ਬਠਿੰਡਾ, 6 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਵੱਲੋਂ ਸੰਗਤਾਂ ਵੱਲੋਂ ਪਰਜੋਰ ਮੰਗ ਕਾਰਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਬਾਬਾ ਫਰੀਦ ਨਗਰ ਵਿਖੇ ਸਵੇਰ ਦੇ ਪ੍ਰੋਗਰਾਮ ਕੀਤੇ।ਜਿਥੇ ਸਿੰਘ ਸਾਹਿਬ ਸਿੰਘ ਨੇ ਹੁਕਮਨਾਮੇ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਅੱਜ ਦੇ ਹੁਕਮ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।ਇਸ ਸਮਾਗਮ ਵਿੱਚ ਸੁਸਾਇਟੀ ਦੇ ਅਹੁੱਦੇਦਾਰਾਂ ਤੋਂ ਇਲਾਵਾ ਨਸ਼ਾ ਮੁਕਤੀ ਗੁਰਮਤਿ ਲਹਿਰ ਪ੍ਰਚੰਡ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ, ਚਰਨਜੀਤ ਸਿੰਘ, ਜਸਵੀਰ ਸਿੰਘ ਗਰੇਵਾਲ, ਭਾਈ ਗੁਰਸੇਵਕ ਸਿੰਘ, ਭਾਈ ਗੁਰਦੀਪ ਸਿੰਘ ਅਤੇ ਭਾਈ ਅਮਰਜੀਤ ਸਿੰਘ ਆਦਿ ਨੇ ਵੀ ਸਮਾਗਮ ਵਿਚ ਹਾਜ਼ਰੀ ਲਵਾਈ।ਇਥੇ ਜ਼ਿਕਰਯੋਗ ਹੈ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਸਾਹਿਬ ਸਿੰਘ ਦੇ ਪੰਜ ਦਿਨਾਂ ਸਮਾਗਮ ਚਲਾਏ ਜਾ ਰਹੇ ਹਨ।ਉਸ ਤੋਂ ਉਪਰੰਤ ਸੰਗਤਾਂ ਸਵੇਰੇ 6 ਵਜੇ ਤੋਂ 7 ਵਜੇ ਤੱਕ ਹੋਰ ਭਾਈ ਸਾਹਿਬ ਸਿੰਘ ਤੋਂ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦੀ ਹੈ ਨਾ ਕਿ ਕਿਸੇ ਵੀ ਪਲ ਤੋਂ ਵਾਂਝੇ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media