Wednesday, October 14, 2026

ਆਈ.ਏ.ਐਸ ਬਨਣਾ ਚਾਹੁੰਦੀ ਹੈ ਸੀ.ਬੀ.ਐਸ.ਈ ਦੱਸਵੀ `ਚ ਅੱਵਲ ਆਈ ਸੰਜਨਾ

ਅੰਮ੍ਰਿਤਸਰ, ਜੂਨ 5 (ਪੰਜਾਬ ਪੋਸਟ ਬਿਊਰੋ) – ਸੈਂਟਰਲ ਬੋਰਡ ਆਫ ਸਕੂਲ ਐਜ਼ੂਕੇਸ਼ਨ ਨਵੀਂ ਦਿੱਲੀ ਵਲੋਂ ਪਿਛਲੇ ਦਿਨੀ ਐਲਾਨੇ ਗਏ ਦੱਸਵੀਂ ਦੇ ਨਤੀਜੇ ਵਿਚੋਂ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ PPN0506201714ਰੋਡ ਦੀ ਸੰਜਨਾ ਪਾਂਧੀ ਰੋਲ ਨੰ. 2218930 ਨੇ ਸਾਰੇ ਪੇਪਰਾਂ ਵਿਚੋਂ ਗਰੇਡ ਏ-1 ਪ੍ਰਾਪਤ ਕਰਕੇ ਓਵਰਆਲ 10 ਸੀ.ਜੀ.ਪੀ.ਏ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸੰਜਨਾ ਜਿਸ ਨੂੰ ਆਮ ਤੋੋਰ ਤੇ ‘ਸੰਜੂ’ ਕਹਿ ਕੇ ਬੁਲਾਇਆ ਜਾਂਦਾ ਹੈ ਆਪਣੇ ਸਕੂਲ ਵਲੋਂ ਪਹਿਲਾਂ ਕਰਵਾਏ ਗਏ ਸਾਰੇ ਟੈਸਟਾਂ ਵਿਚ ਵੀ ਲਗਤਾਰ ਉਸ ਦਾ ਆਕਦਮਿਕ ਪ੍ਰਦਰਸ਼ਨ ਹਮੇਸ਼ਾ ਵਧੀਆ ਰਿਹਾ ਹੈ ਜਿਸ ਦੀ ਸਾਰੇ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਜਿਨ੍ਹਾ ਨੂੰ ਉਸ ਤੇ ਮਾਣ ਹੈ, ਬਹੁਤ ਹੀ ਪ੍ਰੰਸਸਾ ਕਰਦੇ ਹਨ। ਉਹ ਸਕੂਲ ਵਲੋਂ ਕਰਵਾਏ ਜਾਂਦੇ ਸਭਿਆਚਾਰਕ, ਸੰਇਸ ਕੁਇਜ਼ ਅਤੇ ਹੋਰ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ।
ਸੰਜਨਾ ਦਸਦੀ ਹੈ ਕਿ ਇਸ ਵੇਲੇ ਉਹ +1 ਦੀ ਤਿਆਰੀ ਜੋਰ-ਸ਼ੋਰਾ ਨਾਲ ਕਰ ਰਹੀ ਹੈ ਅਤੇ ਭਵਿੱਖ ਵਿਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਆਈ.ਏ.ਐਸ ਬਨਣਾ ਚਾਹੁੰਦੀ ਹੈ।ਸੰਜਨਾ ਅੰਮ੍ਰਿਤਸਰ ਸ਼ਹਿਰ ਦੇ ਪ੍ਰਸਿੱਧ ਆਟੋ ਪਾਰਟਸ ਇੰਡਸਟਰੀਲਿਸਟ ਪਾਂਧੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕ ਡਾਇਰੈਕਟਰ ਲੋਕ ਸੰਪਰਕ ਸ੍ਰੀ ਆਰ.ਪੀ.ਸੋਬਤੀ ਦੀ ਦੋਹਤੀ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply