ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਮਲੇਰੀਆ ਅਲਿਮੀਨੈਸ਼ਨ ਕੰਪੇਨ ਤਹਿਤ ਆਮ ਲੋਕਾਂ ਨੂੰ ਮਲੇਰੀਆ ਸੰਬੰਧੀ ਜਾਣਕਾਰੀ ਦੇਣ ਦੇ ਮੱਕਸਦ ਨਾਲ ਡਾਇਰੈਕਟਰ ਸਿਹਤ
ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੂਨ ਮਹੀਨਾ ਮਲੇਰੀਆ ਮੰਥ ਵਜੋ ਮਨਾਉੇਣ ਲਈ ਸਿਵਲ ਪਠਾਨਕੋਟ ਦੇ ਟ੍ਰੇਨਿੰਗ ਹਾਲ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਵੈਕਟਰ ਬੋਰਨ ਡਸੀਜ਼ ਪ੍ਰੋਗਰਾਮ ਤਹਿਤ ਜਿਲ੍ਹਾ ਪੱਧਰੀ ਮਲੇਰੀਆ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਨੂੰ ਸਬੰਧੋਨ ਕਰਦਿਆਂ ਜਿਲ੍ਹਾ ਐਪੀਡੀਮਾਲੋਜੀਸਟ ਡਾ. ਸੁਨੀਤਾ ਸ਼ਰਮਾ ਨੇ ਦੱੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਸਵੇਰੇ ਵੇਲੇ ਕੱਟਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਇਸ ਲਈ ਸਾਨੂੰ ਬੁਖਾਰ ਹੋਣ ‘ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਵਿੱਚ ਜਾਣਾ ਚਾਹੀਦਾ ਹੈ। ਮਲੇਰੀਆ ਦਾ ਇਲਾਜ ਅਤੇ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਦਾ ਹੈ। ਮਲੇਰੀਆ ਬੁਖਾਰ ਦੇ ਲੱਛਣਾ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਇਸ ਨਾਲ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ, ਉੱਲਟੀਆਂ ਅਤੇ ਸਿਰ ਦਰਦ ਦਾ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਦਾ ਹੋਣਾ ਅਤੇ ਸਰੀਰ ਨੂੰ ਪਸੀਨਾ ਬਹੁਤ ਆਂਉਦਾ ਹੈ। ਮਲੇਰੀਆ ਬਖੁਾਰ ਤੌਂ ਬਚਾਓ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਗਰਮੀਆਂ ਵਿੱਚ ਕੂਲਰਾਂ ਦਾ ਪਾਣੀ ਕੱਢ ਕੇ ਹਫਤੇ ਵਿੱਚ ਡਰਾਈ ਡੇ (ਸ਼ੁੱਕਰਵਾਰ) ਵਾਲੇ ਦਿਨ ਜਰੂਰ ਸਾਫ ਕਰਨਾ ਚਾਹੀਦਾ ਹੈ।ਛੱਤਾਂ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡਰੱਮ ਆਦਿ ਵਿੱਚ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ। ਇਸ ਤੋ ਇਲਾਵਾ ਘਰਾਂ ਦੇ ਆਲੇ-ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ, ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ। ਤਲਾਬਾਂ,ਛੱਪੜਾਂ ਟੋਭੇ ਆਦਿ ਵਿੱਚ ਸੜ੍ਹਿਆ ਹੋਇਆ ਤੇਲ ਪਾਓ। ਘਰ ਵਿੱਚ ਹਮੇਸ਼ਾਂ ਪੂਰੀ ਬਾਂਹ ਵਾਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਮੱਛਰ ਕੱਟ ਨਾ ਸਕੇ।ਰਾਤ ਨੂੰ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਸੁਨੀਤਾ ਸ਼ਰਮਾ ਨੇ ਕਿਹਾ ਕਿ ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜ਼ਿੰਮੇਵਾਰੀ ਹੈ।ਸਿਹਤ ਵਿਭਾਗ ਵਲੋਂ ਵੀ ਇਸ ਦੀ ਰੋਕਥਾਮ ਲਈ ਸਮੇਂ ਸਮੇਂ ਸਿਰ ਸਪਰੇਅ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਮਲੇਰੀਆ ਦੇ ਬੁਖਾਰ ਦਾ ਪਤਾ ਕਰਨ ਲਈ ਕੈਪਲਰੀ ਟੈਸਟ ਹੁੰਦਾ ਹੈ ਜਿਸ ਵਿੱਚ ਮਰੀਜ ਦੀ ਲਹੂ ਸਲਾਇਡ ਬਣਾਈ ਜਾਂਦੀ ਹੈ ਅਤੇ ਬਾਦ ਵਿੱਚ ਮਾਈਕਰੋਸਕੋਪ ਨਾਲ ਚੈਕ ਕੀਤਾ ਜਾਂਦਾ ਹੈ।ਇਹ ਟੈਸਟ ਸਰਕਾਰੀ ਹਸਪਤਾਂਲਾਂ ਵਿੱਚ ਮੁਫਤ ਕੀਤਾ ਜਾਦਾ ਹੈ।ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਪਿੰਡਾਂ ਦੇ ਛੱੱਪੜਾਂ ਵਿੱੱਚ ਗੰਬੂਜੀਆਂ ਮੱਛੀਆਂ ਨੂੰ ਛੱਡਿਆ ਜਾ ਰਿਹਾ ਹੈ ਤਾਂਕਿ ਮਲੇਰੀਆ ਨੂੰ ਜਨਮ ਦੇਣ ਵਾਲੇ ਮੱੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।ਇਹ ਮੱਛੀਆਂ ਮਲੇਰੀਆ ਪੈਦਾ ਕਰਨ ਵਾਲੇ ਮੱਛਰਾਂ ਦੇ ਲਾਰਵਾਂ ਨੂੰ ਖਾਹ ਜਾਦੀਆਂ ਹਨ ਜਿਸ ਕਰਕੇ ਮਲੇਰੀਆਂ ਨਹੀ ਫੈਲਦਾ।
ਇਸ ਮੋਕੇ ਡਾ. ਸੁਨੀਤਾ ਸ਼ਰਮਾ ਨੇ ਪੈ ਰਹੀ ਤੇਜ਼ ਗਰਮੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ, ਇਸ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਲੂ ਤੋਂ ਬਚਣ ਲਈ ਜ਼ਿਆਦਾ ਤਰਲ ਪ੍ਰਦਾਰਥ ਜਿਵੇਂ ਲੱਸੀ,ਪਾਣੀ, ਨਿੰਬੂਪਾਣੀ ਆਦਿ ਵੱਧ ਤੋ ਵੱਧ ਪੀਣਾ ਚਾਹੀਦਾ ਹੈ।ਹਲਕੇ ਰੰਗ ਦੇ ਕੱਪੜੇ ਅਤੇ ਠੰਡੀ ਜਗ੍ਹਾਂ ਤੇ ਬੈਠਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਗਰਮੀ ਕਰਕੇ ਪਿੱੱਤ ਹੋ ਜਾਣਾ ਜਾਂ ਚੱਕਰ ਆਉਣਾ,ਪਸੀਨਾ,ਥਕਾਨ, ਸਿਰ ਦਰਦ, ਉਲਟੀਆਂ ਲਗਣੀਆਂ ,ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ,ਲਾਲ ਗਰਮ ਤੇ ਖ਼ੁਸ਼ਕ ਚਮੱੜੀ ਦਾ ਹੋਣਾ, ਮਾਸ ਪੇਸ਼ੀਆਂ ਵਿੱਚ ਕਮਜੋਰੀ ਆਉਣਾ ਆਦਿ ਲੂ ਲੱਗਣ ਦੇ ਲੱੱਛਣ ਹਨ। ਬੱੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਦੁਪਿਹਰ ਵੇਲੇ ਘਰ ਤੋ ਬਾਹਰ ਨਾ ਨਿਕਲਿਆ ਜਾਵੇ ਅਤੇ ਤਿੱੱਖੀ ਧੁੱੱਪ ਤੋ ਆਪਣੇ ਆਪ ਨੂੰ ਬਚਾਇਆ ਜਾਵੇ।ਇਸ ਵਰਕਸ਼ਾਪ ਵਿੱੱਚ ਜਿਲਾ੍ਹ ਟੀਕਾਕਰਨ ਅਫਸਰ ਡਾ. ਸ਼ੁਸੀਲ ਡੋਗਰਾ, ਜਿਲਾ੍ਹ ਪਰਿਵਾਰ ਭਲਾਈ ਡਾ. ਰਕੇਸ਼ ਸਰਪਾਲ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਅਰੁਣ ਸੋਹਲ, ਬਲਾਕਾਂ ਤੋਂ ਆਏ ਐਨ.ਵੀ.ਬੀ.ਡੀ.ਸੀ.ਪੀ ਮੈਡੀਕਲ ਅਫਸਰ,ਨੋਡਲ ਅਫਸਰ, ਹੈਲਥ ਇੰਸਪੈਕਟ,ਮਲਟੀਪਰਪਜ਼ ਹੈਲਥ ਵਰਕਰ (ਮੇਲ-ਫਿਮੇਲ),ਏ.ਐਨ.ਐਮ, ਬੀ.ਈ.ਈ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੋਰ, ਬੀ.ਸੀ.ਸੀ ਸ਼੍ਰੀ ਅਮਨਦੀਪ ਸਿੰਘ, ਹੇਮੰਤ ਸ਼ਰਮਾ ਆਦਿ ਹਾਜਿਰ ਹੋਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media