ਧੂਰੀ, 14 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਸਾਹਿਤਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ
ਦੌਰਾਨ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਅਹੁਦੇਦਾਰ ਸ੍ਰ. ਸਾਧੂ ਸਿੰਘ ਦਰਦੀ, ਗਾਇਕਾ ਕੁਲਵੰਤ ਕੌਰ, ਪ੍ਰਸਿੱਧ ਲੇਖਿਕਾ ਕੈਲਾਸ਼ ਪੁਰੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਅਸ਼ੋਕ ਭੰਡਾਰੀ ਦੇ ਬੇਟੇ ਦੇ ਪੜ੍ਹਾਈ ਵਿੱਚ ਪਹਿਲਾ ਸਥਾਨ ਹਾਸਲ ਕਰਨ `ਤੇ ਵਧਾਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜਾ੍ਹਉਣ ਦੇ ਫੈਸਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਸੁਰਿੰਦਰ ਸ਼ਰਮਾ ਮੈਨੇਜਰ ਨੇ ਕਵਿਤਾ, ਮੂਲ ਚੰਦ ਸ਼ਰਮਾ ਨੇ ਗੀਤ `ਮੇਰੇ ਹੌਂਸਲੇ ਵਿੱਚ ਉਡਾਣ ਭਰੀਂ ਮੈਂ ਭਵ-ਸਾਗਰ ਵੀ ਤਰਦਾ ਹਾਂ`, ਪਰਮਜੀਤ ਦਰਦੀ ਨੇ ਕਵਿਤਾ `ਤੈਂਨੂੰ ਪੁੱਤ ਲੀਡਰੀ ਕਿੱਥੇ`, ਹਰਦੀਪ ਭੂਦਨ ਨੇ ਰੇਖਾ ਚਿੱਤਰ, ਸੰਜੇ ਲਹਿਰੀ ਨੇ ਗਜ਼ਲ, ਅਸ਼ੋਕ ਭੰਡਾਰੀ ਨੇ ਕਵਿਤਾ, ਰਮੇਸ਼ ਕੁਮਾਰ ਨੇ ਗੀਤ, ਸੁਰਜੀਤ ਰਾਜੋਮਾਜਰਾ ਨੇ ਗੀਤ, ਕੁਲਜੀਤ ਧਵਨ ਨੇ ਚੁਟਕੁਲੇ, ਸੁਖਦੇਵ ਸ਼ਰਮਾਂ ਨੇ ਖੁੱਲ੍ਹੀ ਕਵਿਤਾ, ਸੁਖਦੇਵ ਪੈਂਟਰ ਨੇ ਗੀਤ, ਜੀਵਨ ਸਿੰਘ ਬੇਦੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਸੁਖਦੇਵ ਸਿੰਘ ਮੀਮਸਾ ਐਸ.ਡੀ.ਓ ਨੇ ਗੀਤ, ਸੁਖਵਿੰਦਰ ਲੋਟੇ ਨੇ ਗਜ਼ਲ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਸੁਖਦੇਵ ਸਿੰਘ ਧਾਲੀਵਾਲ, ਸੋਢੀ ਅਜੀਤ ਸਿੰਘ, ਡਾ. ਮਨਿੰਦਰ ਸਿੰਘ, ਸੁਖਦਿਆਲ ਸ਼ਰਮਾਂ ਅਤੇ ਘੁਮੰਡ ਸਿੰਘ ਸੋਹੀ ਨੇ ਉਸਾਰੂ ਸੁਝਾਅ ਪੇਸ਼ ਕੀਤੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media