Friday, August 14, 2026

ਇੰਦਰਜੀਤ ਸਿੰਘ ਦੇ ਜੱਦੀ ਘਰੋਂ ਏ.ਕੇ 47 ਸਮੇਤ ਕਈ ਅਹਿਮ ਦਸਤਾਵੇਜ਼ ਮਿਲੇ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)  ਵੱਡੀ ਗਿਣਤੀ `ਚ ਨਸ਼ੇ ਅਤੇ ਅਸਲਾ ਬਾਰੂਦ ਸਮੇਤ ਗ੍ਰਿਫਤਾਰ ਕੀਤੇ ਗਏ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਅੰਮ੍ਰਿਤਸਰ ਸਥਿਤ PPN1406201725ਕਿਸ਼ਨਗੜ ਇਲਾਕੇ ਵਿਚ ਸੀਲ ਕੀਤੇ ਜੱਦੀ ਘਰ  ਦੀ ਐਸ.ਟੀ.ਐਫ ਵਲੋਂ 3.30 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ।ਮਿਲੀ ਸੂਚਨਾ ਮੁਤਾਬਿਕ ਜਲੰਧਰ ਅਤੇ ਅੰਮ੍ਰਿਤਸਰ ਦੀਆਂ ਐਸ.ਟੀ.ਐਫ ਟੀਮਾਂ ਨੇ ਇਸ ਕੋਠੀ ਦਾ ਚੱਪਾ ਚੱਪਾ ਛਾਣ ਮਾਰਿਆ।ਸੂਚਨਾ ਅਨੁਸਾਰ ਐਸ.ਟੀ.ਐਫ ਨੂੰ ਤਲਾਸ਼ੀ ਦੌਰਾਨ ਇੱਕ ਏ.ਕੇ 47 ਰਾਈਫਲ਼ ਤੇ ਗੋਲ਼ੀ ਸਿੱਕੇ ਤੋਂ ਇਲਾਵਾ ਕਈ ਅਹਿਮ ਦਸਤਾਵੇਜ਼ ਮਿਲੇ ਹਨ।ਇਸ ਤੋਂ ਇਲਾਵਾ ਟੀਮਾਂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦਾ ਰਿਕਾਰਡ ਖੰਘਾਲਣ ਲਈ ਕੈਮਰਿਆਂ ਦਾ ਡੀ.ਵੀ.ਆਰ ਵੀ ਨਾਲ ਲੈ ਗਏ।ਇਸ ਤੋਂ ਪਹਿਲਾਂ ਇੰਦਰਜੀਤ ਸਿੰਘ ਨੂੰ ਪੁਲਿਸ ਦੇ ਸਖਤ ਸਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਦੁਪਹਿਰ 12.00 ਤੋਂ ਸ਼ੁਰੂ ਹੋਈ ਤਲਾਸ਼ੀ ਤਕਰੀਬਨ 3.30 ਵਜੇ ਇੱਕ ਬਿਨਾਂ ਨੰਬਰੀ ਚਿੱਟੇ ਰੰਗ ਦੀ ਕਾਰ ਕੋਠੀ ਦੇ  ਅੰਦਰ ਲਿਜਾ ਕੇ ਇੰਦਰਜੀਤ ਸਿੰਘ ਨੂੰ ਉਸ ਵਿੱਚ ਬਿਠਾ ਲਿਆ ਗਿਆ ਜਿਸ ਦਾ ਮੂੰਹ ਲਪੇਟਿਆ ਹੋਇਆ ਸੀ।ਇਸ ਸਮੇਂ ਮੌਜੂਦ ਵੱਡੀ ਗਿਣਤੀ `ਚ ਪੱਤਰਕਾਰਾਂ ਨੂੰ ਗੱਡੀ ਤੋਂ ਦੂਰ ਰੱਖਿਆ ਗਿਆ।ਇਸ ਸਾਰੀ ਕਾਰਵਾਈ ਦੋਰਾਨ ਮੁਹੱਲਾ ਪ੍ਰਧਾਨ ਗੁਰਸ਼ਰਨ ਸਿੰਘ ਵੀ ਮੌਜੂਦ ਰਹੇ।
PPN1406201726ਇਸ ਸਮੇਂ ਗੱਲਬਾਤ ਕਰਦਿਆਂ ਐਸ.ਟੀ.ਐਫ ਅੰਮ੍ਰਿਤਸਰ ਦੇ ਏ.ਆਈ.ਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਅੱਜ ਜੋ ਰੇਡ ਕੀਤੀ ਗਈ ਹੈ, ਉਹ ਕਾਫੀ ਅਹਿਮ ਹੈ, ਕਿਉਂਕਿ ਇਹ ਇੰਦਰਜੀਤ ਸਿੰਘ ਦਾ ਜੱਦੀ ਘਰ ਹੈ।ਇਥੋਂ ਹੋਈ ਬਰਾਮਦਗੀ ਬਾਰੇ ਉਨਾਂ ਡਿਊਟੀ ਅਨੁਸਾਰ ਤਲਾਸ਼ੀ ਲੈਣ ਦੀ ਡਿਊਟੀ ਨਿਭਾਈ ਹੈ, ਉਨਾਂ ਕਿਹਾ ਕਿ ਇਥੋਂ ਹੋਈ ਬਰਾਮਦਗੀ ਬਾਰੇ ਜਾਣਕਾਰੀ ਸੀਨੀਅਰ ਅਧਿਕਾਰੀ ਦੇਣਗੇ।ਇਸ ਮੌਕੇ ਡੀ.ਸੀ.ਪੀ ਬੀ.ਕੇ ਸਿੰਗਲਾ, ਏ.ਸੀ.ਪੀ ਮਨਜੀਤ ਸਿੰਘ, ਇੰਸਪੈਕਟਰ ਅਰੁਣ ਸ਼ਰਮਾ ਅਤੇ ਥਾਣਾ ਸੀ ਡਵੀਜ਼ਨ ਮੁਖੀ ਅਮਰੀਕ ਸਿੰਘ ਤੋਂ ਇਲਾਵਾ ਕਾਫੀ ਗਿਣਤੀ `ਚ ਪਲਿਸ ਫੋਰਸ ਤਾਇਨਾਤ ਸੀ।
ਜਿਕਰਯੋਗ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ ਕੁੱਲ ਪੰਜ ਭਰਾ ਹਨ, ਜਿੰਨਾਂ ਵਿਚੋਂ ਇਕ ਦਾ ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਹੈ, ਇੱਕ ਕਿਸੇ ਸ਼ੈਲ਼ਰ ਵਿਚ ਨੌਕਰੀ ਕਰਦਾ ਹੈ ਅਤੇ ਇੱਕ ਅੰਮ੍ਰਿਤਸਰ ਤੋਂ ਅਕਾਲੀ ਕੌਂਸਲਰ ਹੈ, ਜਦਕਿ ਉਨਾਂ ਦੇ ਇੱਕ ਭਰਾ ਦੀ ਮੌਤ ਹੋ ਚੁੱਕੀ ਹੈ।ਇੰਦਰਜੀਤ ਸਿੰਘ ਅੱਤਵਾਦ ਵੇਲੇ ਤੋਂ ਕਾਫੀ ਚਰਚਿਤ ਰਹੇ ਹਨ ਅਤੇ ਕਈ ਸੀਨੀਅਰ ਅਫਸਰਾਂ ਚਹੇਤੇ ਵੀ ਦੱਸੇ ਜਾਂਦੇ ਹਨ।ਉਨਾਂ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਸਭ ਤੋਂ ਵੱਧ ਨਸ਼ੇ ਵੀ ਬਰਾਮਦ ਕੀਤੇ ਅਤੇ ਉਨਾਂ ਨੇੰ ਗੈਲੈਂਟਰੀ ਐਵਾਰਡ ਸਮੇਤ ਕਈ ਸਨਮਾਨ ਹਾਸਲ ਕੀਤੇ ਦੱਸੇ ਜਾਂਦੇ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply