ਧੂਰੀ, 10 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਦੇ ਸ਼ੈਲਰ ਮਾਲਕਾਂ ਦੀ ਇੱਕ ਮੀਟਿੰਗ ਲਾਜਵੰਤੀ ਰਾਈਸ ਮਿੱਲ ਕੱਕੜਵਾਲ ਰੋਡ ਧੂਰੀ ਵਿਖੇ ਸੂਬਾ ਰਾਈਸ ਮਿਲੱਰਜ਼ ਐਸੋਸੀਏਸ਼ਨ ਸੈਣੀ
ਗਰੁੱਪ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਸਵ. ਰਘੁਵੀਰ ਚੰਦ ਥਾਣੇਦਾਰ ਦੇ ਲੜਕੇ ਰਿੰਕੂ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ।ਰਿੰਕੂ ਚੌਧਰੀ ਨੇ ਕਿਹਾ ਕਿ ਕੁਝ ਮੌਕਾਪ੍ਰਸਤ ਲੋਕ ਕਈ ਸਾਲਾਂ ਤੋਂ ਚੱਲਦੀ ਆ ਰਹੀ ਇਸ ਐਸੋਸੀਏਸ਼ਨ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਕਰ ਰਹੇ ਹਨ, ਅਸੀਂ ਉਹਨਾਂ ਦੀ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।ਉਹਨਾਂ ਕਿਹਾ ਕਿ ਪੰਜਾਬ ਦੇ ਸ਼ੈਲ਼ਰ ਮਾਲਕਾਂ ਨੇ ਤਰਸੇਮ ਸੈਣੀ ਨੂੰ ਸੂਬਾ ਪ੍ਰਧਾਨ ਚੁਣਿਆ ਹੋਇਆ ਹੈ ਅਤੇ ਉਹਨਾਂ ਦੇ ਇਸ ਕਾਰਜਕਾਲ ਦੌਰਾਨ ਸੂਬੇ ਦੇ ਸ਼ੈਲਰ ਮਾਲਕਾਂ ਦੀਆਂ ਅਨੇਕਾਂ ਹੀ ਸਮੱਸਿਆਵਾਂ ਹੱਲ ਹੋ ਚੁੱਕੀਆਂ ਹਨ।ਸੈਣੀ ਨੇ ਸ਼ੈਲਰ ਮਾਲਕਾਂ ਦੀ ਭਲਾਈ ਲਈ ਹਮੇਸ਼ਾ ਹੀ ਸੰਘਰਸ਼ ਕੀਤਾ ਹੈ।ਜਿਸ ਦੇ ਨਤੀਜੇ ਵਜੋਂ ਇਸ ਸਾਲ ਸ਼ੈਲਰ ਵਾਲਿਆਂ ਨੂੰ ਸਰਕਾਰ ਦੀ ਜੀਰੀ ਮਿਲਿੰਗ ਕਰਕੇ ਵਧੀਆ ਮੁਨਾਫਾ ਹੋਇਆ ਹੈ ਅਤੇ ਸੈਣੀ ਨੂੰ ਪੰਜਾਬ ਦੇ ਸਾਰੇ ਸ਼ੈਲਰ ਮਾਲਕਾਂ ਦਾ ਭਰਪੂਰ ਸਮੱਰਥਨ ਹਾਸਲ ਹੈ।ਇਸ ਮੌਕੇ ਰੋਮੀ ਸਿੰਗਲਾ, ਵਿਨੋਦ ਗਰਗ, ਬਿੱਟੂ ਗਰਗ, ਸ਼ਸ਼ੀ ਭੂਸ਼ਨ, ਵਿਜੈ ਬਾਂਸਲ, ਸ਼ੈਂਟੀ ਸਿੰਗਲਾ, ਸੰਜੇ ਚੌਧਰੀ ਅਤੇ ਰਾਜੂ ਮਹਿੰਦਰਾ ਆਇਲ ਮਿਲ ਵਾਲਾ ਆਦਿ ਵੀ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media