Wednesday, October 7, 2026

ਪੰਜਾਬ ਪੁਲਿਸ ਦੇ ਜਵਾਨਾਂ ਨੇ ਲਾਇਆ ਖੂਨਦਾਨ ਕੈਂਪ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਤਰਰਾਸ਼ਟਰੀ ਖੂਨਦਾਨ ਦਿਵਸ ਦੇ ਸਬੰਧ ਵਿੱਚ ਅੱਜ ਆਰਮਡ ਬਟਾਲੀਅਨ ਦੇ ਸਮੂਹ ਜਵਾਨਾਂ ਅਫਸਰਾਂ ਅਤੇ ਮੈਡੀਕਲ ਸਟਾਫ PPN1406201712ਪੰਜਵੀ ਆਈ.ਆਰ.ਬੀ ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕਰੀਬ 150 ਜਵਾਨਾਂ ਅਤੇ ਅਧਿਕਾਰੀਆਂ ਨੇ ਖੂਨਦਾਨ ਕੀਤਾ।ਇਸ ਤੋਂ ਇਲਾਵਾ ਬਟਾਲੀਅਨ ਹੈਡਕੁਆਟਰ ਵਿਖੇ ਕਰੀਬ 150 ਬੂਟੇ ਅਲੱਗ-ਅਲੱਗ ਕਿਸਮ ਦੇ ਵਾਤਾਵਰਨ ਸਾਂਭ ਸੰਭਾਲ ਲਈ ਲਗਾਏ ਗਏ ਅਤੇ ਲੋੜਵੰਦਾਂ ਨੂੰ ਵੰਡੇ ਗਏ।ਜਿਹੜੇ ਵਾਲੰਟੀਅਰਾ ਨੇ ਖੂਨਦਾਨ ਕੀਤਾ, ਉਸ ਨੂੰ ਵੀ ਇੱਕ-ਇੱਕ ਬੂਟਾ ਦਿੱਤਾ ਗਿਆ ਅਤੇ ਬੂਟੇ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।ਇਸ ਕੈਂਪ ਲਈ ਵਿਸ਼ੇਸ਼ ਸਹਿਯੋਗ ਸਵੈ ਸੇਵੀ ਸੰਸਥਾ ਬੀਇੰਗ ਹੂਮੈਨ ਬਲੱਡ ਡੋਨੇਟ ਸੋਸਾਇਟੀ ਅੰਮ੍ਰਿਤਸਰ ਅਤੇ ਬਲੱਡ ਬੈਂਕ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ।ਇਸ ਕੈਂਪ ਦਾ ਮੁੱਖ ਮਕਸਦ ਖੂਨਦਾਨ ਕਰਨ ਅਤੇ ਵਾਤਾਵਰਨ ਸਾਂਭ ਸੰਭਾਲ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਸਮੂਹ ਜਨਤਾ ਇਸ ਬਾਰੇ ਸਮੁੱਚਾ ਧਿਆਨ ਦੇ ਕੇ ਸੂਬੇ ਦੀ ਖੁਸ਼ਹਾਲੀ ਲਈ ਯੋਗਦਾਨ ਪਾਵੇ।ਇਸ ਕੈਂਪ ਦਾ ਉਦਘਾਟਨ ਹਰਿੰਦਰਜੀਤ ਸਿੰਘ ਪੀ.ਪੀ.ਐਸ ਕਮਾਡੈਂਟ ਪੰਜਵੀ ਆਈ.ਆਰ.ਬੀ ਵੱਲੋਂ ਕੀਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply