Monday, July 20, 2026

ਬੀ.ਐਸ.ਐਫ ਦੀ 17 ਬਟਾਲੀਅਨ ਨੇ ਮਨਾਇਆ 51ਵਾਂ ਸਥਾਪਨਾ ਦਿਵਸ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਸੰਧੂ) – ਬਾਰਡਰ ਸਿਕਿਓਰਿਟੀ ਫੋਰਸ ਸੈਕਟਰ ਹੈੱਡਕੁਆਟਰ ਅੰਮ੍ਰਿਤਸਰ ਦੇ ਅਧਿਕਾਰਿਤ ਖੇਤਰ ਵਿਚ PPN0606201724ਆਉਂਦੀ 17 ਬਟਾਲੀਅਨ ਬੀ.ਐਸ.ਐਫ ਰਾਮਤੀਰਥ ਵੱਲੋਂ ਆਪਣਾ 51ਵਾਂ ਸਥਾਪਨਾ ਦਿਵਸ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਕਮਾਂਡੈਂਟ ਆਰ.ਸੀ ਸ਼ਰਮਾ ਦੀ ਯੋਗ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੋਰਾਨ ਬੀ.ਐਸ.ਐਫ ਦੇ ਡੀ.ਆਈ.ਜੀ ਜੇ.ਐਸ ਓਬਰਾਏ ਵੀ.ਐਸ.ਐਮ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਸੈਕਟਰ ਕਮਾਂਡੈਂਟ ਪੀਐਸ ਭੱਟੀ, ਪ੍ਰਿੰ: ਗੁਰਬਾਜ ਸਿੰਘ ਛੀਨਾ, ਮੈਡਮ ਮਨਪ੍ਰੀਤ ਮੰਨੂੰ ਸਿੰਘਾਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ। ਇਸ ਦੋਰਾਨ ਵੱਡੀ ਗਿਣਤੀ ਵਿਚ ਅਧਿਕਾਰੀਆਂ, ਜੀ.ਓਜ਼, ਸਕੂਲੀ ਬੱਚਿਆਂ, ਸਿਪਾਹੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।
ਮੁੱਖ ਮਹਿਮਾਨ ਡੀ.ਆਈ.ਜੀ ਜੇ.ਐਸ ਓਬਰਾਏ ਵੀ.ਐਸ.ਐਮ ਨੇ 17 ਬਟਾਲੀਅਨ ਦੇ ਇਤਿਹਾਸ ‘ਤੇ ਰੌਸ਼ਨੀ ਪਾਉਂਦਿਆਂ ਇਸ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ। ਉਨ੍ਹਾਂ ਸਾਰੇ ਹੀ ਪਦ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ 17 ਬਟਾਲੀਅਨ ਨੇ 1971 ਦੀ ਭਾਰਤ-ਪਾਕ ਜੰਗ ਵਿਚ ਇਕ ਵੀਰ ਚੱਕਰ, ਇਕ ਸੈਨਾ ਮੈਡਲ ਪ੍ਰਾਪਤ ਕਰਨ ਦੇ ਨਾਲ ਨਾਂਲ ਅੰਤਰਾਸ਼ਟਰੀ ਸਰਹੱਦ ਤੇ ਸ਼ਾਤੀ ਬਣਾਈ ਰੱਖਣ ਲਈ ਅਹਿਮ ਭੂਮਿਕਾ ਅਦਾ ਕੀਤੀ।ਜਦੋਂ ਕਿ ਦੇਸ਼ ਦੇ ਅੰਦਰੂਨੀ ਖਤਰਿਆਂ ਤੇ ਚੁਣੋਤੀਆਂ ਨੂੰ ਖਤਮ ਕਰਨ ਵਿਚ ਸਲਾਹੁਣਯੋਗ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਸਰਹੱਦੋਂ ਪਾਰ ਹੋਣ ਵਾਲੀ ਭਾਰਤ ਵਿਰੋਧੀ ਕਾਰਵਾਈ ਤੇ ਤਿਰਛੀ ਨਜ਼ਰ ਟਿਕਾਏ ਹੋਏ ਹੈ। ਇਸ ਮੋਕੇ ਐਸ.ਬੀ.ਐਮ.ਐਸ ਸਕੂਲ ਤੋਲਾਨੰਗਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰ ਵਾਲੀਆਂ ਭਰਪੂਰ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਨ ਦੇ ਨਾਲ ਨਾਂਲ ਗਿੱਧਾ-ਭੰਗੜਾ ਪਾ ਕੇ ਸਭ ਨੂੰ ਨੱਚਣ ਲਈ ਮਜਬੂਰ ਕੀਤਾ।ਜਦੋਂ ਕਿ ਬਟਾਲੀਅਨ ਦੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਪੇਸ਼ਕਾਰੀਆਂ ਨੇ ਵੀ ਖੂਬ ਰੰਗ ਬੰਨਿਆ।ਇਸ ਮੋਕੇ ਡੀ.ਆਈ.ਜੀ ਜੇ.ਐਸ ਓਬਰਾਏ ਤੇ ਕਮਾਂਡੈਂਟ ਆਰ.ਸੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੋਕੇ 2 ਏ.ਸੀ ਰੁਪਿੰਦਰ ਭਾਰਦਵਾਜ, ਡਿਪਟੀ ਕਮਾਂਡੈਂਟ ਮੁਕੇਸ਼ ਕੁਮਾਰ, ਕੋਚ ਓਂਕਾਰ ਸਿੰਘ, ਕੋਚ ਜੀ.ਐਸ ਸੰਧੂ, ਸ਼ੈਫੀ ਸੰਧੂ, ਅਮਨਦੀਪ ਕੋਰ, ਕੋਮਲਦੀਪ ਕੋਰ ਤੇ ਕਰਨ ਛੀਨਾ ਆਦਿ ਹਾਜਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply