ਬਠਿੰਡਾ, 5 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਮੇਤ ਪਕੜੇ ਦੋਸ਼ੀਆਂ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ
ਦਿੰਦੇ ਹੋਏ ਨਵੀਨ ਸਿੰਗਲਾ ਐਸ.ਐਸ.ਪੀ ਨੇ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਮਾੜੇ ਅਨਸਰਾਂ ਅਤੇ ਨਸ਼ੇ ਸਪਲਾਈ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਰਨਸ਼ੇਰ ਸਿੰਘ ਡੀ.ਐਸ.ਪੀ.(ਡੀ), ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼-2, ਸਪੈਸ਼ਲ ਚੈਕਿੰਗ ਦੌਰਾਨ ਗੁਰਦੁਆਰਾ ਸਾਹਿਬ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਮੌਜੂਦ ਸਨ। ਖੁਫਿਆ ਇਤਲਾਹ ਕਾਰਨ ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਬਸਤੀ ਨੰਬਰ4 ਬੀੜ ਤਲਾਬ ਹਾਲ ਅਬਾਦ ਸਾਹਕੇ ਜਿਲ੍ਹਾ ਮੋਗਾ,ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਾਹੋਕੇ ਜਿਲ੍ਹਾ ਮੋਗਾ, ਗੁਰਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ, ਬਿੰਦਰ ਸਿੰਘ ਉਰਫ ਬਿੰਦੂ ਪੁੱਤਰ ਟਹਿਲ ਸਿੰਘ ਵਾਸੀਆਨ ਪਿੰਡ ਦਿਉਣ,ਸ਼ਹਿਰ ਬਠਿੰਡਾ ਤੇ ਜਿਲ੍ਹਾ ਬਠਿੰਡਾ ਦੇ ਪਿੰਡਾਂ ਵਿਚ ਤੇ ਇਸ ਤੋਂ ਇਲਾਵਾ ਜਿਲ੍ਹਾ ਮਾਨਸਾ,ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਡੱਬਵਾਲੀ ਸਿਰਸਾ ਹਰਿਆਣਾ ਏਰੀਆਂ ਵਿਚੋਂ ਰਾਹਗੀਰ ਬੁਜਰਗ ਔਰਤਾਂ ਅਤੇ ਘਰ ਵਿਚ ਇੱਕਲੀਆ ਔਰਤਾਂ ਦੀਆਂ ਵਾਲੀਆਂ, ਰਿੰਗ ਆਦਿ ਖੋਹ ਲੈਂਦੇ ਅਤੇ ਲੁੱਟ ਦਾ ਮਾਲ ਸ਼ਹਿਰ ਦੇ ਜੇਵਰਾਤ ਮਹਿੰਦਰ ਸਿੰਘ ਦੀਪ ਜਵੈਲਰਜ਼ ਸਿਰਕੀ ਬਾਜ਼ਾਰ ਅਤੇ ਜਸਵੰਤ ਸਿੰਘ ਕੈਂਥ ਰੈਡ ਸਟਾਰ ਜਵੈਲਰਜ਼ ਕੋਰਟ ਰੋਡ ਕੋਲ ਸਸਤੇ ਰੇਟਾਂ ’ਤੇ ਵੇਚ ਦਿੰਦੇ ਹਨ। ਸੀ.ਆਈ.ਏ ਸਟਾਫ਼-2ਦੀ ਟੀਮ ਵਲੋਂ ਇਨ੍ਹਾਂ ਖਿਲਾਫ਼ ਮੌਕੇ ਤੇ ਬਰਾਮਦ 3 ਜੋੜੇ ਵਾਲੀਆਂ ਸੋਨਾ, 4 ਸਿੰਗਲ ਵਾਲੀਆਂ ਰਿੰਗ ਸੋਨਾ, ਕੁੱਲ 50 ਗ੍ਰਾਮ ਸੋਨਾ ਕੀਮਤ 1,50,000/-, ਦੋ ਮੋਟਰਸਾਈਕਲ ਪਲਸਰ ਤੇ ਸੀ.ਡੀ ਡੀਲਕਸ ਰੰਗ ਕਾਲਾ ਬਿਨ੍ਹਾਂ ਨੰਬਰ।ਇਨ੍ਹਾਂ ਤੋਂ ਇਲਾਵਾ ਸੁਨਿਆਰਿਆਂ ਦੀ ਗ੍ਰਿਫਤਾਰੀ ਕਰਨੀ ਬਾਕੀ ਹੈ।ਇਨ੍ਹਾਂ ਵਿਚ ਦੋਸ਼ੀ ਰਾਮ ਸਿੰਘ ਕਾਫ਼ੀ ਸਮਾਂ ਜੇਲ੍ਹ ’ਚ ਰਹਿ ਕੇ ਆਇਆ ਹੈ ਇਨ੍ਹਾਂ ਦੋਸ਼ੀਆਂ ਖਿਲਾਫ਼ 10 ਮੁਕੱਦਮੇ ਦਰਜ ਟਰੇਸ ਹੋ ਚੁੱਕੇ ਹਨ।ਮੁੱਖ ਸਰਗਨਾ ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਬਸਤੀ ਨੰਬਰ4 ਬੀੜ ਤਲਾਬ ਜੋ 2015 ਤੋਂ ਪੁਲਿਸ ਦੇ ਹੱਥ ਨਹੀ ਲੱਗਿਆ ਸੀ, ਦੀ ਗ੍ਰਿਫਤਾਰ ਹੋਣ ਨਾਲ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਸੁਨਿਆਰਿਆਂ ਦੀ ਗ੍ਰਿਫਤਾਰ ਨਾਲ ਵੀ ਬਹੁਤ ਕੁੱਝ ਇੰਕਸਾਫ਼ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਖਿਲਾਫ਼ ਦਰਜ ਮੁਕੱਦਮਾ ਨੰਬਰ 39 ਮਿਤੀ 27/05/2017 ਅ/ਧ 379 ਬੀ.ਹਿੰ:ਦ ਥਾਣਾ ਬਾਲਿਆਂਵਾਲੀ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 124 ਮਿਤੀ 25/05/2017 ਅ/ਧ 379ਏ.34ਹਿੰ:ਦ ਥਾਣਾਨਥਾਣਾ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 117 ਮਿਤੀ 19/05/2017 ਅ/ਧ 379 ਬੀ.ਹਿੰ:ਦ ਥਾਣਾ ਨਥਾਣਾ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 59 ਮਿਤੀ 2/06/2017 ਅ/ਧ 379 ਬੀ34.ਹਿੰ:ਦ ਥਾਣਾਕੋਟਫੱਤਾ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 29 ਮਿਤੀ 25/05/2017 ਅ/ਧ 379 ਬੀ.ਹਿੰ:ਦ ਥਾਣਾ ਸਿਵਲ ਲਾਈਨ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 24 ਮਿਤੀ 22/02/2017 ਅ/ਧ 379 ਬੀ.ਹਿੰ:ਦ ਥਾਣਾਸਿਵਲ ਲਾਈਨ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 9 ਮਿਤੀ 04/02/2016 ਅ/ਧ 356,34.ਹਿੰ:ਦ ਥਾਣਾ ਥਰਮਲ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 11 ਮਿਤੀ 30/01/2016 ਅ/ਧ 356,379 ਬੀ.ਹਿੰ:ਦ ਥਾਣਾ ਨੇਹੀਆਂਵਾਲਾ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 4 ਮਿਤੀ 11/01/2016ਅ/ਧ 356,379 ਬੀ.ਹਿੰ:ਦ ਥਾਣਾ ਨੰਦਗੜ੍ਰ ਜਿਲ੍ਹਾ ਬਠਿੰਡਾ, ਮੁਕੱਦਮਾ ਨੰਬਰ 14 ਮਿਤੀ 05/02/2016 ਅ/ਧ 356, 379 ਬੀ.ਹਿੰ:ਦ ਥਾਣਾ ਸੰਗਤ ਜਿਲ੍ਹਾ ਬਠਿੰਡਾ ਟਰੇਸ ਹੋਏ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media