ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੱਚਿਆਂ ਨੂੰ ਵਿਹਲੇ ਸਮੇਂ ਵਿੱਚ ਰੁਝੇ ਰਹਿਣ ਅਤੇ ਕੁੱਝ ਨਵਾਂ ਸਿਖਦੇ ਰਹਿਣ ਦੀ ਰੁਚੀ ਨੂੰ ਉਤਸਾਹਿਤ ਕਰਨ ਲਈ ਭਾਰਤੀ ਫੌਜ ਦੇ
ਜਵਾਨਾਂ ਨੇ ਪੈਂਥਰ ਸੈਨਿਕ ਇੰਸਟੀਚਿਊਟ ਵਿੱਚ ਵਿਸੇਸ਼ ਕੈਂਪ ਲਗਾ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਨਵੀਆਂ ਕਲਾਂ ਸਿਖਾਈਆਂ।ਇਸ ਬਾਰੇ ਜਾਣਕਾਰੀ ਦਿੰਦੇ ਮੇਜ਼ਰ ਰਾਕੇਸ਼ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਮੈਡਮ ਅੰਜੂ ਨਾਓਤਿਆਲ, ਚੇਅਰਪਰਸਨ ਪੈਂਥਰ ਫੈਮਲੀ ਵੈਲਫੇਅਰ ਐਸੋਸਿਏਸ਼ਨ ਨੇ ਕੀਤਾ।ਉਹਨਾ ਦੱਸਿਆ ਕਿ ਕੈਂਪ ਵਿੱਚ 79 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਫੌਜੀਆਂ ਵੱਲੋਂ ਆਰਟ ਐਂਡ ਕਰਾਫਟ, ਕਿਤਾਬਾਂ ਪੜ੍ਹਨ, ਘੋੜ ਸਵਾਰੀ, ਡਰਾਇੰਗ ਅਤੇ ਸ਼ਖਸ਼ੀਅਤ ਨਿਖਾਰਨ ਦੇ ਗੁਰ ਦਿੱਤੇ ਗਏ।ਇਸ ਤੋਂ ਇਲਾਵਾ ਬੱਚਿਆਂ ਨੂੰ ਡਾਇਨਿੰਗ ਟੇਬਲ ਉੱਤੇ ਰੋਟੀ ਖਾਣ ਦਾ ਸਹੀ ਢੰਗ ਵੀ ਸਿਖਾਇਆ ਗਿਆ। ਬੱਚਿਆਂ ਵਿੱਚ ਟੀਮ ਵਰਕ ਨੂੰ ਸਿਖਾਉਣ ਲਈ ਗਰੁੱਪ ਖੇਡਾਂ ਕਰਵਾਈਆਂ ਗਈਆਂ ਅਤੇ ਗਰਮੀ ਵਿੱਚ ਸਰੀਰਿਕ ਕਸਰਤ ਵਜੋਂ ਤੈਰਾਕੀ ਸਿਖਾਈ ਗਈ।ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਬੱਚਿਆਂ ਨੂੰ ਮੋਬਾਇਲ ਉੱਤੇ ਗੇਮਾਂ ਖੇਡਣ ਦੀ ਥਾਂ ਈ-ਬੁਕਸ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਫੌਜ ਦੇ ਰਸੋਈਆਂ ਵਲੋਂ ਬੱਚਿਆਂ ਨੂੰ ਸਿਹਤਮੰਦ ਅਤੇ ਪੌਸਟਿਕ ਭੋਜਣ ਬਣਾਉਣ ਦੀ ਜਾਂਚ ਵੀ ਸਿਖਾਈ ਗਈ।ਬੱਚਿਆਂ ਨੂੰ ਗੋਪਾਲ ਵਰਮਾ ਨੇ ਕਵਿਤਾ ਲਿੱਖਣ ਅਤੇ ਉਚਾਰਨ ਦੀ ਜਾਚ ਵੀ ਸਿਖਾਈ। ਬੱਚਿਆਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਅਤੇ ਵਰਤਣ ਦਾ ਹੁਨਰ ਵੀ ਦਿੱਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media