Thursday, March 19, 2026

ਨਿਹੱਥੇ ਲੋਕਾਂ ‘ਤੇ ਹਮਲੇ ਨੂੰ ਜੀ.ਕੇ ਨੇ ਅਜਾਦੀ ਤੋਂ ਬਾਅਦ ਦੇ ਭਾਰਤ ਦੇ ਇਤਿਹਾਸ ‘ਤੇ ਦੱਸਿਆ ਕਾਲਾ ਧੱਬਾ

ਨਵੀਂ ਦਿੱਲੀ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ’ਚ ਵਾਪਰੇ ਸਾਕਾ ਨੀਲਾ ਤਾਰਾ ਦਾ ਮੁਖ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ PPN0606201723ਐਮਰਜੈਂਸੀ ਦੇ ਖਿਲਾਫ਼ ਲਗਾਇਆ ਗਿਆ ਮੋਰਚਾ ਸੀ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਨੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਅਰਦਾਸ ਸਮਾਗਮ ਦੌਰਾਨ ਕੀਤਾ।ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਜੀ.ਕੇ ਨੇ ਮੁਲਕ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਗਿਣੀ-ਮਿੱਥੀ ਸਾਜਿਸ਼ ਤਹਿਤ ਫੌਜਾ ਰਾਹੀਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਖੁਲਾਸਾ ਕੀਤਾ ਕਿ ਐਮਰਜੈਂਸੀ ਦੇ 19 ਮਹੀਨੇ ਦੌਰਾਨ ਅਕਾਲੀ ਦਲ ਦੇ 46 ਹਜਾਰ ਕਾਰਕੁਨਾਂ ਨੇ ਸਰਕਾਰ ਵੱਲੋਂ ਖੁਦਮੁਖਤਿਆਰੀ ਦਾ ਗੱਲਾ ਦਬਾਉਣ ਦੇ ਕੀਤੇ ਗਏ ਕਾਰੇ ਦੇ ਖਿਲਾਫ ਗ੍ਰਿਫਤਾਰੀਆਂ ਦਿੱਤੀਆਂ ਸਨ। ਇੱਕ ਵੀ ਅਕਾਲੀ ਕਾਰਕੂਨ ਨੇ ਇਸ ਮਸਲੇ ’ਤੇ ਸਰਕਾਰ ਕੋਲੋਂ ਮੁਆਫੀ ਨਹੀਂ ਮੰਗੀ ਸੀ।ਜਦਕਿ ਮੌਜੂਦਾ ਸਮੇਂ ਵਿਚ ਰਾਜ ਭਾਗ ਸੰਭਾਲ ਰਹੇ ਕਈ ਦੂਜੇ ਦਲਾਂ ਦੇ ਆਗੂਆਂ ਨੇ ਇੰਦਰਾ ਗਾਂਧੀ ਸਰਕਾਰ ਤੋਂ ਲਿਖਿਤ ’ਚ ਮਾਫੀਆਂ ਮੰਗੀਆਂ ਸਨ। ਜਿਸ ਕਰਕੇ ਸਿੱਖਾਂ ਦੇ ਖਿਲਾਫ ਇੰਦਰਾ ਗਾਂਧੀ ਦੇ ਮਨ ਵਿਚ ਬਹੁਤ ਗੁੱਸਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਗੁੱਸੇ ਦਾ ਇਸਤੇਮਾਲ ਇੰਦਰਾ ਗਾਂਧੀ ਨੇ 1980 ’ਚ ਮੁੜ ਸਰਕਾਰ ਬਣਨ ਉਪਰੰਤ ਸਤੰਬਰ 1981 ਵਿਖੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਭੜਕਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਕੋਮ ਦਾ ਤਖਤ ਐਲਾਨਨ ਦੀ ਸਲਾਹ ਦੇ ਕੇ ਕਰਨ ਦੀ ਕੋਸ਼ਿਸ਼ ਤਹਿਤ ਕੀਤਾ ਸੀ।