ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) ਹੈਰੀਟੇਜ਼ ਫੂਡਜ਼ ਨੇ ਰਿਲਾਇੰਸ ੱਗਰੁੱਪ ਦੇ ਡੇਅਰੀ ਕਾਰੋਬਾਰ ‘ਤੇ ਕਬਜਾ ਕਰਨ ਤੋ ਬਾਅਦ ਪੰਜਾਬ ਦੀ ਮਾਰਕੀਟ ਵਿੱਚ ਆਪਣੇ ਉਤਪਾਦ ਉਤਾਰਨ ਦਾ ਫੈਸਲਾ ਕੀਤਾ ਹੈ।ਮੌਜੂਦਾ ਸਮੇਂ ਵਿੱਚ ਹੈਰੀਟੇਜ਼ ਫੂਡਜ਼ 12 ਲੱਖ ਲੀਟਰ ਦੁੱਧ ਦੀ ਸਪਲਾਈ ਕਰਦਾ ਹੈ।ਰਿਲਾਇੰਸ ਦੇ ਰਿਟੇਲ ਡੇਅਰੀ ਕਾਰੋਬਾਰ ਅਤੇ ਉਸ ਦੇ ਬ੍ਰਾਂਡ ਡੇਅਰੀ ਲਾਈਫ ਅਤੇ ਡੇਅਰੀ ਪਿਓਰ ‘ਤੇ ਕਬਜਾ ਕਰਨ ਤੋਂ ਬਾਅਦ ਇਸ ਦੀ ਸਪਲਾਈ ਵਿੱਚ ਦੋ ਲੱਖ ਲੀਟਰ ਰੋਜਾਨਾ ਦਾ ਵਾਧਾ ਹੋਵੇਗਾ। ਇਸ ਸੋਦੋਬਾਜੀ ਤੋ ਬਾਅਦ ਹੈਰੀਟੇਜ ਫੂਡਜ਼ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਤੇ ਪਟਿਆਲਾ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ‘ਚ ਰਿਲਾਇੰਸ ਰਿਟੇਲ ਅਤੇ ਹੋਲਸੇਲ ਚੈਨਲਾਂ ਰਾਹੀਂ ਅਪਣੇ ਉਤਪਾਦਾਂ ਦੀ ਵਿਕਰੀ ਸ਼ੁਰੂ ਕਰ ਦਿਤੀ ਹੈ।ਹੈਰੀਟੇਜ਼ ਫੂਡਜ਼ ਦੀ ਕਾਰਜਕਾਰੀ ਡਾਇਰੈਕਟਰ ਬ੍ਰਾਹਮਣੀ ਨਾਰਾ ਨੇ ਦੱਸਿਆ ਕੀ ਇਸ ਐਮ.ਓ.ਯੂ ਤੋਂ ਹੈਰੀਟੇਜ਼ ਫੂਡਜ਼ ਪੰਜਾਬ ਵਿੱਚ ਆਪਣੇ ਪ੍ਰੋਡਕਟਾਂ ਦੀ ਵੱਡੀ ਰੇਂਜ ਪੇਸ਼ ਕਰੇਗੀ, ਜਿਸ ਵਿੱਚ ਪੈਕਡ ਦੁੱਧ, ਫਲੇਵਰਡ ਦੁੱਧ, ਦਹੀਂ, ਮੱਖਣ ਤੇ ਘਿਓ ਆਦਿ ਸ਼ਾਮਲ ਹਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media