ਧੂਰੀ, 10 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਾਲਜਾਂ ਦੀ ਦਾਖਲਾ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਇਸ ਸੈਸ਼ਨ ਵਿਚ
ਸਾਰੇ ਹੀ ਨਵੇਂ ਦਾਖਲੇ ਆਨਲਾਈਨ ਪ੍ਰਕਿਰਿਆ ਰਾਹੀਂ ਕੀਤੇ ਜਾ ਰਹੇ ਹਨ।ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਚੱਲ ਰਹੇ ਵਿਦਿਆਰਥੀ ਸਹਾਇਤਾ ਕੈਂਪ ਦੌਰਾਨ ਪਿ੍ਰੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਲਾਕੇ ਦਾ ਇਕੋ-ਇੱਕ ਸਰਕਾਰੀ ਕਾਲਜ ਹੋਣ ਕਰਕੇ ਵਿਦਿਆਰਥੀਆਂ ਵਿਚ ਦਾਖਲੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਬਹੁਤ ਜਲਦ ਪੰਜਾਬੀ ਯੂਨੀਵਰਸਿਟੀ ਵੱਲੋਂ ਦਾਖਲਾ ਪੋਰਟਲ ਖੋਲਿਆ ਜਾ ਰਿਹਾ ਹੈ, ਜਿਸ ਨੂੰ ਵਿਦਿਆਰਥੀ ਘਰ ਬੈਠੇ ਹੀ ਇੰਟਰਨੈੱਟ ‘ਤੇ ਖੋਲ ਕੇ ਦਾਖਲੇ ਲਈ ਅਪਲਾਈ ਕਰ ਸਕਦੇ ਹਨ। ਬੀ.ਐਸ.ਸੀ (ਮੈਡੀਕਲ ਅਤੇ ਨਾਨ-ਮੈਡੀਕਲ), ਬੀ.ਕਾਮ ਅਤੇ ਬੀ.ਏ ਕੋਰਸ ਲਈ ਦਾਖਲੇ ਆਨਲਾਇਨ ਅਪਲਾਈ ਕਰਨ ਲਈ ਇੰਟਰਨੈੱਟ ਦੀ ਸੁਵਿਧਾ ਨਾ ਹੋਣ ਜਾਂ ਅਪਲਾਈ ਕਰਨ ਵਿਚ ਆ ਰਹੀ ਕਿਸੇ ਕਿਸਮ ਦੀ ਦਿੱਕਤ ਆਉਣ ਦੀ ਸੂਰਤ ਵਿਚ ਚਾਹਵਾਨ ਵਿਦਿਆਰਥੀ ਕਾਲਜ ਦੇ ਕੈਰੀਅਰ ਕੌਂਸਲਿੰਗ ਸੈਲ ਵਿਚ ਆਕੇ ਸਟਾਫ ਦੀ ਸਹਾਇਤਾ ਲੈ ਸਕਦੇ ਹਨ।
ਡਾ: ਸਿੱਧੂ ਨੇ ਦੱਸਿਆ ਕਿ ਬੀ.ਏ ਕੋਰਸ ਵਿਚ ਫੈਸ਼ਨ ਡਿਜ਼ਾਇਨਿੰਗ ਵਰਗੇ ਕਿੱਤਾ-ਮੁਖੀ ਕੋਰਸ ਵਿਦਿਆਰਥੀਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਵਿਚ ਸਹਾਈ ਸਿੱਧ ਹੋਣਗੇ।ਲੋਕ ਪ੍ਰਸ਼ਾਸਨ ਵਿਸ਼ੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਅਤੇ ਹੋਰ ਉੱਚ-ਪੱਧਰੀ ਅਫਸਰਾਂ ਦੀ ਭਰਤੀ ਲਈ ਸਰਕਾਰ ਵਲੋਂ ਲਏ ਜਾਂਦੇ ਟੈਸਟਾਂ ਦੇ ਸਿਲੇਬਸ ਦਾ ਵੱਡਾ ਹਿੱਸਾ ਲੋਕ-ਪ੍ਰਸ਼ਾਸਨ ਵਿਸ਼ੇ ਨਾਲ ਕਵਰ ਹੁੰਦਾ ਹੈ।ਜ਼ਿੰਦਗੀ ਵਿਚ ਵੱਡਾ ਰੁਤਬਾ ਪਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਵਿਸ਼ਾ ਮੰਜ਼ਿਲ-ਪ੍ਰਾਪਤੀ ਦਾ ਅਹਿਮ ਸਾਧਨ ਸਿੱਧ ਹੋ ਸਕਦਾ ਹੈ।ਇਸ ਮੌਕੇ ਡਾ: ਅਸ਼ੋਕ ਕੁਮਾਰ, ਪ੍ਰੋ: ਹਰਪ੍ਰੀਤ ਸਿੰਘ ਅਤੇ ਮੋਹਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media