Saturday, March 14, 2026

ਸਿਹਤ ਵਿਭਾਗ ਵੱਲੋਂ ਸ਼ਿਵਵਾੜੀ ਝੁੱਗੀਆਂ, ਜਨਤਾ ਨਗਰ ਵਿਖੇ ਸਪੈਸ਼ਲ ਟੀਕਾਕਰਨ ਕੈਂਪ

PPN150620170ਬਠਿੰਡਾ, 15 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਸ਼ਿਵਵਾੜੀ ਝੁੱਗੀਆਂ, ਜਨਤਾ ਨਗਰ ਬਠਿੰਡਾ ਵਿਖੇ ਸਪੈਸ਼ਲ ਟੀਕਾਕਰਨ ਕੈਂਪ ਅਤੇ ਆਊਟ ਰੀਚ ਕੈਂਪ ਲਗਾਇਆ ਗਿਆ ।ਇਸ ਮੌਕੇ ਐਸ.ਡੀ.ਐਮ ਸ਼ਾਕਸ਼ੀ ਸਾਹਨੀ ਜੋ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਅਰਬਨ ਸਲੱਮ ਦੇ ਟੀਕਾਕਰਨ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ ਵੀ ਮੌਜੂਦ ਸਨ।ਕੈਂਪ ਵਿੱਚ ਇਲਾਕੇ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਨੂੰ ਕਵਰ ਕਰਨ ਲਈ 8 ਮਾਰੂ ਬਿਮਾਰੀਆਂ ਤੋਂ ਟੀਕੇ ਲਗਾਏ ਗਏ।ਐਸ.ਡੀ.ਐਮ ਵੱਲੋਂ ਗਰਭਵਤੀ ਮਾਵਾਂ ਅਤੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਟੀਕਕਰਨ ਨਾ ਕਰਵਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਲਈ।ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੱਚੇ ਦੀ ਤੰਦਰੁਸਤੀ ਲਈ 8 ਮਾਰੂ ਬਿਮਾਰੀਆਂ ਤੋਂ ਟੀਕਾਕਰਣ ਬਹੁਤ ਜਰੂਰੀ ਹੈ।ਉਨ੍ਹਾਂ ਏ.ਐਨ.ਐਮ ਅਤੇ ਆਸ਼ਾ ਵਰਕਰ ਨਾਲ ਵੀ ਇਸ ਪ੍ਰੋਗਰਾਮ ਬਾਰੇ ਗੱਲਬਾਤ ਕੀਤੀ ।ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮਿਉਂਸਪਲ ਕੌਸਲਰ ਨੂੰ ਵੀ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਸਿਹਤਮੰਦ ਜੀਵਨ ਦੀ ਸਿਹਤਮੰਦ ਨੀਹ ਰੱਖਣ ਲਈ ਮਾਂ ਅਤੇ ਬੱਚੇ ਦਾ ਟੀਕਾਕਰਨ ਸਿਹਤ ਵਿਭਾਗ ਵੱਲੋਂ ਨਿਰਧਾਰਤ ਸਮੇਂ ਸਿਰ ਕਰਵਾਉਣਾ ਬਹੁਤ ਜਰੂਰੀ ਹੈ।ਉਨਾਂ ਟੀਕਾਕਰਨ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਅਤੇ ਬੱਚੇ ਦਾ ਸੰਪੂਰਨ ਟੀਕਾਕਰਨ ਕਰਵਾਕੇ ਅਸੀ ਦੇਸ਼ ਵਿੱਚੋਂ ਪੋਲੀਓ ਦੀ ਤਰਾਂ ਹੋਰ ਮਾਰੂ ਰੋਗਾਂ ਦਾ ਵੀ ਖਾਤਮਾ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਇੱਕ ਨੋਬਲ ਕਾਜ਼ ਹੈ ਇਸੇ ਲੜੀ ਤਹਿਤ ਇਸ ਪ੍ਰੋਗਰਾਮ ਨੂੰ ਹੋਰ ਬਲ  ਦੇਣ ਲਈ ਇਹ ਸਪੈਸ਼ਲ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਕੋਈ ਵੀ ਬੱਚਾ ਆਪਣੇ ਇਸ ਹੱਕ ਤੋਂ ਵਾਂਝਾ ਨਾ ਰਹਿ ਜਾਵੇ।ਇਸ ਮੌਕੇ ਅਰਬਨ ਨੋਡਲ ਅਫਸਰ ਡਾ. ਪਾਮਿਲ ਬਾਂਸਲ, ਡਾ. ਭਾਰਤੀ, ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਸਕੂਲ ਹੈਲਥ ਕੁਆਰਡੀਨੇਟਰ ਮਲਫੂਲ ਸਿੰਘ,ਸਮਾਜ ਸੇਵੀ ਰਕੇਸ਼ ਨਰੂਲਾ, ਮਿਉਂਸਪਲ ਕੌਸਲਰ ਸ਼੍ਰੀਮਤੀ ਕਮਲੇਸ਼ ਰਾਣੀ ਅਤੇ ਜਗਦੀਸ਼ ਰਾਮ ਜੀ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply