ਮੈਕਸ ਕਰਮੀਆਂ ਨੇ ਖੂਨਦਾਨ ਕਰਨ ਦਾ ਲਿਆ ਸੰਕਲਪ
ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖੂਨਦਾਨ ਜੀਵਨਦਾਨ ਹੈ। ਇਸ ਗੱਲ ਦਾ ਅਹਿਸਾਸ ਸਾਨੂੰ ਤੱਦ ਹੁੰਦਾ ਹੈ ਜਦੋਂ ਸਾਡਾ ਕੋਈ ਆਪਣਾ ਖੂਨ ਲਈ
ਜਿੰਦਗੀ ਅਤੇ ਮੌਤ ਦੇ ਵਿਚਕਾਰ ਜੂਝਦਾ ਹੈ। ਦਾਨ ਕੀਤਾ ਗਿਆ ਖੂਨ ਕਈ ਜਿੰਦਗੀਆਂ ਨੂੰ ਬਚਾਉਂਦਾ ਹੈ।ਸਭ ਤੋਂ ਚੰਗੀ ਗੱਲ ਇਹ ਹੈ ਕਿ ਖੂਨ ਦੇਣ ਨਾਲ ਜਰੂਰਤਮੰਦ ਲੋਕਾਂ ਨੂੰ ਜੀਵਨ ਦਾਨ ਮਿਲਦਾ ਹੈ, ਸਗੋਂ ਖੂਨਦਾਨੀ ਨੂੰ ਸਿਹਤ ਲਾਭ ਵੀ ਪ੍ਰਾਪਤ ਹੁੰਦੇ ਹਨ।ਆਓ ਮਿਲ ਕੇ ਇਸ ਅਭਿਆਨ ਨੂੰ ਅੱਗੇ ਵਧਾਉਂਦੇ ਹਾਂ ਅਤੇ ਲੋੜਮੰਦ ਲੋਕਾਂ ਦੀ ਹੈਲਪ ਕਰਦੇ ਹਨ।ਇਸੇ ਸੰਕਲਪ ਨੂੰ ਲੈਂਦੇ ਹੋਏ ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਵਿੱਚ ਬਲਡ ਡੋਨਰ ਡੇਅ ਮਨਾਇਆ ਗਿਆ।ਇਸ ਸੰਬੰਧ ਵਿੱਚ ਮੈਕਸ ਹਸਪਤਾਲ ਵਿੱਚ ਕਰਵਾਏ ਗਏ ਸੇਮੀਨਾਰ ਵਿੱਚ ਬਲਡ ਬੈਂਕ ਦੇ ਇੰਚਾਰਜ ਡਾ. ਆਈ.ਬੀ ਅਗਰਵਾਲ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਕਈ ਸੰਸਥਾਵਾਂ ਲੋਕਾਂ ਵਿੱਚ ਖੂਨਦਾਨ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸੈਮੀਨਾਰ ਦੌਰਾਨ ਡਾ. ਆਈ.ਬੀ ਅਗਰਵਾਲ ਨੇ ਕਿਹਾ ਕਿ ਅਕਸਰ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਕੀ ਤੁਸੀਂ ਕਦੇ ਖੂਨਦਾਨ ਕੀਤਾ ਹੈ? ਖੂਨਦਾਨ ਵਾਸਤਵ ਵਿੱਚ ਕਿਸੇ ਨੂੰ ਜੀਵਨ ਦਾਨ ਹੀ ਹੈ।ਅੱਧਾ ਲੀਟਰ ਖੂਨ ਤਿੰਨ ਲੋਕਾਂ ਦਾ ਜੀਵਨ ਬਚਾ ਸਕਦਾ ਹੈ ਅਤੇ ਇੱਕ ਯੂਨਿਟ ਬਲਡ ਵਿੱਚ 450 ਮਿ.ਲੀ ਖੂਨ ਹੁੰਦਾ ਹੈ।ਇਸ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਅਤੇ ਆਪ ਪਹਿਲ ਕਰਨ ਦੀ।ਤਾਂ ਕਿ ਸਵੈਛਿਕ ਖੂਨਦਾਨ ਦੀ ਪ੍ਰਕਿਰਿਆ ਨੂੰ ਵਧਾਇਆ ਜਾ ਸਕੇ ਅਤੇ ਖੂਨ ਦੇ ਅਭਾਵ ਵਿੱਚ ਕਿਸੇ ਨੂੰ ਜੀਵਨ ਦਾ ਦਾਮਨ ਨਾਂ ਛੱਡਣਾ ਪਵੇ।
ਡਾ. ਆਈ.ਬੀ ਅਗਰਵਾਲ ਨੇ ਦੱਸਿਆ ਕਿ ਕੋਈ ਵੀ ਤੰਦੁਰੁਸਤ ਵਿਅਕਤੀ ਜਿਸਦੀ ਉਮਰ 18 ਤੋਂ 65 ਸਾਲ ਦੇ ਵਿੱਚ ਹੈ, ਉਹ ਖੂਨਦਾਨ ਕਰ ਸਕਦਾ ਹੈ।ਉਸ ਦਾ ਭਾਰ 50 ਕਿਲੋਗ੍ਰਾਮ ਤੋਂ ਜਿਆਦਾ ਹੋਣਾ ਚਾਹੀਦਾ ਹੈ ਅਤੇ ਤੰਦਰੂਸਤ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਦੱਸਿਆ ਕਿ ਬਲੱਡ ਡੋਨੇਟ ਕਰਨ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।ਕੈਂਸਰ ਦਾ ਖ਼ਤਰਾ ਵੀ ਟਲ ਜਾਂਦਾ ਹੈ।ਭਾਰ ਕੰਟਰੋਲ ਕਰਨ ਵਿੱਚ ਮਦਦਗਾਰ ਸਿੱਧ ਹੁੰਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media