Friday, March 20, 2026

ਬੱਚਿਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵਿਤਾ ਨਾਲ ਟੇ੍ਰਨਿੰਗ ਕੈਂਪ ਨੂੰ ਕੀਤਾ ਸਫਲ

ਬੱਚਿਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਵੰਡੇ
ਬਠਿੰਡਾ, 10 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੱਚਿਆਂ ਦੇ  ਗੁਰਮਤਿ ਟੇ੍ਰਨਿੰਗ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਹੋਰ ਧਾਰਮਿਕ PPN1006201704ਸੁਸਾਇਟੀਆਂ ਅਤੇ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ।ਜਿਸ ਵਿਚ ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਦੇ  ਪ੍ਰਚਾਰਕਾਂ ਵਲੋਂ ਬੱਚਿਆਂ ਨੂੰ  ਸਿੱਖ ਇਤਿਹਾਸ ਨਾਲ ਜੋੜਨ ਲਈ ਬੱਚਿਆਂ ਅੱਗੇ ਅਜਿਹੇ ਵਿਸ਼ੇ ਰੱਖੇ ਜਾਂਦੇ ਸਨ :- ਜਿਵੇਂ ਕਿ  ਪਿਆਰੇ ਬੱਚਿਓ ਤੁਸੀ ਉਸ ਕਲਗੀਆਂ ਵਾਲੇ ਗੁਰੂ ਦੇ ਸਿੱਖ ਹੋ ਜਿਸ ਨੇ ਤੁਹਾਡੀ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵੱਧਦਾ ਫੁੱਲਦਾ ਦੇਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਸੀ।
PPN1006201705ਜੇਕਰ ਅਸੀ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਂਦੇ ਹੋ ਫਿਰ ਤਾਂ ਆਪਣੇ ਗੁਰੂ ਦੇ ਨਾਮ ਨੂੰ ਵੱਟਾ ਕਿਉਂ ਲਗਾ ਰਹੇ ਹਾਂ। ਕੇਸਾਂ ਦੀ ਬੇਅਦਬੀ ਕਿਉਂ ਕਰ ਰਹੇ ਹਾਂ।ਅਪਨੀ ਸਾਬਤ ਸੂਰਤ ਨੂੰ ਕਿਉਂ ਭੰਨ ਰਹੇ ਹਾਂ। ਸਿੱਖੀ ਤੋਂ ਬੇਮੁੱਖ ਕਿਉਂ ਹੋ ਰਹੇ ਹਾਂ, ਪਤਿਤ ਕਿਉਂ ਹੋ ਰਹੇ ਹਾਂ, ਸਿੱਖੀ ਰਹੁ ਰੀਤ ਕਿਉਂ ਭੁਲਦੇ ਜਾ ਰਹੇ ਹਾਂ, ਨਾਮ ਬਾਣੀ ਦੇ ਅੰਮਿ੍ਰਤ ਰਸ ਨੂੰ ਛੱਡ ਕੇ ਨਸ਼ਿਆਂ ਦੇ ਅਮਲੀ ਕਿੳਂੁ ਬਣ ਰਹੇ ਹਾਂ, ਨਿਗੁਣੇ ਲਾਲਚਾਂ ਵਿਚ ਫਸ ਕੇ ਪੱਗ ਨੂੰ ਦਾਗ ਕਿਉਂ ਲਾ ਰਹੇ ਹਾਂ, ਆਪਣੀ ਵਿਲੱਖਣਤਾ ਛੱਡ ਕੇ ਅਨਮਤੀਆਂ ਵਿੱਚ ਕਿਉਂ ਰੱਲਦੇ ਜਾ ਰਹੇ ਹਾਂ, ਆਪਣੇ ਅਸਲੇ ਨੂੰ ਪਛਾਣੀਏੇ, ਸ਼ੇਰਾਂ ਦੇ ਬੱਚਿਆਂ ਵਾਲੀ ਭਬਕ ਛੱਡ ਕੇ ਭੇਡਾਂ ਵਾਲੀ ਮੈਂ,ਮੈਂ ਨਾ ਕਰੀਏ। ਜੇਕਰ ਅਸੀਂ ਕਿਸੇ ਮਾੜੀ ਸੰਗਤ ਕਾਰਨ ਕੋਈ ਕੁਰਹਿਤ ਕਰ ਬੈਠੇ ਹਾਂ, ਪਤਿਤ ਹੋ ਚੁੱਕੇ ਹੋ ਤਾਂ ਮੁੜ ਗੁਰੂ ਦੇ ਦਰ ਆਕੇ ਜੋਦੜੀ ਕਰਕੇ, ਭੁੱਲਾਂ ਬਖਸ਼ਾ ਕੇ, ਅੰਮਿ੍ਰਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਕੇ ਸਿਮਰਨ ਦੀ ਸਚੀ ਕਾਰ ਵਿਚ ਜੁੱਟ ਜਾਈਏ। ਆਪ ਸੁਖੀ ਹੋਈਏੇ ਤੇ ਦੂਜਿਆਂ ਲਈ ਵੀ ਸੁੱਖਾਂ ਦਾ ਸਾਧਨ ਬਣੀਏ। ਉਪਰੋਕਤ ਗੱਲਾਂ ਦਾ ਬੱਚਿਆਂ ਤੇ ਬਹੁਤ ਹੀ ਗਹਿਰਾ ਪ੍ਰਭਾਵ ਪੈਣਾ ਲਾਜ਼ਮੀ ਸੀ  ਅਤੇ ਬੱਚਿਆਂ ਦੇ ਮਨ ਵਿਚ ਉਹੋ ਜਿਹਾ ਹੀ ਜ਼ਜਬਾ ਪੈਦਾ ਹੋਣਾ ਕੁਦਰਤੀ ਹੈ।
ਇਸ ਹਫਤੇ ਦੇ ਕੈਂਪ ਦੌਰਾਨ ਸੁਸਾਇਟੀ ਵੱਲੋਂ ਸ਼ਾਮ ਦੇ ਦੀਵਾਨਾਂ ਵਿਚ ਉੱਘੇ ਪੰਥ ਪ੍ਰਚਾਰਕ ਵਿਦਵਾਨ ਗਿਆਨੀ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾਕੇ ਧਾਰਮਿਕ ਵਿਸ਼ਿਆਂ ਤੇ ਬੁਲਾਇਆ ਗਿਆ।  ਸੁਸਾਇਟੀ ਦੇ ਕੈਂਪ ਇੰਚਾਰਜ ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਨੇ ਦੱਸਿਆਂ ਕਿ ਸਾਡੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਉਦੋਂ ਹੋਰ ਵੀ ਖੁਸ਼ੀ ਅਤੇ ਉਤਸ਼ਾਹ ਮਿਲਦਾ ਹੈ ਜਦੋਂ ਬੱਚਿਆਂ ਦੇ ਮਾਪੇ ਆਕੇ ਸਾਨੂੰ ਮੁਬਾਰਕਾਂ ਦਿੰਦੇ ਹਨ ਅਤੇ ਸਾਨੂੰ ਅਜਿਹੇ ਕੈਂਪ ਹਰ ਸਾਲ ਲਾਉਣ ਲਈ ,ਹਰ ਪੱਖੋਂ ਸਹਿਯੋਗ ਦੀ ਪੇਸ਼ਕਸ਼ ਕਰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਸੰਸਥਾ ਵੱਲੋਂ ਆਯੋਜਿਤ ਇਸ ਕੈਂਪ ਨਾਲ ਜਿਥੇ ਉਨਾਂ ਦੇ ਬੱਚੇ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੁੜੇ ਉਥੇਂ ਉਹ ਟੀ.ਵੀ ਤੇ  ਵਿਖਾਏ ਜਾਂਦੇ ਅਸ਼ਲੀਲ ਪ੍ਰੋਗਰਾਮਾਂ ਅਤੇ ਕਾਰਟੂਨ ਫਿਲਮਾਂ  ਵੇਖਣ ਤੋਂ ਬਚੇ ਰਹੇ । ਬੱਚਿਆਂ ਦੇ ਮਾਪਿਆਂ ਵਲੋਂ ਅਜਿਹੇ ਭਰਵੇਂ ਹੰੁਗਾਰੇ ਤੋਂ ਸੁਸਾਇਟੀ ਨੂੰ ਹੋਰ ਵੀ ਉਤਸ਼ਾਹ ਮਿਲਿਆ ਹੈ ਤਾਂ ਜੋ ਸੁਸਾਇਟੀ ਅੱਗੇ ਤੋਂ ਇਸ ਨਾਲੋਂ ਵੀ ਵਧੀਆਂ ਅਤੇ ਉੱਚੇ ਪੱਧਰ ਤੇ ਕੈਂਪਾਂ ਦਾ ਆਯੋੋਜਿਨ ਕਰ ਸਕੇ । ਇਸ ਮੌਕੇ ਸਹਿਜਧਾਰੀ ਬੱਚਿਆਂ ਨੇ ਕੈਂਪ ਵਿਚ ਸਿੱਖੀਂ ਦੀ ਪਰੀਭਾਂਸ਼ਾ ਸਮਝਕੇ ਅੱਗੇ ਤੋਂ ਕੇਸ ਨਾ ਕੱਟਣ ਦੀ ਪ੍ਰਤੀਗਿਆਂ ਕੀਤੀ।ਬੱਚਿਆਂ ਨੇ ਜੋ ਇਥੇ ਸਿੱਖਿਆ ਪ੍ਰਾਪਤ ਕੀਤੀ ਉਸ ਦਾ ਲਿਖਤੀ ਪੇਪਰ ਦੇ ਆਪਣੀਆਂ ਪ੍ਰਜੀਸ਼ਨਾਂ ਹਾਸਲ ਕੀਤੀਆਂ ਅਤੇ ਪ੍ਰਬੰਧਕ ਵੀਰਾਂ ਅਤੇ ਪਤਵੰਤੇ ਸੱਜਣਾਂ ਤੋਂਂ ਸਰਟੀਫਿਕੇਟ ਤੇ ਸਨਮਾਨ ਚਿੰਨ ਵੀ ਪ੍ਰਾਪਤ ਕੀਤੇ।
ਇਸ ਮੌਕੇ ਬੱਚਿਆਂ ਨੇ ਸ਼ਬਦ ਕੀਰਤਨ ਅਤੇ ਕਵਿਤਾ ਆਦਿ ਸੁਣਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿੱਚ ਕੈਂਪ ਦੀ ਸੰਪਨਤਾ ਦੀ ਅਰਦਾਸ ਲੜਕੀ ਅਤੇ ਹੁਕਮਨਾਮਾ ਬੱਚੇ ਨੇ ਲਿਆ।ਗੁਰਮਤਿ ਸਿਖਲਾਈ ਕੈਂਪ ‘ਚ ਪੂਰਨ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਗੁਰਮੀਤ ਸਿੰਘ ਦਵਾਈਆਂ ਵਾਲੇ, ਅਮਰੀਕ ਸਿੰਘ, ਮਹੇਸ਼ਇੰਦਰ ਸਿੰਘ, ਮੱਕੜ ਪਰਿਵਾਰ, ਪਰਮਜੀਤ ਸਿੰਘ ਪੰਮਾ ਕੇਸਰੀ ਕਲਾਥ ਹਾੳੂਸ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ, ਬੀਬੀਆਂ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਰਤ ਨਗਰ, ਪਟੇਲ ਨਗਰ, ਅਗਰਵਾਲ ਕਲੌਨੀ, ਵੀਰਦਵਿੰਦਰ ਸਿੰਘ ਖਾਲਸਾ, ਪ੍ਰਧਾਨ ਜਰਨੈਲ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ, ਸ਼ਰਨਜੀਤ ਸਿੰਘ, ਮੋਹਨ ਸਿੰਘ, ਗੁਰਦਰਸਨ ਸਿੰਘ, ਦਵਿੰਦਰ ਸਿੰਘ ਸਾਗਰ, ਅਮਰਜੀਤ ਸਿੰਘ, ਰਾਕੇਸ਼ ਸਿੰਘ, ਜੋਗਿੰਦਰ ਸਿੰਘ ਮੱਕੜ, ਸੁਖਵਿੰਦਰ ਸਿੰਘ ਮੱਕੜ ਆਦਿ ਸ਼ਾਮਲ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply