Wednesday, October 14, 2026

ਯੂ.ਜੀ.ਸੀ ਨੈਟ ਅਤੇ ਜੇ.ਆਰ.ਐਫ ਦਾ ਟੈਸਟ ਕੀਤਾ ਪਾਸ

PPN0906201709ਬਠਿੰਡਾ, 9 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਸਥਾਪਿਤ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਦੇ ਐਮ.ਐਸ.ਸੀ (ਜੌਗਰਫੀ) ਦੇ ਵਿਦਿਆਰਥੀ ਜਗਮੀਤ ਸਿੰਘ ਨੇ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਯੋਗਤਾ ਦੇ ਟੈਸਟ ਟ5‘‘ (ਨੈਸ਼ਨਲ ਇਲੀਜੀਬਿਲਟੀ ਟੈਸਟ) ਨੂੰ ਜੂਨੀਅਰ ਰਿਸਰਚ ਫੈਲੋਸ਼ਿਪ ਸਮੇਤ ਪਾਸ ਕੀਤਾ ਹੈ। ਇਹ ਵਿਦਿਆਰਥੀ ਹੁਣ ਉੱਚ ਸਿੱਖਿਆ ਸੰਸਥਾਨਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗਣ ਦੇ ਯੋਗ ਹੈ ਅਤੇ ਇਸ ਤੋਂ ਇਲਾਵਾ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਦੇ ਕਿਸੇ ਵੀ ਵਿਸ਼ੇ ਜਾਂ ਸੰਬੰਧਤ ਵਿਸ਼ੇ ਵਿੱਚ ਖੋਜ ਕਾਰਜ ਕਰਨ ਲਈ ਵੀ ਯੋਗ ਹੈ। ਇਥੇ ਦੱਸਣਯੋਗ ਹੈ ਕਿ ਦੇਸ਼ ਦੀਆਂ ਕੌਮੀ ਸੰਸਥਾਵਾਂ, ਯੂਨੀਵਰਸਿਟੀਆਂ, ਆਈ.ਆਈ.ਟੀਜ਼ ਅਤੇ ਹੋਰ ਨਾਮਵਰ ਵਿੱਦਿਅਕ ਸੰਸਥਾਵਾਂ ਪੂਰਾ ਸਮਾਂ ਖੋਜ ਕਾਰਜ ਕਰਨ ਲਈ ਜੂਨੀਅਰ ਰਿਸਰਚ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ।  ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਮਹੱਤਵਪੂਰਨ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉਸ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply