Monday, July 20, 2026

ਮਾਲ ਵਿਭਾਗ ਦਾ ਪਟਵਾਰੀ ਰਿਸ਼ਵਤ ਲੈਦਾ ਰੰਗੇ ਹੱਥੀ ਕਾਬੂ

ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਵਿਜੀਲੈਸ ਬਿਉਰੋ ਗੁਰਦਾਸਪੁਰ ਨੇ ਪਟਵਾਰੀ ਮਾਲ ਮਨਜੀਤ ਸਿੰਘ ਨੂੰ ਰਿਸ਼ਵਤ ਲੈਦੇ ਰੰਗੇ PPN0606201722ਹੱਥੀ ਗ੍ਰਿਫਤਾਰ ਕੀਤਾ ਹੈ ।ਅਮਰੀਕ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਰਣੀਆ ਤਹਿਸੀਲ ਤੇ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ।    ਇਸ ਨੇ ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਇੱਕ ਦਰਖਾਸਤ ਦਿੱਤੀ, ਜੋ ਦਰਖਾਸਤ ਨਿਸਾਨਦੇਹੀ ਲਈ ਪਟਵਾਰੀ ਮਨਜੀਤ ਸਿੰਘ ਪਾਸ ਲੰਬਿਤ ਸੀ।ਅਮਰੀਕ ਸਿੰਘ ਨੇ ਨਿਸ਼ਾਨਦੇਹੀ ਕੀਤੇ ਜਾਣ ਲਈ ਪਟਵਾਰੀ ਮਨਜੀਤ ਸਿੰਘ ਪਾਸ ਬੇਨਤੀ ਕੀਤੀ।ਪਟਵਾਰੀ ਮਨਜੀਤ ਸਿੰਘ ਨੇ ਕਿਹਾ ਕਿ ਜਿਨ੍ਹਾ ਚਿਰ ਸ਼ਿਕਾਇਤਕਰਤਾ ਅਮਰੀਕ ਸਿੰਘ ਉਸ ਨੂੰ 3000 ਰੁਪਏ ਨਹੀ ਦਿੰਦਾ, ਉਹ ਨਿਸ਼ਾਨਦੇਹੀ ਲਈ ਰਿਕਾਰਡ ਪੇਸ਼ ਨਹੀ ਕਰੇਗਾ, ਜੋ ਅਮਰੀਕ ਸਿੰਘ ਦੇ ਮਿੰਨਤ ਤਰਲਾ ਕਰਨ ਤੇ ਪਟਵਾਰੀ ਮਨਜੀਤ ਸਿੰਘ 2500 ਰੁਪਏ ਰਿਸ਼ਵਤ ਲੈ ਕੇ ਕੰਮ ਕਰਨਾ ਮੰਨ ਗਿਆ, ਪਰੰਤੂ ਅਮਰੀਕ ਸਿੰਘ ਰਿਸ਼ਵਤ ਦੇ ਕੇ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਰਿਸ਼ਵਤ ਦੇਣ ਦਾ ਝੂਠਾ ਬਹਾਨਾ ਬਣਾ ਕਰ ਕੇ ਆ ਗਿਆ।ਅਮਰੀਕ ਸਿੰਘ ਨੇ ਇਸ ਸਬੰਧੀ ਸੂਚਨਾ ਤਿਲਕ ਰਾਜ ਕਪਤਾਨ ਪੁਲਿਸ ਵੈਬ ਯੂਨਿਟ ਗੁਰਦਾਸਪੁਰ ਨੂੰ ਦਿੱਤੀ ।
ਤਿਲਕ ਰਾਜ ਕਪਤਾਨ ਪੁਲਿਸ ਨੇ ਸ਼ਿਕਾਇਤਕਰਤਾ ਅਮਰੀਕ ਸਿੰਘ ਦੇ ਬਿਆਨ ਤੇ ਮੁੱਕਦਮਾ ਨੰ: 11 ਮਿਤੀ 06-06-2017 ਅ/ਧ 7, 13 (2) ਪੀ ਐਕਟ 1988 ਥਾਣਾ ਵਿਜੀਲੈਸ ਬਿਉਰੋ ਰੇਜ਼ ਅੰਮ੍ਰਿਤਸਰ ਦਰਜ਼ ਕਰਵਾਇਆ ਅਤੇ ਪੁਲਿਸ ਪਾਰਟੀ ਨਾਲ ਲੈ ਕੇ ਰੇਡ ਕੀਤਾ ਤਾਂ ਪਟਵਾਰੀ ਮਨਜੀਤ ਸਿੰਘ 2500/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ, ਅਸ਼ਵਨੀ ਕੁਮਾਰ ਭੂਮੀ ਰੱਖਿਆ ਅਫਸਰ ਦਫਤਰ ਭੂਮੀ ਰੱਖਿਆ ਮੰਡਲ, ਗੁਰਦਾਸਪੁਰ ਅਤੇ ਜਰਮਨਜੀਤ ਸਿੰਘ ਖੇਤੀਬਾੜ੍ਹੀ ਦਫਤਰ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ ਹੈ।ਰਵਿੰਦਰ ਕੁਮਾਰ ਬਖਸ਼ੀ ਪੀ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਵੈਬਸਾਇਟ ਾਾਾ.ਵਗਿਲਿੳਨਚੲਬੁਰੲਉਪੁਨਜੳਬ.ੋਰਗ, ਟੋਲ ਫ੍ਰਰੀ ਨੰਬਰ 1800 1800 1000, ਟੈਲੀ: ਤੇ ਫੈਕਸ ਨੰਬਰ 0183-2210413, ਮੋਬਾਇਲ ਨੰਬਰ 84375-77777 ਤੇ ਈ-ਮੇਲ ਪਤਾ ਸਸਪਵਬੳਸਰ੍ੇੳਹੋੋ.ਨਿ  ਰਾਹੀਂ ਸਹਿਯੋਗ ਮੰਗਿਆ ਹੈ ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply