Sunday, November 15, 2026

16ਵੇਂ ਸਵੈ-ਰੁਜ਼ਗਾਰ ਕੈਂਪ ਦਾ ਐਸ.ਐਸ.ਪੀ ਨਵੀਨ ਸਿੰਗਲਾ ਵਲੋਂ ਉਦਘਾਟਨ

ਬਠਿੰਡਾ, 6 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ 16ਵਾਂ ਸਵੈਰੁਜ਼ਗਾਰ PPN0606201714ਕੈਂਪ ਦਾ ਉਦਘਾਟਨ ਸ਼ਹਿਰ ਦੇ ਐਸ.ਐਸ.ਪੀ ਨਵੀਨ ਸਿੰਗਲਾ ਵਲੋਂ ਕੀਤਾ ਗਿਆ।ਉਨ੍ਹਾਂ ਇਸ ਉਦਮ ਕਰਨ ਵਾਲੇ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਦਿਆ ਕਿਹਾ ਅਜਿਹੇ ਕੈਂਪ ਥਾਂ ਥਾਂ ’ਤੇ ਹੋਣੇ ਚਹਿੰਦੇ ਹਨ ਜਿਸ ਨਾਲ ਬੇਰੁਜ਼ਗਾਰਾਂ ਨੂੰ ਜਲਦ ਹੀ ਰੁਜ਼ਗਾਰ ਮਿਲ ਸਕਣ ਦੀ ਸੰਭਾਵਨਾ ਹੋਣ।ਸੁਸਾਇਟੀ ਪ੍ਰਧਾਨ ਮੈਡਮ ਵੀਨੂੰ ਗੋਇਲ ਵਲੋਂ ਉਨ੍ਹਾਂ ਦਾ ਜੀ ਆਇਆ ਅਤੇ ਧੰਨਵਾਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਕੈਂਪ ‘ਚ 2400 ਔਰਤਾਂ ਭਾਗ ਲੈ ਰਹੀਆਂ ਹਨ। ਜਿਨ੍ਹਾਂ ਦੀ ਰੁਚੀ ਜਿਆਦਾ ਸਿਲਾਈ ਅਤੇ ਬਿਊਟੀ ਪਾਰਲਰ ਵੱਲ ਹੈ।ਉਨ੍ਹਾਂ ਨਾਲ ਕੈਂਪ ਡਾਇਟੈਕਟਰ ਐਮ.ਕੇ ਮੰਨਾ, ਕੋਚ ਲਖਵੀਰ ਸਿੰਘ ਅਤੇ ਮੈਡਮ ਲਾਟਿਕਾ ਵੀ ਹਾਜ਼ਰ ਸਨ।ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਅਥਲੈਟਿਕਸ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …

Leave a Reply