Wednesday, July 22, 2026

`ਕੁਨੈਕਟਿੰਗ ਪੀਪਲ ਟੂ ਨੇਚਰ` ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

PPN0506201718ਪਠਾਨਕੋਟ, 5 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੰਯੁਕਤ ਰਾਸ਼ਟਰ ਸੰਘ ਵੱਲੋਂ ਦਿੱਤੇ ਗਏ ਥੀਮ ਕੁਨੈਕਟਿੰਗ ਪੀਪਲ ਟੂ ਨੇਚਰ (ਛੋਨਨੲਚਟਨਿਗ ਫੲੋਪਲੲ ਟੋ ਂੳਟੁਰੲ) `ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ।ਇਸ ਦਿਵਸ ਦੀ ਸ਼ੂਰੁਆਤ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀਮਤੀ ਨੀਲੀਮਾ ਨੇ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾ ਕੇ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ ਡਾ: ਭੁਪਿੰਦਰ ਨੇ ਦੱਸਿਆ ਕਿ ਮਸ਼ੀਨੀ ਕਰਨ, ਆਧੁਨਿਕ ਟਕਨਾਲੋਜੀ ਅਤੇ ਵਿਕਾਸ ਦੇ ਨਾਂ ਤੇ ਸਿਰਜੇ ਜਾ ਰਹੇ ਪ੍ਰਦੂਸ਼ਿਤ ਵਾਤਾਵਰਣ ਦੇ ਨਤੀਜੇ ਵਜੋ ਸੰਸਾਰ ਵਿੱਚ ਕੈਂਸਰ, ਦਮਾ, ਸਾਹ, ਤਪਦਿਕ ਅਤੇ ਦਿਲ ਦੇ ਰੋਗੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ।ਦੇਸ਼ ਦੀ ਕੁੱਲ ਅਬਾਦੀ ਦਾ ਇੱਕ ਪ੍ਰਤੀਸ਼ਤ ਹਿੱਸਾ ਅੱਜ ਕੈਂਸਰ ਦੇ ਜਾਲ ਵਿੱਚ ਫਸ ਚੁੱਕਾ ਹੈ।ਉਨਾਂ ਕਿਹਾ ਕਿ ਜੰਗਲ ਦੇ ਦਰਖਤਾਂ ਅਤੇ ਉਨਾਂ ਦੇ ਸਮੂਹ ਨੂੰ ਕਦੀ ਵੀ ਜੜ੍ਹ ਤੋਂ ਨਸ਼ਟ ਨਹੀ ਕਰਨਾ ਚਾਹੀਦਾ ਹੈ ਅਤੇ ਇਨਾਂ ਤੋਂ ਬਣਾਈਆਂ ਗਈਆਂ ਚੀਜਾਂ ਦੀ ਵਰਤੌਂ ਵੀ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਧਰਤੀ ਦੇ ਲੱਗੇ ਦਰੱਖਤਾਂ, ਪੌਦਿਆਂ ਦੀ ਅੰਧਾ-ਧੁੰਦ ਕਟਾਈ ਇਸੇ ਤਰਾਂ੍ਹ ਚਲਦੀ ਰਹੀ ਤਾਂ ਵਾਤਾਵਰਣ ਦਾ ਸੰਤੁਲਤ ਵਿਗੜ ਜਾਵੇਗਾ ਜਿਸ ਨਾਲ ਮੀਂਹ ਦੀ ਸੰਭਾਵਨਾ ਘੱਟ ਜਾਵੇਗੀ ਅਤੇ ਪਾਣੀ ਦਾ ਪੱਧਰ ਹੋਰ ਘੱਟ ਜਾਵੇਗਾ ਤੇ ਧਰਤੀ ਨੂੰ ਰੇਗਸਿਤਾਨ ਬਣਨ ਵਿੱਚ ਜਿਆਦਾ ਦੇਰ ਨਹੀਂ ਲੱਗੇਗੀ।