ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਅਮਨ) – ਮਾਡਲਿੰਗ ਦੇ ਸ਼ੋਅ ਅਕਸਰ ਅਣ-ਵਿਆਹੇ ਲੜਕੇ-ਲੜਕੀਆਂ ਲਈ ਹੁੰਦੇ ਹਨ, ਪਰ ਅਨੇਜਾ ਪ੍ਰੋਡਕਸ਼ਨ ਵਲੋਂ ਪਹਿਲੀ ਵਾਰ ਅੰਮ੍ਰਿਤਸਰ ਵਿਚ
ਸ਼ਾਦੀਸ਼ੁਦਾ ਕਪਿਲ (ਪਤੀ-ਪਤਨੀ) ਲਈ ਇਕ ਵਿਸ਼ੇਸ਼ ਸ਼ੋਅ ਕਰਵਾਇਆ ਜਾ ਰਿਹਾ ਹੈ।ਇਸ ਸ਼ੋਅ ਵਿਚ ਪਤੀ-ਪਤਨੀ ਨੂੰ ਮੰਚ `ਤੇ ਆਪਣਾ ਟੈਲੰਟ ਦਿਖਾਉਣ ਦਾ ਮੌਕਾ ਮਿਲੇਗਾ।ਅਨੇਜਾ ਪ੍ਰੋਡਕਸ਼ਨ ਵਲੋਂ ਮਹਾਰਾਜਾ ਫਾਰਮ ਵਿਖੇ 23 ਜੁਲਾਈ ਨੂੰ ਮਿਸਜ ਐਂਡ ਮਿਸਟਰ ਐਲੀਗੈਂਟ ਕਪਲ (ਪਤੀ-ਪਤਨੀ) ਮਾਡਲਿੰਗ ਸ਼ੋਅ-2017 ਕਰਵਾਇਆ ਜਾ ਰਿਹਾ ਹੈ।ਬੀਤੇ ਦਿਨੀਂ ਇਸ ਸ਼ੋਅ ਦਾ ਪੋਸਟਰ ਰਿਲੀਜ ਕਰਨ ਦੀ ਰਸਮ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਅਦਾ ਕੀਤੀ।ਇਸ ਮੌਕੇ ਸ਼ੋਅ ਦੇ ਆਰਗੇਨਾਈਜਰ ਰਿਸ਼ਬ ਅਤੇ ਰੇਖਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੋਡਕਸ਼ਨ ਵਲੋਂ ਮਿਸਟਰ ਐਂਡ ਮਿਸ ਐਲੀਗੈਂਟ ਬੀਤੀ 28 ਮਈ ਨੂੰ ਕਰਵਾਇਆ ਗਿਆ ਸੀ।ਇਹ ਦੂਜਾ ਸ਼ੋਅ ਉਨ੍ਹਾਂ ਵਲੋਂ ਮਹਾਰਾਜਾ ਫਾਰਮ ਵਿਖੇ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ।ਸ਼ੋਅ ਵਿਚ ਡਰੈਸ ਕੋਡ `ਚ ਮੰਚ `ਤੇ ਵਾਕ ਵੀ ਕੀਤੀ ਜਾਵੇਗੀ।ਇਸ ਦੌਰਾਨ ਸਮਾਜ ਵਿਚ ਵਿਲੱਖਣ ਪਛਾਣ ਕਾਇਮ ਕਰਨ ਵਾਲੀਆਂ ਕੁੱਝ ਔਰਤਾਂ ਨੂੰ ਵੂਮਨ ਇੰਮਪਾਵਰਮੈਂਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ, ਜਿਨ੍ਹਾਂ ਦੇ ਨਾਵਾਂ ਦੀ ਚੋਣ ਜਲਦ ਹੀ ਕੀਤੀ ਜਾਵੇਗੀ।ਇਸ ਮੌਕੇ ਅਰਵਿੰਦਰ ਭੱਟੀ, ਅਵਿਨਾਸ਼ ਅਤੇ ਸੰਨੀ ਭਾਰਦਵਾਜ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media