Wednesday, July 22, 2026

ਸੇੇਂਟ ਸੋਲਜਰ ਦੇ 16 ਬਚਿਆਂ ਹਾਸਲ ਕੀਤੇ 10 ਗਰੇਡ

ਜੰਡਿਆਲਾ ਗੁਰੂ, 5 ਜੂਨ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਇਲਾਕੇ ਦੀ ਨਾਮਵਰ ਸੰਸਥਾ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀ ਸੀ.ਬੀ.ਐਸ.ਸੀ ਬੋਰਡ ਦਾ ਨਤੀਜਾ ਪਿਛਲੇ ਸਾਲਾ ਵਾਂਗ ਇਸ ਸਾਲ ਵੀ ਕਾਮਯਾਬੀ ਦੀਆ ਸਿਖਰਾਂ ਨੂੰ ਛੂੰਹਦਾ ਹੋਇਆ 100% ਰਿਹਾ।ਜਿਸ ਤਹਿਤ ਸਕੂਲ ਦੇ 16 ਵਿਦਿਆਰਥੀਆਂ 10 ਗਰੇਡ ਲੈ ਕੇ , 22 ਬੱਚੇ (90-100) ਅੰਕ, 32 ਬੱਚੇ (80-90) ਅੰਕ, 39 ਬੱਚੇ (70-80) ਅੰਕ ਅਤੇ 66 ਬੱਚੇ (60-70) ਅੰਕ ਲੈ ਕੇ ਪਾਸ ਹੋਏ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਇਸ ਖੁਸ਼ੀ ਦੇ ਮੌਕੇ ਤੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਸਟਾਫ ਅਤੇ  ਬੱਚਿਆਂ ਦੀ ਮਿਹਨਤ ਸਿਰ ਬੰਨਿਆ।
ਇਸ ਸਾਲ ਵੀ ਦਸਵੀ ਸੀ.ਬੀ.ਐਸ.ਸੀ ਬੋਰਡ ਦੇ ਨਤੀਜਿਆਂ ਵਿੱਚ ਜੋ 16 ਬੱਚੇ ਮੈਰਿਟ ਲਿਸਟ ਵਿੱਚ ਆਏ ਹਨ ਉਨਾਂ ਵਿੱਚ ਰਨਦੀਪ ਕੌਰ, ਮਹਿਕਦੀਪ ਕੌਰ, ਸਿਮਰਨਦੀਪ ਕੌਰ, ਬਲਜਿੰਦਰ ਕੌਰ, ਅਨਮੋਲਪ੍ਰੀਤ ਸਿੰਘ, ਜਸ਼ਨਦੀਪ ਕੌਰ, ਸੁਪਰੀਤ ਕੌਰ, ਅਰਸ਼ਦੀਪ ਕੌਰ, ਸਾਗਰਦੀਪ ਸਿੰਘ, ਹਰਮਨਦੀਪ ਕੌਰ, ਰੂਬਲਪ੍ਰੀਤ ਕੌਰ, ਨਵਪ੍ਰੀਤ ਸਿੰਘ, ਜਰਮਨਜੀਤ ਸਿੰਘ, ਹਰਨੂਰ ਰੰਧਾਵਾ, ਨਵਪ੍ਰੀਤ ਕੌਰ ਅਤੇ ਸ਼ਰਨਦੀਪ ਕੌਰ ਸ਼ਾਮਲ ਹਨ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿਸੀਪਲ ਅਮਰਪ੍ਰੀਤ ਕੌਰ, ਪ੍ਰਿਸੀਪਲ ਅਮਨਦੀਪ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ।ਬੱਚਿਆਂ ਨੇ ਇਸ ਸਾਲ ਦਸਵੀ ਦਾ ਨਤੀਜਾ ਆਪਣੇ ਮਹਿਰੂਮ ਅਧਿਆਪਕ ਬਲਰਾਮ ਦੱਤ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਉਹ ਬਲਰਾਮ ਦੱਤ ਸਰ ਦੀ ਪ੍ਰੇਰਨਾ ਸਦਕਾ ਹੀ ਇਹ ਪ੍ਰਾਪਤੀ ਕਰਨ ਵਿੱਚ ਸਫਲ ਹੋਏ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply