Friday, October 9, 2026

ਪਾਵਰ ਕਾਰਪੋਰੇਸ਼ਨ ਮੰਡਲ ਦੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਮੁੱਦੇ ਵਿਚਾਰੇ ਗਏ

ਸਮਰਾਲਾ, 10 ਜੂਨ (ਪੰਜਾਬ ਪੋਸਟ- ਕੰਗ) – ਸਮਰਾਲਾ ਮੰਡਲ ਦੇ ਸਾਰੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੈਨਸ਼ਨਰਾਂ ਦੀ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਸ਼ੁਰੂ ਵਿੱਚ ਸਕੱਤਰ ਗੁਰਚਰਨ ਸਿੰਘ ਕੈਸ਼ੀਅਰ ਵੱਲੋਂ 31 ਮਈ 2017 ਤੱਕ ਦਾ ਫੰਡ ਦਾ ਹਿਸਾਬ ਪੜ ਕੇ ਸੁਣਾਇਆ ਅਤੇ ਬਾਅਦ ਵਿਚ ਜੋ ਬਕਾਇਆ ਫੰਡ ਮੰਡਲ ਕੋਲ ਹੈ। ਉਸ ਦੀ ਸਹਿਮਤੀ ਦਿੱਤੀ ਗਈ। ਇਸ ਮੌਕੇ ਸਰਪ੍ਰਸਤ ਬਚਨ ਸਿੰਘ ਪੈਨਸ਼ਨਰ ਮੰਡਲ ਸਮਰਾਲਾ ਵੱਲੋਂ ਕਿਹਾ ਗਿਆ ਕਿ ਜੋ 3-3 ਲੱਖ ਦੇ ਚੈੱਕ ਜੋ ਕਿ ਇਕ ਮੁਲਾਜਮ ਸਤੋਸ਼ ਕੁਮਾਰ ਵੱਲੋਂ ਅਸਲੀ ਫੈਮਲੀ ਪੈਨਸ਼ਨਰਾਂ ਨੂੰ ਦੇਣ ਦੇ ਬਜਾਏ ਹੋਰ ਜਾਅਲੀ ਫੈਮਲੀ ਪੈਨਸ਼ਨਰਾਂ ਨੂੰ ਦਿੱਤੇ ਗਏ ਅਤੇ 3-3 ਲੱਖ ਦਾ ਗਬਨ ਕੀਤਾ ਹੈ। ਸਾਡੀ ਮੰਗ ਹੈ ਸੀਨੀ: ਕਾਰਜਕਾਰੀ ਇੰਜੀ. ਵੰਡ ਮੰਡਲ ਸਮਰਾਲਾ ਅਸਲੀ ਫੈਮਲੀ ਪੈਨਸ਼ਨਰਾਂ ਨੂੰ ਦੁਬਾਰਾ 3-3 ਲੱਖ ਦੇ ਚੈੱਕ ਜਾਰੀ ਕਰੇ ਅਤੇ ਗਬਨ ਕੀਤੇ ਜਾਅਲੀ ਫੈਮਲੀ ਪੈਨਸ਼ਨਰ ਖੜੇ ਕੀਤਿਆ ਤੇ ਐਫ.ਆਈ.ਆਰ. ਦਰਜ ਕਰਵਾਉਣ ਵਾਸਤੇ ਪੁਲਿਸ ਸਟੇਸ਼ਨ ਸਮਰਾਲਾ/ਡੀ.ਸੀ.ਪੀ. ਸਮਰਾਲਾ ਤੇ ਦਬਾਅ ਪਾਇਆ ਜਾਵੇ।
ਇਸ ਤੋਂ ਬਾਅਦ ਇੰਜੀ: ਜੁਗਲ ਕਿਸੋਰ ਸਾਹਨੀ ਨੇ ਕਿਹਾ ਕਿ ਜੋ ਪੰਜਾਬ ਸਰਕਾਰ/ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐਮ.ਡੀ. ਨੇ ਜੋ ਫਰਮਾਨ ਜਾਰੀ ਕੀਤਾ ਹੈ ਕਿ ਕੋਈ ਵੀ ਪੀ.ਪੀ.ਓ ਪੈਨਸ਼ਨਰਾਂ ਦਾ 15 ਦਿਨਾਂ ਵਾਸਤੇ ਬੰਦ ਕੀਤਾ ਗਿਆ ਹੈ। ਉਨਾਂ ਨੂੰ ਕੋਈ ਅਜੇ ਪੈਨਸ਼ਨ ਗੈਰੂਚਟੀ, ਲੀਵਇੰਨ ਕੈਸ਼ਮੈਂਟ ਨਹੀਂ ਦਿੱਤੀ ਜਾਵੇਗੀ।ਇਸ ਵਿਚ ਸਾਰੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਦੇ ਨਾਲ ਉਨਾਂ ਪਾਵਰ ਕਾਰਪੋਰੇਸ਼ਨ ਨੇ ਐਮ.ਡੀ/ਪੰਜਾਬ ਸਰਕਾਰ ਤੋਂ ਮੰਗ ਕੀਤੀ  ਕਿ ਮੈਡੀਕਲ ਭੱਤਾ 2000/- ਰੁਪਏ, ਠੇਕੇ ਤੇ ਭਰਤੀ ਬੰਦ ਕੀਤੀ ਜਾਵੇ। ਨਵੀਂ ਭਰਤੀ ਕੀਤੀ ਜਾਵੇ।
ਅੱਜ ਦੀ ਇਸ ਮੀਟਿੰਗ ਦਰਸ਼ਨ ਸਿੰਘ, ਜਗਤਾਰ ਸਿੰਘ, ਜਗਪਾਲ ਸਿੰਘ, ਉਮ ਪ੍ਰਕਾਸ਼, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ, ਪ੍ਰੇਮ ਚੰਦ, ਜਗਮੋਹਣ ਸਿੰਘ, ਕੁਲਵੰਤ ਸਿੰਘ ਜੱਗੀ, ਪਵਨ ਕੁਮਾਰ, ਮੋਹਣ ਸਿੰਘ ਜੱਗੀ, ਦਲੀਪ ਸਿੰਘ, ਅਮਰਜੀਤ ਸਿੰਘ, ਭੁਪਿੰਦਰਪਾਲ ਸਿੰਘ, ਰਾਕੇਸ਼ ਕੁਮਾਰ, ਰਜਿੰਦਰ ਬਡੇਰਾ, ਅਮਰੀਕ ਸਿੰਘ, ਰਾਜਾ ਰਾਮ, ਜਸਪਾਲ ਕੌਰ, ਕਰਨੈਲ ਕੌਰ, ਹਰਮਿੰਦਰਜੀਤ ਕੌਰ, ਭਜਨ ਕੌਰ, ਸਵਰਨ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ ਅਤੇ ਇਨਾਂ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਪੈਨਸ਼ਨਰ ਤਿੱਖਾ ਸੰਘਰਸ਼ ਕਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply