ਧੂਰੀ, 14 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਟੇਟ ਬੈਂਕ ਆਫ ਇੰਡੀਆ ਦੀ ਧੂਰੀ ਬ੍ਰਾਂਚ ਵਿਖੇ ਰੀਜ਼ਨਲ ਮੈਨੇਜਰ ਸ਼੍ਰੀ ਸੁਮਿਤ ਰਾਏ ਦੀ ਅਗੁਵਾਈ ਹੇਠ ਇੱਕ ਗ੍ਰਾਹਕ ਮਿਲਣੀ
ਸਮਾਰੋਹ (ਐਸ.ਐਮ.ਈ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਗ੍ਰਾਹਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਐਸ.ਬੀ.ਆਈ ਮਿਊਚਲ ਫੰਡ, ਹੈਲਥ ਇੰਸ਼ੋਰੈਂਸ, ਈ.ਪੀ.ਐਫ ਅਤੇ ਗੋਲਡ ਕਰਜ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆਂ ਧੂਰੀ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਸ਼੍ਰੀ ਸੁਮਿਤ ਰਾਏ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਬ੍ਰਾਂਚ ਮੈਨੇਜਰ ਸ਼੍ਰੀ ਰਾਜੇਸ਼ ਸੱਭਰਵਾਲ ਨੇ ਬੈਂਕ ਕਰਜ਼ਾ ਲੈਣ ਆਉਣ ਵਾਲੇ ਕਿਸੇ ਵੀ ਗ੍ਰਾਹਕ ਨੂੰ ਕੋਈ ਪਰੇਸ਼ਾਨੀ ਨਾ ਆਉਣ ਦਾ ਭਰੋਸਾ ਵੀ ਜਤਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਫੀਲਡ ਅਫਸਰ, ਮੈਡਮ ਸ਼ਿਖਾ ਬਾਂਸਲ ਅਤੇ ਬੈਂਕ ਦੇ ਹੋਰ ਗ੍ਰਾਹਕ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media