ਪਹੁ ਫੁੱਟਦੀਆਂ ਕਲਮਾਂ ਸਮਾਗਮ 2 ਜੁਲਾਈ ਨੂੰ
ਸੰਦੌੜ, 6 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਹੁ ਫੁੱਟਦੀਆਂ ਕਲਮਾਂ ਸਾਹਿਤ ਸਭਾ ਮਾਲਵਾ ਵੱਲੋਂ ਨੌਜਵਾਨਾਂ ਨੂੰ ਸਾਹਿਤਕ ਖੇਤਰ ਵਿਚ
ਉਤਸ਼ਾਹਿਤ ਕਰਨ ਲਈ ‘ਪਹੁ ਫੁੱਟਦੀਆਂ ਕਲਮਾਂ‘ਸਮਾਗਮ 2 ਜੁਲਾਈ ਨੂੰ ਰਾਏਕੋਟ ਮਲੇਰਕੋਟਲਾ ਨਜ਼ਦੀਕ ਪੈਂਦੇ ਕਸਬਾ ਸੰਦੌੜ ਵਿਖੇ ਕਰਵਾਇਆ ਜਾ ਰਿਹਾ ਹੈ ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਰਾਜੇਸ਼ ਰਿਖੀ ਨੇ ਦੱਸਿਆ ਕਿ ਪਹੁ ਫੁੱਟਦੀਆਂ ਕਲਮਾਂ ਸਾਹਿਤ ਸਭਾ ਮਾਲਵਾ ਦੇ ਕਮੇਟੀ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਗੁਰਸੇਵਕ ਸਿੰਘ ਧੌਲ਼ਾ ਨੂੰ ਸਰਪ੍ਰਸਤ, ਲੇਖਕ ਹਰਮਿੰਦਰ ਸਿੰਘ ਭੱਟ ਨੂੰ ਪ੍ਰਧਾਨ, ਬੇਅੰਤ ਬਾਜਵਾ ਨੂੰ ਮੀਤ ਪ੍ਰਧਾਨ, ਜਨਰਲ ਸਕੱਤਰ ਤਰਸੇਮ ਮਹਿਤੋ, ਖ਼ਜ਼ਾਨਚੀ ਹਰਪ੍ਰੀਤ ਸਿੰਘ ਮੀਤ, ਸਹਿ-ਖਜਾਨਚੀ ਸੁਖਰਾਜ ਸਿੰਘ, ਸਟੇਜ-ਸੈਕਟਰੀ ਗੋਬਿੰਦ ਸੰਦੌੜਵੀ, ਮੁੱਖ-ਸਲਾਹਕਾਰ ਸੰਦੀਪ ਬਾਵਾ ਦੀਪ, ਸਲਾਹਕਾਰ ਜਗਤਾਰ ਰਤਨ ਅਤੇ ਜਥੇਬੰਦਕ ਸਕੱਤਰ ਅਕਰਮ ਧੂਰਕੋਟ ਨੂੰ ਨਿਯੁੱਕਤ ਕੀਤਾ ਗਿਆ।ਇਸ ਮੌਕੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਾਹਿਤਕ ਖੇਤਰ ਵੱਲ ਪ੍ਰੇਰਿਤ ਕਰਨ ਲਈ ਇਹ ਸਮਾਗਮ ਕੀਤਾ ਜਾ ਰਿਹਾ ਹੈ।ਸਮਾਗਮ ਵਿਚ ਪਹੁੰਚਣ ਵਾਲੇ ਨੌਜਵਾਨ ਲੇਖਕਾਂ ਨੂੰ ਪ੍ਰਸਿੱਧ ਨਾਵਲਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਦੇ ਨਾਲ ਨਾਲ ਕਈ ਹੋਰ ਨਾਮਵਰ ਲੇਖਕ ਸਾਹਿਤ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਉਣਗੇ ।ਇਸ ਮੌਕੇ ਤਿੰਨ ਨੌਜਵਾਨ ਲੇਖਕਾਂ ਨੂੰ ਸ਼੍ਰੋਮਣੀ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ।
Check Also
‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …
Punjab Post Daily Online Newspaper & Print Media