
ਚੌਕ ਮਹਿਤਾ, 15 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)
– ਚੌਕ ਮਹਿਤਾ ਨਜਦੀਕ ਤੇਜ ਰਫਤਾਰ ਕਾਰ ਦੇ ਸੰਤੁਲਨ ਗੁਆਉਣ ਕਾਰਨ ਹਾਦਸੇ ਦੌਰਾਨ ਦੋ ਅੋਰਤਾਂ ਦੀ ਮੌਤ ਅਤੇ ਇੱਕ ਛੋਟੀ ਬੱਚੀ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਤੱਖਦਰਸ਼ੀਆਂ ਅਨੁਸਾਰ ਕੁਲਦੀਪ ਕੌਰ 30 ਸਾਲ ਤੇ ਉਸ ਦੀ ਮਾਤਾ ਰਾਜਵਿੰਦਰ ਕੌਰ ਵਾਸੀ ਰਈਆ ਇੱਕ ਛੋਟੀ ਬੱਚੀ ਸਮੇਤ ਟਾਟਾ ਕਰੋਲਾ ਕਾਰ ਡੀ.ਐਲ.ਸੀ.ਸੀ.ਸੀ 7077 ਸਮੇਤ ਦੀਨਾਨਗਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ।ਦੀਨਾਨਗਰ ਤੋਂ ਵਾਪਸ ਆਉਦੇਂ ਸਮੇਂ ਰਸਤੇ ਵਿੱਚ ਬਟਾਲਾ ਰੋਡ ਕਸਬਾ ਚੌਕ ਮਹਿਤਾ ਨਜਦੀਕ ਕਾਰ ਤੇਜ਼ ਰਫਤਾਰ ’ਚ ਹੋਣ ਕਾਰਨ ਆਪਣਾ ਸਤੁੰੁਲਨ ਗੁਆ ਬੈਠੀ ਅਤੇ ਸਫੈਦੇ ਨਾਲ ਜਾ ਟਕਰਾਈ, ਹਾਦਸੇ ਦੌਰਾਨ ਕਾਰ ਚਾਲਕ ਕੁਲਦੀਪ ਕੌਰ ਨਾਲ ਬੈਠੀ ਉਸ ਦੀ ਮਾਤਾ ਰਾਜਵਿੰਦਰ ਕੌਰ ਦੀ ਮੌਤ ਹੋ ਗਈ। ਇਸ ਦੌਰਾਨ ਛੋਟੀ ਬੱਚੀ ਦੇ ਮੂੰਹ ਤੇ ਵੀ ਸੱਟਾਂ ਲੱਗ ਗਈਆਂ।ਮੌਕੇ `ਤੇ ਪੁੱਜੀ ਥਾਣਾ ਮਹਿਤਾ ਦੀ ਪੁਲਿਸ ਨੇ ਲਾਸ਼ਾਂ ਕਬਜੇ ਵਿੱਚ ਲੈ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media