Wednesday, May 1, 2024

ਮਾਮਲਾ ਅਣਪਛਾਤੇ ਬੰਦਿਆਂ ਵਲੋਂ ਡਰੱਗ ਸਪਲਾਇਰ ਦੇ ਹੱਥ ਪੈਰ ਵੱਢਣ ਦਾ

ਬਠਿੰਡਾ, 9 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਐਸ.ਐਸ.ਪੀ ਨਵੀਨ ਸਿੰਗਲਾ ਨੇ ਆਪਣੇ ਬਿਆਨ ਵਿਚ ਪੁਲਿਸ ਦਾ ਪੱਖ ਪੂਰਦਿਆਂ ਕਿਹਾ ਕਿ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬੀਤੇ ਦਿਨੀਂ 8 ਜੂਨ 2017 ਨੂੰ ਪਿੰਡ ਭਾਗੀਵਾਂਦਰ ਜਿਲ੍ਹਾ ਬਠਿੰਡਾ ਵਿਖੇ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਪੁੱਤਰ ਵਿਜੈ ਕੁਮਾਰ ਅਰੋੜਾ ਵਾਸੀ ਲੇਲੇਵਾਲਾ ਰੋਡ ਤਲਵੰਡੀ ਸਾਬੋ ਨੂੰ ਪਿੰਡ ਭਾਗੀਵਾਂਦਰ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਸੱਟਾਂ ਮਾਰੀਆਂ ਗਈਆਂ, ਜਿਸ ਨੂੰ ਨਾ ਸਹਾਰਦੇ ਹੋਏ ਉਸ ਦੀ ਬਾਅਦ ਵਿੱਚ ਦੌਰਾਨੇ ਇਲਾਜ ਗੁਰੂੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੌਤ ਹੋ ਗਈ।ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨਸ਼ਾ ਤਸਕਰ ਸੀ ਅਤੇ ਪੁਲਿਸ ਵੱਲੋਂ ਉਸ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ ਸੀ।ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦੇ ਖਿਲਾਫ ਕਾਨੂੰਨ ਅਤੇ ਜਾਬਤੇ ਅਨੁਸਾਰ ਮੁਕੰਮਲ ਕਾਰਵਾਈ ਕੀਤੀ ਗਈ ਸੀ।
ਬਠਿੰਡਾ ਪੁਲਿਸ ਨੇ ਇਸ ਮਾਮਲੇ ਸਬੰਧੀ ਸਫਾਈ ਦਿੰਦਿਆਂ ਸਬੰਧਤ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਵਿਨੋਦ ਕੁਮਾਰ ਉਰਫ ਮੌਨੂ ਅਰੋੜਾ ਦੇ ਖਿਲਾਫ ਮੁਕੱਦਮਾ ਨੰਬਰ 220 ਮਿਤੀ 20/11/2011ਅ-ਧ379,411 ਹਿੰ: ਫੰ: ਥਾਣਾ ਕੋਤਵਾਲੀ ਜਿਲ੍ਹਾ ਬਠਿੰਡਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਸੀ।ਉਸ ਦੇ ਖਿਲਾਫ ਮੁ: ਨੰ: 30 ਮਿਤੀ 22/03/15 ਅ/ਧ 376/363/366ਏ ਆਈ.ਪੀ.ਸੀ ਥਾਣਾ ਰਾਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਜੇਲ ਭੇਜਿਆ ਸੀ।ਉਸ ਦੇ ਖਿਲਾਫ ਮੁ:ਨੰ: 10ਮਿਤੀ25/01/16 ਅ/ਧ 61/1/14 ਆਬਕਾਰੀ ਐਕਟ ਥਾਣਾ ਤਲਵੰਡੀ ਸਾਬੋ ਦਰਜ ਕਰਕੇ ਉਸ ਪਾਸੋਂ 288 ਬੋਤਲਾਂ ਸ਼ਰਾਬ ਠੇਕਾ ਬ੍ਰਾਮਦ ਕੀਤੀ ਸੀ ਅਤੇ ਉਸਨੂੰ ਜੇਲ ਭੇਜਿਆ ਸੀ। ਉਸ ਦੇ ਖਿਲਾਫ ਮੁ:ਨੰ: 31ਮਿਤੀ 13/03/16 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਤਲਵੰਡੀ ਸਾਬੋ ਦਰਜ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਸੀ ਅਤੇ ਉਸ ਨੂੰ ਜੇਲ ਭੇਜਿਆ ਸੀ।ਉਸ ਦੇ ਖਿਲਾਫ ਮੁ:ਨੰ:53 ਮਿਤੀ 22/03/17 ਅ/ਧ 22,25/61/85 ਐਨ.ਡੀ.ਪੀ.ਐਸ ਐਕਟ ਥਾਣਾ ਤਲਵੰਡੀ ਸਾਬੋ ਦਰਜ ਕਰਕੇ ਉਸ ਪਾਸੋਂ 250 ਗ੍ਰਾਮ ਨਸ਼ੀਲਾ ਪਾਊਡਰ, 3 ਕਾਰਤੂਸ 315 ਬੋਰ ਜਿੰਦਾ ਬ੍ਰਾਮਦ ਕਰਕੇ ਉਸ ਨੂੰ ਜੇਲ ਭੇਜਿਆ ਸੀ।ਇਸ ਮੁਕੱਦਮੇ ਵਿੱਚ ਵਿਨੋਦ ਕੁਮਾਰ ਮਿਤੀ 08/05/17 ਨੂੰ ਜਮਾਨਤ ਤੇ ਰਿਹਾਅ ਹੋ ਕੇ ਜੇਲ ਵਿੱਚੋਂ ਬਾਹਰ ਆਇਆ ਸੀ। ਮਿਤੀ 08/05/17 ਨੂੰ ਜੇਲ ਵਿੱਚੋਂ ਬਾਹਰ ਆਉਣ ਤੋਂ ਤਿੰਨ ਦਿਨ ਬਾਅਦ, ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨੂੰ ਆਦਤਨ ਮੁਜਰਿਮ ਹੋਣ ਕਰਕੇ, ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਵੱਲੋਂ ਧਾਰਾ 110ਸੀ.ਆਰ.ਪੀ.ਸੀ ਤਹਿਤ ਕਾਰਵਾਈ ਕਰਕੇ ਦੁਬਾਰਾ ਬੰਦ ਜੇਲ ਕਰਵਾਇਆ ਸੀ।ਹੁਣ ਮਿਤੀ 03/06/17 ਨੂੰ ਅਦਾਲਤ ਵੱਲੋਂ ਉਸ ਨੂੰ ਜਮਾਨਤ ਮਿਲਣ `ਤੇ ਜੇਲ ਵਿੱਚੋਂ ਬਾਹਰ ਆਇਆ ਸੀ।ਮਿਤੀ 03/06/17 ਨੂੰ ਉਸ ਦੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੁਲਿਸ ਨੂੰ ਉਸ ਦੇ ਖਿਲਾਫ ਕੋਈ ਲਿਖਤੀ ਜਾਂ ਜੁਬਾਨੀ ਸ਼ਿਕਾਇਤ ਨਹੀ ਮਿਲੀ ਹੈ।ਮਿਤੀ5/6/17 ਨੂੰ ਉਹ ਪਿੰਡ ਭਾਗੀਵਾਂਦਰ ਗਿਆ ਸੀ ਜਿਥੇ ਉਸ ਦਾ ਪਿੰਡ ਵਾਸੀਆਂ ਨਾਲ ਤਕਰਾਰ ਹੋਇਆ ਸੀ ਅਤੇ ਸ਼ਾਮ ਵੇਲੇ ਉਸਦੇ ਘਰ ਤਲਵੰਡੀ ਸਾਬੋ ਵਿਖੇ ਕੁੱਝ ਵਿਅਕਤੀਆਂ ਵੱਲੋਂ ਉਸ ਦੀ ਕਥਿਤ ਕੁੱਟਮਾਰ ਕੀਤੀ ਗਈ ਸੀ, ਜਿਸ ਸਬੰਧੀ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦੀ ਭਰਜਾਈ ਖੁਸ਼ਪ੍ਰੀਤ ਕੌਰ ਵੱਲੋਂ ਸ਼ਿਕਾਇਤ ਕਰਨ ਤੇ ਮੁ: ਨੰ: 133 ਮਿਤੀ 06/06/17 ਅ/ਧ 452/354/427/148/149 ਆਈ.ਪੀ.ਸੀ ਦਰਜ ਕੀਤਾ ਗਿਆ ਹੈ।ਮਿਤੀ 08/06/17 ਨੂੰ ਵਿਨੋਦ ਕੁਮਾਰ ਫਿਰ ਪਿੰਡ ਭਾਗੀਵਾਂਦਰ ਗਿਆ, ਜਿੱਥੇ ਪਿੰਡ ਦੇ ਕੁੱਝ ਨਾਮਲੂਮ ਵਿਅਕਤੀਆਂ ਨੇ ਉਸ ਦੀ ਕੁੱਟ ਮਾਰ ਕੀਤੀ ਅਤੇ ਸੱਟਾਂ ਮਾਰੀਆਂ।ਉਨਾਂ ਕਿਹਾ ਕਿ ਪਤਾ ਲੱਗਣ `ਤੇ ਪੁਲਿਸ ਪਾਰਟੀ ਤੁਰੰਤ ਮੌਕਾ ਪਰ ਪੁੱਜੀ ਅਤੇ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾਇਆ। ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਪਿੰਡ ਵਾਸੀਆਂ ਨੇ ਇਕੱਠੇ ਹੋਕੇ ਉਸ ਨੂੰ ਬਠਿੰਡਾ ਲਿਜਾਣ ਦਾ ਵਿਰੋਧ ਕੀਤਾ, ਪਰ ਪੁਲਿਸ ਵੱਲੋਂ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿਥੋਂ ਉਸ ਨੂੰ ਅੱਗੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕਰ ਦਿੱਤਾ ਗਿਆ।ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦੌਰਾਨੇ ਇਲਾਜ ਵਿਨੋਦ ਕੁਮਾਰ ਦੀ ਮੌਤ ਹੋ ਗਈ।
ਪੁਲਸ ਅਧਿਕਾਰੀ ਅਨੁਸਾਰ ਇਸ ਸਬੰਧੀ ਮੁ: ਨੰ: 136 ਮਿਤੀ 08/06/17 ਅ/ਧ 307 ਆਈ.ਪੀ.ਸੀ ਥਾਣਾ ਤਲਵੰਡੀ ਸਾਬੋ ਦਰਜ ਕੀਤਾ ਗਿਆ ਸੀ, ਜੋ ਵਿਨੋਦ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਇਸ ਮੁਕੱਦਮਾ ਵਿੱਚ ਵਾਧਾ ਧਾਰਾ302 ਆਈ.ਪੀ.ਸੀ. ਦਾ ਵਾਧਾ ਕੀਤਾ ਗਿਆ ਹੈ।ਇਸ ਮੁਕੱਦਮਾ ਦੀ ਤੱਥਾਂ ਦੇ ਅਧਾਰ ਤੇ ਤਫਤੀਸ਼ ਕੀਤੀ ਜਾ ਰਹੀ ਹੈ।ਇਸ ਤਰਾਂ ਪੁਲਿਸ ਵੱਲੋਂ ਕਾਰਵਾਈ ਨਾਂ ਕੀਤੇ ਜਾਣ ਬਾਰੇ ਦੋਸ਼ ਸਹੀ ਨਹੀ ਹੈ।ਪੁਲਿਸ ਵੱਲੋਂ ਕਾਨੂੰਨ ਅਨੁਸਾਰ ਸਮੇਂ-ਸਮੇਂ ਸਿਰ ਬਣਦੀ ਮੁਕੰਮਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿੱਰੁਧ ਚਲਾਈ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਬਠਿੰਡਾ ਵੱਲੋਂ ਮਿਤੀ 30/05/17 ਤੱਕ ਐਨ.ਡੀ.ਪੀ.ਐਸ ਐਕਟ ਅਧੀਨ 217 ਮੁਕੱਦਮੇ ਦਰਜ ਕਰਕੇ261 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਪਾਸੋਂ ਕੁੱਲ ਹੈਰੋਇਨ-1.433 ਕਿਲੋ ਗਾਮ, ਸਮੈਕ-0.076 ਕਿਲੋ ਗ੍ਰਾਮ, ਅਫੀਮ-10.150 ਕਿਲੋ ਗਾਮ, ਭੁੱਕੀ ਚੂਰਾ ਪੋਸਤ -1543.750 ਕਿਲੋ ਗ੍ਰਾਂਮ, ਗਾਂਜਾ-5.033 ਕਿਲੋ ਗਾਮ, ਨਾਰਕੋਟਿਕ ਪਾਊਡਰ-0.627 ਕਿਲੋ ਗ੍ਰਾਂਮ, ਨਸ਼ੀਲਾ ਘੋਲ-0.750 ਲੀਟਰ, ਟੀਕੇ 3, ਨਸ਼ੀਲੇ ਕੈਪਸੂਲ-195758 ਅਤੇ ਨਸ਼ੀਲੀਆਂ ਸ਼ੀਸ਼ੀਆਂ- 2322 ਬ੍ਰਾਮਦ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਬਠਿੰਡਾ ਪੁਲਿਸ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਅਮਨ ਕਾਨੂੰਨ ਬਣਾਏ ਰੱਖਣ ਲਈ ਵਚਨਬੱਧ ਹੈ।

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …

Leave a Reply