ਇਸ ਲਈ ਹਰ ਇੱਕ ਵਿਅਕਤੀ ਦਾ ਆਪਣੇ ਲਈ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਹ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਵੱਧ ਤੋਂ ਵੱਧ ਧਰਤੀ ਦੀ ਸੰਭਾਲ ਅਤੇ ਵਾਤਾਵਰਣ ਨੂੰ ਸੁੱਧ ਕਰਨ ਲਈ ਪੌਦੇ ਲਗਾਉਣ ।ਕੁਦਰਤੀ ਸੋਮੇ ਜਿਵੇ ਪਾਣੀ, ਅੱਗ , ਹਵਾ, ਅਤੇ ਮਿੱਟੀ ਆਦਿ ਦੀ ਸਹੀ ਵਰਤੋਂ ਕਰਕੇ ਆਪਣੇ ਲਈ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਸ਼ੁੱੱਧ ਵਾਤਾਵਰਨ ਨੂੰ ਸਹੀ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ। ਦਰੱਖਤਾਂ ਦੀ ਕਟਾਈ ਅਤੇ ਵੱਧ ਰਹੇ ਪ੍ਰਦੂਸ਼ਨ ਕਾਰਨ ਬ੍ਰਹਿਮੰਡ ਦਾ ਵੀ ਤਾਪਮਾਨ ਤੇਜੀ ਨਾਲ ਵੱਧ ਰਿਹਾ ਹੈ।ਇਸ ਵੱਧ ਰਹੇ ਤਾਪਮਾਨ ਦਾ ਮੁੱਖ ਕਾਰਨ ਇਨਸਾਨੀ ਗਤੀਵਿਧੀਆਂ ਜਿਵੇ, ਲੋੜ ਤੋਂ ਜਿਆਦਾ ਬਿਜਲੀ ਦੀ ਵਰਤੋਂ, ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਨਾ ਕਰਨਾ,ਪੈਦਲ ਜਾਣ ਦੀ ਥਾਂ ਗੱਡੀਆਂ ਦੀ ਵਰਤੋਂ, ਜਲਣਸੀਲ ਚੀਜਾਂ ਦੀ ਦੁਰਵਰਤੋਂ ਜਿਵੇ ਕਿ ਕੋਲਾ ਗੈਸ ਪੈਟਰੋਲ, ਡੀਜਲ ਆਦਿ ਹਨ। ਉਨਾਂ ਕਿਹਾ ਕਿ ਕਸਬਿਆਂ ਤੋਂ ਵੱਡੇ ਸ਼ਹਿਰ ਬਣਨ ਕਾਰਨ ਜੰਗਲਾਂ ਅਤੇ ਬਾਗਾਂ ਦੀ ਕਟਾਈ ਕਰਕੇ ਕਲੋਨੀਆਂ ਬਣਾਈਆਂ ਜਾ ਰਹੀਆਂ ਹਨ। ਜਿਸ ਕਾਰਨ ਦਰਖੱਤਾਂ ਦੀ ਘਾਟ ਹੋਣ ਕਾਰਨ ਮੌਸਮ ਵਿੱਚ ਵੀ ਬਹੁਤ ਤਬਦੀਲੀ ਆ ਰਹੀ ਹੈ। ਜੇਕਰ ਇਨ੍ਹਾਂ ਕੁਦਰਤੀ ਸੋਮਿਆਂ ਦੀ ਰਾਖੀ ਨਾ ਕੀਤੀ ਗਈ, ਤਾਂ ਸਾਡਾ ਸਮੁੱਚਾ ਮਨੁੱਖੀ ਅਤੇ ਬਨਸਪਤੀ ਜੀਵਨ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਸਕਦਾ ਹੈ, ਅਤੇ ਸਾਨੂੰ ਇਸ ਦੀ ਬਹੁਤ ਵੱਡੀ ਕੀਮਤ ਵੀ ਚਕਾਉਣੀ ਪੈ ਸਕਦੀ ਹੈ।
ਇਸ ਮੌਕੇ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਕਿਹਾ ਨੇ ਕਿ ਪਲਾਸਟਿਕ ਜਾਂ ਇਸ ਤੋ ਬਣੀਆਂ ਚੀਜ਼ਾਂ ਸਾਡੇ ਵਾਤਾਵਰਨ ਨੁੂੰ ਲਗਾਤਾਰ ਦੁਸ਼ਿਤ ਕਰ ਰਹੀਆਂ ਹਨ।ਹਰ ਮਿੰਟ ਤਕਰੀਬਨ 10 ਲੱਖ ਪਲਾਸਟਿਕ ਬੈਗ ਅਤੇ ਹਰ ਸਾਲ 88 ਲੱਖ ਟਨ ਪਲਾਸਟਿਕ ਸਮੁੰਦਰ ਵਿੱਚ ਜਾ ਰਿਹਾ ਹੈ ਜਿਸ ਕਾਰਨ 1 ਲੱਖ ਸਮੁੰਦਰੀ ਜੀਵ ਮਰ ਰਿਹਾ ਹੈ।ਦੇਸ਼ ਵਿੱਚ ਹਰ ਸਾਲ 56 ਲੱਖ ਟਨ ਪਲਾਸਟਿਕ ਕਚਰਾ ਜਮਾ ਹੋ ਰਿਹਾ ਹੈ।ਉਨਾਂ ਕਿਹਾ ਕਿ ਸੁਪਰੀਮ ਕੋਰਟ ਅਨੁਸਾਰ ਪਲਾਸਟਿਕ ਦੁਨੀਆ ਦੇ ਲਈ ਪਰਮਾਣੂ ਬੰਬ ਤੋਂ ਵੀ ਜਿਆਦਾ ਖਤਰਨਾਕ ਹੋ ਸਕਦਾ ਹੇ।ਪਰਦੂਸ਼ਿਤ ਹਵਾ ਨਾਲ ਹਰ ਸਾਲ ਦੁਨੀਆਂ ਵਿੱਚ 55 ਲੱਖ ਅਤੇ ਭਾਰਤ ਵਿੱਚ 12 ਮੌਤਾਂ ਹੁੰਦੀਆਂ ਹਨ।ਇਸ ਤੋਂ ਇਲਾਵਾ ਭਾਰਤ ਵਿੱਚ ਇੱਕ ਦਿਨ ਦਾ ਪਲਾਸਟਿਕ ਕਚਰਾ 15,342 ਟਨ, ਅਤੇ 9205 ਟਨ ਰੋਜ਼ਾਨਾ ਖਚਰਾ ਇੱਕਠਾ ਕੀਤਾ ਜਾਂਦਾ ਹੈ।
ਇਸ ਮੋਕੇ ਮਾਨਯੋਗ ਡਿਪਟੀ ਕਮੀਸ਼ਨਰ ਪਠਾਨਕੋਟ ਸ਼੍ਰੀਮਤੀ ਨੀਲੀਮਾ ਨੇ ਪੰਜਾਬ ਸਰਕਾਰ ਵਲੋਂ ਵਿਸ਼ਵ ਹਾਈਪਰਟੈਂਸ਼ਨ ਮਹੀਨਾ ਮਨਾਉਣ ਦੇ ਸੰਬਧ ਵਿੱਚ ਸਟੇਟ ਤੋਂ ਆਈ ਹਾਈਪਰਟੈਂਸ਼ਨ ਜਾਗਰੂਕਤਾ ਮੁਹਿੰਮ ਅਧੀਨ ਆਡੀਓ ਵਿਜ਼ਿਊਅਲ ਵੈਨ ਨੂੰ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਪਠਾਨਕੋਟ ਤੋਂ ਰਵਾਨਾ ਕੀਤਾ।ਇਹ ਵੈਨ ਜਿਲ੍ਹੇ ਵਿੱੱਚ ਆਮ ਜਨਤਾ ਨੂੰ ਆਈ.ਈ.ਸੀ ਮਟੀਰਿਅਲ ਰਾਹੀਂ ਹਾਈਪਰਟੈਂਸ਼ਨ ਦੀ ਬੀਮਾਰੀ ਦੇ ਲੱਛਣ, ਬਚਾਓ ਅਤੇ ਸਿਹਤ ਵਿਭਾਗ ਪੰਜਾਬ ਸਰਕਾਰ ਦੁਆਰਾ ਇਸ ਬੀਮਾਰੀ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬਧੀ ਜਾਗਰੂਕ ਕਰੇਗੀ।ਇਸ ਤੋ ਇਲਾਵਾ ਇਸ ਵੈਨ ਰਾਹੀਂ ਰਾਜ ਦੇ ਜਿਲਾ੍ਹ ਹਸਪਤਾਲਾਂ, ਸਬ ਡਵਿਜ਼ਨਲ ਹਸਪਤਾਲਾਂ, ਸੀ.ਐਚ.ਸੀ ਵਿੱਚ 30 ਸਾਲ ਤੋ ਵੱਧ ਉਮਰ ਵਾਲੀ ਜਨਸੰਖਿਆ ਲਈ ਮੁਫਤ ਸਕਰੀਨਿੰਗ ਕੈਂਪ ਲਗਾ ਕੇ ਆਮ ਜਨਤਾ ਦਾ ਹਾਈਪਰਟੈਂਸ਼ਨ ਲੈਵਲ ਚੈਕ ਕੀਤਾ ਜਾਵੇਗਾ ਅਤੇ ਮੌਕੇ ਤੇ ਹੀ ਸਸਪੈਕਟਿਡ ਮਰੀਜ਼ਾਂ ਨੂੰ ਮੁਫਤ ਦਵਾਈ ਦਿੱੱਤੀ ਜਾਵੇਗੀ।ਵਿਸ਼ਵ ਹਾਈਪਰਟੈਂਸ਼ਨ ਮਹੀਨਾ ਮਨਾਉਣ ਤਹਿਤ ਹਾਈਪਰਟੈਂਸ਼ਨ ਜਾਗਰੂਕਤਾ ਮੁਹਿੰਮ ਦੀ ਸ਼ੂਰਆਤ ਮਾਨਯੋਗ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋ ਮਿਤੀ 31/05/2017 ਨੂੰ ਸਿਵਲ ਹਸਪਤਾਲ ਮੋਹਾਲੀ ਤੋ ਕੀਤੀ ਗਈ ਸੀ।
ਇਸ ਮੌਕੇ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਕੇਸ਼ ਸਰਪਾਲ, ਜਿਲਾ੍ਹ ਐਪੀਡੀਮੋਲੋਜਿਸਟ, ਡਾ. ਸੁਨੀਤਾ ਸ਼ਰਮਾ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਅਰੁਣ ਸੋਹਲ, ਜਿਲਾ੍ਹ ਡੈਂਟਲ ਅਫਸਰ ਡਾ. ਡੌਲੀ ਅਗਰਵਾਲ, ਮੈਡੀਕਲ ਅਫਸਰ ਡਾ. ਸੋਨੀਆ ਮਿਸ਼ਰਾ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ ਤੋਂ ਇਲਾਵਾ ਸਹਿਯੋਗ ਇੰਟਰਨੈਸ਼ਨਲ ਕਲੱਬ (ਰਜਿ:) ਦੇ ਚੇਅਰਮੈਨ ਵਿਦਿਆਧਰ, ਪ੍ਰ੍ਰ੍ਰੈਜ਼ੀਡੈਂਟ ਸ਼੍ਰੀਮਤੀ ਕਰਿਸ਼ਮਾ ਅਗਲਵਾਲ, ਕਵਿਤਾ ਅਗਰਵਾਲ, ਗੌਤਮ ਅਗਰਵਾਲ ਆਦਿ ਹਾਜਿਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply