Wednesday, July 22, 2026

ਦਮਦਮੀ ਟਕਸਾਲ ਮਹਿਤਾ ਵਿਖੇ ਕੈਂਸਰ ਦੀ ਜਾਂਚ ਦਾ ਮੁਫਤ ਮੈਡੀਕਲ ਕੈਂਪ ਲੱਗਾ

ਚੌਂਕ ਮਹਿਤਾ, 5 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਜੂਨ84 ਘੱਲੂਘਾਰੇ ਦੀ ਯਾਦ ‘ਚ 6 ਜੂਨ ਨੂੰ ਗੁ: ਗੁਰਦਰਸ਼ਨ ਪ੍ਰਕਾਸ਼ ਵਿਖੇ ਹੋ ਰਹੇ PPN0506201715ਸ਼ਹੀਦੀ ਸਮਾਗਮਾਂ ਦੇ ਚੱਲਦਿਆਂ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਇੱਥੇ ਸਥਾਨਕ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਹਸਪਤਾਲ ਵਿਖੇ ਕੈਂਸਰ ਦੀ ਜਾਂਚ ਤੇ ਜਾਣਕਾਰੀ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਟਕਸਾਲ ਮੁਖੀ ਨਾਲ ਇੱਥੇ ਪੁੱਜੇ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਕੀਤਾ।ਇਸ ਮੈਡੀਕਲ ਕੈਂਪ ਦੌਰਾਨ 150 ਤੋਂ ਵੱਧ ਲੋਕਾਂ ਦੇ ਕੈਂਸਰ ਸਬੰਧੀ ਸਾਰੇ ਟੈਸਟ ਮੁਫ ਕੀਤੇ ਗਏ ਤੋਂ ਲੋੜ ਅਨੁਸਾਰ ਦਵਾਈਆ ਵੀ ਮੁਫਤ ਮੁਹੱਈਆ ਕਰਵਾਈਆ ਗਈਆਂ।ਇਸ ਮੌਕੇ ਡਾ. ਵਿਸ਼ਾਲਵੀਰ ਸਿੰਘ ਸਚਦੇਵਾ (ਐੱਮ.ਡੀ), ਡਾ. ਮਨਜੀਤ ਸਿੰਘ, ਡਾ. ਗੁਰਪ੍ਰਤਾਪ ਸਿੰਘ, ਵਾਈਸ ਪਿ੍ਰੰ: ਹਰਜੋਤ ਸਿੰਘ, ਸੀ: ਸੁਪਰਡੈਂਟ ਕੈ: ਸਤਨਾਮ ਸਿੰਘ, ਸੁਪਰਡੈਂਟ ਬਾਜ਼ ਸਿੰਘ, ਡੀ.ਪੀ ਗੁਰਦੀਪ ਸਿੰਘ, ਅਮਰਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਸ਼ਦੀਪ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਬੁੱਟਰ, ਭਾਈ ਗੁਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਕਾਬਲ ਸਿੰਘ ਮਹਿਤਾ ਤੋਂ ਇਲਾਵਾ ਹਸਪਤਾਲ ਤੇ ਮੈਡੀਕਲ ਟੀਮ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply