ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਮੈਡਮ ਰਵਨੀਤ ਕੋਰ ਸਿੱਧੂ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ `ਤੇ ਇੱਕ ਬਾਲ ਵਿਆਹ ਰੁਕਵਾਇਆ ਗਿਆ।ਵਿਆਹ ਸਬੰਧੀ ਕਿਸੇ ਕਾਲਰ ਨੇ ਚਾਈਲਡ ਲਾਈਨ ਬਠਿੰਡਾ ਦੇ ਟੋਲ ਫਰੀ ਨੰ: 1098 ਉਪਰ ਜਾਣਕਾਰੀ ਦਿੱਤੀ।ਜਿਸ ਬੱਚੀ ਦਾ ਬਾਲ ਵਿਆਹ ਹੋ ਰਿਹਾ ਸੀ, ਉਸ ਦੀ ਉਮਰ ਲੱਗਭਗ 171/2 ਸਾਲ ਹੈ ਅਤੇ ਇਸ ਦਾ ਵਿਆਹ ਮਿਤੀ 01.07.2017 ਨੂੰ ਹੋਣਾ ਨਿਸ਼ਚਿਤ ਹੋਇਆ ਸੀ।ਵਿਆਹ ਨੂੰ ਰੋਕਣ ਲਈ ਮਾਣਯੋਗ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਵਿੱਚ ਉਪ ਕਪਤਾਨ ਪੁਲਿਸ (ਦਿਹਾਤੀ) ਬਠਿੰਡਾ, ਨਾਇਬ ਤਹਿਸੀਲਦਾਰ, ਬਠਿੰਡਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ਼ਾਮਿਲ ਸਨ। ਕਮੇਟੀ ਵੱਲੋਂ ਤੁਰੰਤ ਖਬਰ ਮਿਲਣ ਤੇ ਮੋਕੇ ਉੱਪਰ ਪਹੁੰਚ ਕੇ ਵਿਆਹ ਨਾ ਕਰਨ ਦੇ ਸੰਬੰਧ ਵਿੱਚ ਬੱਚੀ ਦੇ ਪਰਿਵਾਰ ਨੂੰ ਰੋਕਿਆ ਗਿਆ।ਸਮੂਹ ਕਮੇਟੀ ਮੈਂਬਰਾਂ, ਚਾਈਲਡਲਾਈਨ ਅਤੇ ਵਾਲੈਂਟਰੀ ਫਾਰ ਸੋਸ਼ਲ ਜ਼ਸਟਿਸ ਵੱਲੋਂ ਪਹੁੰਚ ਕੇ ਪਰਿਵਾਰ ਨੂੰ ਜਦੋਂ ਤੱਕ ਬੱਚੀ 18 ਸਾਲ ਦੀ ਨਹੀਂ ਹੁੰਦੀ ਵਿਆਹ ਨਾ ਕਰਨ ਲਈ ਕਿਹਾ।ਉਹਨਾਂ ਬਾਲ ਵਿਆਹ ਕਰਨ ਉੱਪਰ ਐਕਟ ਦੁਆਰਾ ਨਿਰਧਾਰਿਤ ਕੀਤੀ ਸਜ਼ਾ ਬਾਰੇ ਦੱਸਿਆ ਅਤੇ ਪਰਿਵਾਰਿਕ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ।ਇਸ `ਤੇ ਸਹਿਮਤ ਹੁੰਦੇ ਹੋਏ ਲੜਕੀ ਦੇ ਪੂਰੇ ਪਰਿਵਾਰ ਨੇ ਲੜਕੀ ਦਾ ਵਿਆਹ 18 ਸਾਲ ਦੀ ਹੋਣ ਤੋਂ ਬਾਅਦ ਕਰਨਾ ਮੰਨ ਲਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media