ਪਰ ਜਥੇਦਾਰ ਵੱਲੋਂ ਕੀਤੀ ਗਈ ਕੋਰੀ ਨਾਹ ਉਪਰੰਤ ਸਤੰਬਰ 1983 ਵਿਚ ਸ਼੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਵਿਊਂਤਬੰਦੀ ਬਣਾਉਣ ਲਈ ਇੰਦਰਾ ਗਾਂਧੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗੇਟ ਥੇਚਰ ਨੂੰ ਸਹਾਇਤਾ ਮੰਗਣ ਲਈ ਪੱਤਰ ਵੀ ਲਿਖੇ ਗਏ ਸਨ।ਇਸ ਕਰਕੇ ਭਾਰਤ ਸਰਕਾਰ ਵੱਲੋਂ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਦੇਣ ਦਾ ਫੈਸਲਾ 20-25 ਮਈ 1984 ਵਿਚ ਲਏ ਜਾਣ ਦਾ ਕੀਤਾ ਜਾਂਦਾ ਦਾਅਵਾ ਝੂਠਾ ਜਾਪਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਹਮਲੇ ਵੱਜੋਂ ਚੋਣ ਕਰਨ ਦੇ ਪਿੱਛੇ ਜੀ.ਕੇ ਨੇ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਿੱਖਾਂ ਦਾ ਜਾਨੀ ਨੁਕਸਾਨ ਕਰਨ ਦੇ ਰੱਖੇ ਗਏ ਟੀਚੇ ਨੂੰ ਮੁੱਖ ਕਾਰਨ ਦੱਸਿਆ।ਨਿਹੱਥੇ ਲੋਕਾਂ ਤੇ ਹੋਏ ਹਮਲੇ ਨੂੰ ਜੀ.ਕੇ ਨੇ ਅਜਾਦੀ ਤੋਂ ਬਾਅਦ ਦੇ ਭਾਰਤ ਦੇ ਇਤਿਹਾਸ ਦਾ ਕਾਲਾ ਧੱਬਾ ਦੱਸਿਆ।
ਜੂਨ ਅਤੇ ਨਵੰਬਰ 1984 ਦੇ ਕਤਲੇਆਮਾਂ ਤੋਂ ਬਾਅਦ ਸਿੱਖਾਂ ਨੂੰ ਦੇਸ਼ਦ੍ਰੋਹੀ ਦੱਸਣ ਦੀ ਚੱਲੀ ਪਿਰਤ ਦੀ ਨਿਖੇਧੀ ਕਰਦੇ ਹੋਏ ਜੀ.ਕੇ ਨੇ ਸਿੱਖ ਕੌਮ ਵੱਲੋਂ ਕਾਤਿਲਾਂ ਦੇ ਖਿਲਾਫ ਲੜੀ ਜਾ ਰਹੀ ਲੜਾਈ ਨੂੰ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਦੱਸਿਆ।ਜੀ.ਕੇ ਨੇ ਦਾਅਵਾ ਕੀਤਾ ਕਿ 1984 ਆਪਣੇ ਪਿੰਡੇ ਤੇ ਹੰਢਾਉਣ ਦੇ ਬਾਵਜੂਦ ਦਿੱਲੀ ਦਾ ਸਿੱਖ ਅੱਜ ਵੀ ਚੜਦੀਕਲਾ ਵਿਚ ਹੈ।ਜੇਕਰ ਸਿੱਖਾਂ ਦੇ ਇਲਾਵਾ ਕਿਸੇ ਹੋਰ ਕੌਮ ਦੇ ਨਾਲ ਅਜਿਹਾ ਧੱਕਾ ਹੋਇਆ ਹੁੰਦਾ ਤਾਂ ਸ਼ਾਇਦ ਉਕਤ ਕੌਮ ਅੱਜ ਹੋਂਦ ਵਿਚ ਹੀ ਨਾ ਹੁੰਦੀ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply