ਪਠਾਨਕੋਟ, 5 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤੇਜਵਿੰਦਰ ਸਿੰਘ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।ਉਹਨਾਂ ਨੇ ਪੌਦੇ ਲਗਾ ਦੇ ਲੋਕਾਂ ਨੂੰ ਵਾਤਾਵਰਨ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੇਕਰ ਵਾਤਾਵਰਨ ਸਾਫ ਹੋਏਗਾ ਤਾਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।ਉਹਨਾਂ ਨੇ ਕਿਹਾ ਕਿ ਦਰਖਤਾਂ ਨੂੰ ਕੱਟਣ ਦੀ ਬਜਾਏ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਹਰਿਆਲੀ ਵੀ ਬਣੀ ਰਹੇ ਅਤੇ ਵਾਤਾਵਰਨ ਵੀ ਸਵੱਛ ਹੋ ਸਕੇ।ਇਸ ਮੌਕੇ ਜਿਲਾ ਅਤੇ ਫੈਮਲੀ ਜੱਜ ਸ਼੍ਰੀਮਤੀ ਰਾਮੇਸ਼ ਕੁਮਾਰੀ, ਸੀ.ਜੇ.ਐਮ ਕਪਿਲ ਅਗਰਵਾਲ, ਸਕੱਤਰ-ਕਮ-ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ) ਸ੍ਰੀਮਤੀ ਗੁਰਜੀਤ ਕੋੰਰ ਫਿਲੋਂ, ਸਿਵਲ ਜੱਜ (ਜ਼ੁਨੀਅਰ ਡੀਵੀਜਨ) ਸ੍ਰੀਮਤੀ ਲਵਲੀਨ ਸੰਧੂ, ਸਿਵਲ ਜੱਜ (ਜ਼ੁਨੀਅਰ ਡੀਵੀਜਨ) ਸਾਹਿਲ ਸਿੰਗਲਾ, ਸਿਵਲ ਜੱਜ (ਜ਼ੁਨੀਅਰ ਡੀਵੀਜਨ) ਸ੍ਰੀ ਕਰਨ ਅਗਰਵਾਲ ਅਤੇ ਬਾਰ ਪ੍ਰੈਜੀਡੇਂਟ ਲਲਿਤ ਡੋਗਰਾ ਦੇ ਨਾਲ-ਨਾਲ ਵਕੀਲ ਵੀ ਸ਼ਾਮਿਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media