Tuesday, November 17, 2026

ਅਜਨਾਲਾ ਖੇਤਰ ਦੀ ਸਰਹੱਦੀ ਚੌਂਕੀ ਤੋਂ ਬੀ.ਐਸ.ਐਫ ਵਲੋਂ ਹੈਰੋਇਨ ਦੇ 6 ਪੈਕੇਟ ਬਰਾਮਦ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ)  ਬੀ.ਐਸ.ਐਫ ਦੀ 70ਵੀਂ ਬਟਾਲੀਅਨ ਨੇ ਸਰਹੱਦੀ ਚੌਂਕੀ ਪੰਜ ਗਰਾਈਆਂ ਨੇੜੇ ਤੜਕੇ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ 6 ਪੈਕੇਟ ਹੈਰੋਇਨ ਤੇ ਪਾਕਿਸਤਾਨੀ ਮਾਅਰਕਾ ਗੋਲਡ ਫਲੈਕ ਸਿਗਰਟ ਦਾ ਇਕ ਪੈਕੇਟ ਬਰਾਮਦ ਕੀਤਾ।ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਗਈ ਹੈ।
ਬੀ.ਐਸ.ਐਫ ਦੇ ਸਥਾਨਕ ਹੈਡ ਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਆਈ.ਜੀ ਗੁਰਦਾਸਪੁਰ ਗੁਰਪਾਲ ਸਿੰਘ ਨੇ ਦਸਿਆ ਕਿ ਬੀਤੀ ਰਾਤ ਕੰਡਿਆਲੀ ਤਾਰ ਦੇ ਪਾਰ ਕੁਝ ਹਿਲਜੁਲ ਮਹਿਸੂਸ ਹੋਣ `ਤੇ ਬੀ.ਐਸ.ਐਫ ਦੇ ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਪਾਕਿਸਤਾਨੀ ਮਾਅਰਕੇ ਵਾਲਾ ਸਿਗਰਟ ਦਾ ਪੈਕੇਟ ਦੇ ਨਾਲ ਹੀ  ਸਰਕੰਢੇ ਵਿਚ ਲੁਕਾਏ 6 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏੇ। ਡੀ.ਆਈ.ਜੀ ਨੇ ਦਸਿਆ ਕਿ ਭਾਰਤ ਪਾਕਿ ਸਰਹੱਦ `ਤੇ ਬੀ.ਐਸ.ਐਫ ਦੀ ਮੁਸਤੈਦੀ ਕਾਰਨ ਸਮਗਲਰਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।ਇਸ ਸਮੇਂ ਸੀ.ਈ.ਓ ਸੀ.ਪੀ ਮੀਨਾ ਅਤੇ ਸਹਾਇਕ ਕਮਾਂਡੈਂਟ ਮਨੋਜ ਕੁਮਾਰ ਵੀ ਮੌਜੂਦ ਸਨ।

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply