ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਆਰਟ ਗੈਲਰੀ `ਚ 4 ਜੂਨ ਤੋਂ ਚੱਲ ਰਹੇ 6ਵੇਂ ਸਮਰ ਆਰਟ ਕੈਪ ਵਿੱਚ ਕਲਾ ਦੇ ਹਰ ਖੇਤਰ ਤੋਂ ਬਚਿਆਂ ਨੂੰ ਜਾਣੂ ਕਰਵਾਇਆ ਜਾ
ਰਿਹਾ ਹੈ।ਇਸੇ ਸਿਲਸਿਲੇ ਵਿੱਚ ਅੱਜ ਦਿੱਲੀ ਤੋਂ ਪ੍ਰਸਿੱਧ ਫੋਟੋਗਰਾਫਰ ਚਾਂਦਨੀ ਬੱਤਰਾ ਦੀ ਫੋਟੋਗਰਾਫੀ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਬਾਰੇ ਜਾਣਕਾਰੀ ਦੇਂਦਿਆਂ ਪ੍ਰੋਗ੍ਰਾਮ ਦੇ ਕਨਵੀਨਰ ਡਾਕਟਰ ਅਰਵਿੰਦਰ ਸਿੰਘ ਚਮਕ ਨੇ ਦਸਿਆ ਹੈ ਕਿ ਭਾਰਤ ਵਿਚ ਕਈ ਫੋਟੋਗਰਾਫੀ ਸ਼ੋਅ ਕਰ ਚੁੱਕੇ ਪ੍ਰਸਿੱਧ ਫੋਟੋਗ੍ਰਾਫਰ ਚਾਂਦਨੀ ਬੱਤਰਾ ਨੇ ਸਮਰ ਆਰਟ ਕੈਂਪ `ਚ ਪੁੱਜੇ ਬੱਚਿਆਂ ਨੂੰ ਕੈਮਰੇ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਅਤੇ ਉਨਾਂ ਨੂੰ ਚੰਗੇ ਫੋਟੋਗ੍ਰਾਫਰ ਬਨਣ ਦੇ ਗੁਰ ਦੱਸੇ।ਬੱਚਿਆਂ ਨੇ ਇਸ ਵਰਕਸ਼ਾਪ ਦਾ ਬਹੁਤ ਅਂਨੰਦ ਮਾਣਿਆ ਅਤੇ ਕੈਮਰੇ ਬਾਰੇ ਹਰ ਗਲ ਧਿਆਨ ਨਾਲ ਪਰਖੀ।ਡਾਕਟਰ ਪਰਮਿੰਦਰ ਸਿੰਘ ਗਰੋਵਰ, ਸ਼ਿਵਦੇਵ ਸਿੰਘ, ਮੋਹਿੰਦਰਜੀਤ ਸਿੰਘ, ਅਤੁਲ ਮਹਿਰਰ, ਕਰਮਜੀਤ ਸਿੰਘ, ਸ਼੍ਰੀਮਤੀ ਲਤਿਕਾ ਅਰੋੜਾ, ਸੁਭਾਸ਼ ਚੰਦਰ ਆਦਿ ਵੀ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media