Saturday, November 14, 2026

ਫੋਰਟਿਸ ਹਸਤਾਲ ਵਿਖੇ ਵਿਸ਼ਵ ਯੋਗਾ ਦਿਵਸ ‘ਤੇ ਲਗਾਈ ਵਿਸ਼ੇਸ਼ ਯੋਗਾ ਕਲਾਸ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਫੋਰਟਿਸ ਹਸਤਾਲ ਵਿਖੇ ਵਿਸ਼ਵ ਯੋਗਾ ਦਿਵਸ ਵਿਖੇ ਵਿਸ਼ੇਸ਼ ਯੋਗਾ ਕਲਾਸ ਲਗਾ ਕੇ ਯੋਗ ਦੇ ਵੱਖ-ਵੱਖ ਆਸਣ ਕਰਵਾਏ ਗਏ।ਜਿਸ ਵਿੱਚ PPN2306201705ਸ਼ਾਮਲ ਹੋਏ ਮੈਡੀਕਲ ਡਾਇਰੈਕਟਰ ਡਾ. ਐਚ.ਪੀ ਸਿੰਘ ਤੇ ਡਾ. ਅਰੁਣ ਚੋਪੜਾ ਨੇ ਯੌਗਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਪਾਲਭਾਤੀ ਅਤੇ ਸੂਰਿਆ ਨਮਸਕਾਰ ਨਾਲ ਵਜ਼ਨ ‘ਤੇ ਕੰਟਰੋਲ ਰਹਿੰਦਾ ਹੈ ਤੇ ਚਿੰਤਾ ਮੁਕਤੀ ਤੋਂ ਇਲਾਵਾ ਆਤਮਿਕ ਸ਼ਾਂਤੀ ਮਿਲਦੀ ਹੈ। ਫੈਸਲਿਟਿੀ ਡਾਇਰੈਕਟਰ ਦਿਨੇਸ਼ ਵਸ਼ਿਸ਼ਟ ਨੇ ਕਿਹਾ ਕਿ ਯੋਗਾ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਮਨੁੱਖ ਅੰਦਰ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ।ਇਸ ਮੌਕੇ ਗੁਰਮੀਤ ਸਿੰਘ ਅਤੇ ਅਤੁਲ ਸ਼ਰਮਾ ਵੀ ਮੋਜੂਦ ਰਹੇ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply