ਸਮਰਾਲਾ, 10 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੀ ਪਛਾਣ ਸਮਰਾਲਾ ਇਲਾਕੇ ਤੋਂ ਬਿਨਾਂ ਬਾਹਰ ਵੀ ਇੰਨੀ ਕੁ ਬਣ ਗਈ ਹੈ ਕਿ ਲੋਕ ਇਸਨੂੰ
ਦੂਰ-ਦੁਰਾਡੇ ਤੋਂ ਦੇਖਣ ਲਈ ਉਚੇਚੇ ਤੌਰ ਤੇ ਆ ਰਹੇ ਹਨ। ਸਕੂਲ ਨੂੰ ਵੇਖਣ ਲਈ ਪਹਿਲਾਂ ਜਲੰਧਰ, ਫਤਿਹਗੜ ਸਾਹਿਬ ਆਦਿ ਜ਼ਿਲਿਆਂ ਤੋਂ ਅਧਿਆਪਕ ਆ ਚੁੱਕੇ ਹਨ।ਇਸੇ ਤਰਾਂ ਘੁਲਾਲ ਸਕੂਲ ਸ਼ੋਸ਼ਲ ਮੀਡੀਆ ਰਾਹੀਂ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।ਇਸੇ ਲੜੀ ਤਹਿਤ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਤੋਂ ਅਧਿਆਪਕ ਵਰਿੰਦਰ ਰੇਧੂ ਦੀ ਅਗਵਾਈ ਵਿੱਚ ਸਕੂਲ ਵੇਖਣ ਲਈ ਵਿਸ਼ੇਸ਼ ਤੌਰ ਆਪਣੇ ਹੋਰ ਸਾਥੀਆਂ ਨਾਲ ਪੁੱਜੇ।ਉਨਾਂ ਨੇ ਪੰਜਾਬ ਵਿੱਚ ਤਿੰਨ ਸਕੂਲਾਂ ਦੀ ਚੋਣ ਕੀਤੀ ਜਿਸ ਵਿੱਚੋਂ ਘੁਲਾਲ ਸਕੂਲ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ।ਘੁਲਾਲ ਸਕੂਲ ਵਿੱਚ ਬੱਚਿਆਂ ਲਈ ਹਰ ਤਰਾਂ ਦੀ ਸਹੂਲਤ ਹੈ, ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਕਾਂਨਵੈਂਟ ਸਕੂਲ ਦੀ ਤਰਾਂ ਬੱਚਿਆਂ ਨੂੰ ਸਮਾਰਟ ਕਲਾਸ ਰਾਹੀਂ ਪੜਾਇਆ ਜਾਂਦਾ ਹੈ, ਜੋ ਕਿ ਆਪਣੇ ਆਪ ਵਿੱਚ ਖਾਸ ਹੈ। ਸਕੂਲ ਦੀ ਦਿੱਖ, ਸਿੱਖਿਆਦਾਇਕ ਮਾਟੋ ਆਦਿ ਨਾਲ ਡੈਕੋਰੇਟ ਕੀਤੀ ਹੋਈ ਹੈ।ਉਨਾਂ ਕਿਹਾ ਕਿ ਇਸ ਸਕੂਲ ਨੂੰ ਦੇਖਣ ਲਈ ਉਨਾਂ ਦੀ ਬਹੁਤ ਚਿਰ ਤੋਂ ਇੱਛਾ ਸੀ।ਜਿਸ ਇੱਛਾ ਨੂੰ ਪੂਰਾ ਕਰਨ ਲਈ ਉਹ ਖਾਸ ਤੌਰ ਤੇ ਅੱਜ ਆਏ ਹਨ। ਇਸ ਸਕੂਲ ਦੀ ਸ਼ਾਨ ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਤੋਂ ਇਲਾਵਾ, ਸਾਰੇ ਅਧਿਆਪਕਾਂ, ਪਿੰਡ ਦੇ ਦਾਨੀ ਸੱਜਣਾਂ ਦੇ ਆਪਸੀ ਤਾਲਮੇਲ ਦਾ ਸਬੂਤ ਦਿੰਦੀ ਹੈ।ਸਕੂਲ ਕਮੇਟੀ ਦੇ ਚੇਅਰਮੈਨ ਨੰਬਰਦਾਰ ਜਗੀਰ ਸਿੰਘ ਨੇ ਹਰਿਆਣਾ ਤੋਂ ਇਸ ਸਕੂਲ ਵਿੱਚ ਪੁੱਜੇ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਇੰਚਾਰਜ ਵੱਲੋਂ ਸੰਜੀਵ ਕੁਮਾਰ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media