਨ, ਖੁਫੀਆਂ ਰਿਪੋਰਟ ’ਤੇ ਜਦ ਇਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਕਾਰ ਨੂੰ ਭਜਾ ਲਿਆ, ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਅਤੇ ਅੱਗੇ ਰਸਤਾ ਬੰਦ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਕਿੱਕਰ ਵਿਚ ਵੱਜੀ ਅਤੇ ਰੁੱਕ ਗਈ। ਪੁਲਿਸ ਪਾਰਟੀ ਨੇ ਤਿੰਨਾਂ ਨੂੰ ਮੌਕੇ ’ਤੇ 130 ਗ੍ਰਾਮ ਹੈਰੋਇਨ ਅਤੇ 3 ਲੱਖ 5 ਹਜਾਰ ਦੇ ਕਰੰਸੀ ਨੋਟ ਡਰਗ ਮਨੀ ਬਰਾਮਦ ਕਰਕੇ ਮੁਕਦੱਮਾ ਨੰਬਰ 111 ਮਿਤੀ 05/06/2017 ਅ/ਧ 21/61/85 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਕੈਨਾਲ ਕਲੋਨੀ ਦਰਜ ਕਰਕੇ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਉਹ 300 ਗ੍ਰਾਮ ਹੈਰੋਇਨ ਨਵੀਂ ਦਿੱਲੀ ਤੋਂ ਨਾਈਜੀਰਿਅਨ ਵਾਸ਼ੀ ਸ਼ਾਹਪੁਰ ਤੋਂ 1 ਲੱਖ 10 ਹਜਾਰ ਰੁਪਏ 100 ਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸੀ। ਇਸ ਵਿਚੋਂ ਕੁੱਝ ਹੈਰੋਇਨ ਰਸਤੇ ਵਿਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰ ਦਿੱਤੀ ਸੀ, ਇਹ ਧੰਧਾ ਪਿਛਲੇ 4 ਮਹੀਨਿਆਂ ਤੋਂ ਕਰਦੇ ਆ ਰਹੇ ਹਨ।ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 65 ਲੱਖ ਰੁਪਏ ਬਣਦੀ ਹੈ।ਪੁਲਿਸ ਨੇ ਇਨ੍ਹਾਂ ਨੂੰ ਫੜ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media