ਕੋਈ ਦਾਖਲਾ ਫੀਸ ਨਹੀਂ ਤੇ ਫੰਡ ਨਹੀਂ ਲਿਆ ਜਾਵੇਗਾ – ਹਰਪਾਲ ਯੂ.ਕੇ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਸੰਧੂ) – ਅੰਤਰਯਾਮੀ ਕਲੋਨੀ ਬਾਹਰੀ ਚਾਟੀਵਿੰਡ ਗੇਟ ਵਿਖੇ ਚੱਲ ਰਹੇ ਆਪਣੀ ਕਿਸਮ ਦੇ ਯੂ.ਕੇ ਪ੍ਰਣਾਲੀ ਦੇ
ਪਲੇਠੇ ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਵਿਸ਼ੇਸ਼ ਵਿਦਿਆਰਥੀ ਵਰਗ ਨੂੰ ਵਿਦਿਅਕ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਦੱਸਿਆ ਕਿ ਸਕੂਲ ਕਮੇਟੀ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੌਮੀ ਸ਼ਹੀਦ ਫੌਜੀ ਪਰਿਵਾਰਾਂ, ਬਗੈਰ ਮਾਤਾ-ਪਿਤਾ ਵਾਲੇ, ਤਲਾਕਸ਼ੁਦਾ ਔਰਤਾਂ ਦੇ ਬੱਚਿਆਂ ਨੂੰ ਕੇਵਲ ਤੇ ਕੇਵਲ 500 ਰੁਪਏ ਪ੍ਰਤੀ ਮਹੀਨੇ ਦੀ ਫੀਸ ‘ਤੇ ਵਿਦਿਅਕ ਸਹੂਲਤਾਂ ਦੇਣ ਦਾ ਅਹਿਮ ਫੈਸਲਾ ਕੀਤਾ ਹੈ।ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਕੋਲੋਂ ਕਿਸੇ ਵੀ ਕਿਸਮ ਦੀ ਕੋਈ ਦਾਖਲਾ ਫੀਸ ਜਾਂ ਕੋਈ ਹੋਰ ਵਾਧੂ ਫੰਡ ਨਹੀਂ ਲਿਆ ਜਾਵੇਗਾ।ਉਨ੍ਹਾਂ ਉਪਰੋਕਤ ਪਰਿਵਾਰਾਂ ਨੂੰ ਇਹ ਲਾਹਾ ਲੈਣ ਦੀ ਅਪੀਲ ਵੀ ਕੀਤੀ ਹੈ।ਇਸ ਮੌਕੇ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਪ੍ਰਿੰ: ਕੁਲਵਿੰਦਰ ਕੋਰ, ਵਾਇਸ ਚੇਅਰਮੈਨ ਮਨਿੰਦਰ ਮਨੀ, ਮੈਨੇਜਰ ਰਾਜਵਿੰਦਰ ਕੋਰ, ਮੈਡਮ ਤਾਨੀਆ ਭਾਟੀਆ, ਮੈਂਬਰ ਲਕਸ਼ਮਿੰਦਰ ਕੋਰ ਢਿੱਲੋਂ, ਗੁਰਮੇਜ ਸਿੰਘ ਰਾਜੂ, ਸਤਿੰਦਰ ਕੋਰ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media