Saturday, November 14, 2026

ਜਿਲੇ ਭਰ ’ਚ ਹਨ 14 ਲਾਇਸੰਸ ਧਾਰਕ ਟ੍ਰੈਵਲ ਏਜੰਟ – ਦੀਪਰਵਾ ਲਾਕਰਾ

ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਪ੍ਰਸ਼ਾਸਨ ਬਠਿੰਡਾ ਵਲੋਂ ਲਾਇਸੰਸ ਧਾਰਕ ਟਰੈਵਲ ਏਜੰਟ, ਇੰਮੀਗ੍ਰੇਸ਼ਨ ਕੰਸਲਟੰਟ, ਕੰਸਲਟੈਂਸੀ ਅਤੇ  Deeprava Lakraਟਿਕਟਿੰਗ ਏਜੰਟਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲੇ ਭਰ ’ਚ 14 ਟਰੈਵਲ ਏਜੰਟ, ਇੰਮੀਗ੍ਰੇਸ਼ਨ ਕੰਸਲਟੰਟ, ਕੰਸਲਟੈਂਸੀ ਅਤੇ ਟਿਕਟਿੰਗ ਏਜੰਟਾਂ ਨੂੰ ਲਾਇਸੰਸ ਜਾਰੀ ਕੀਤਾ ਗਿਆ ਹੈ।ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਹ ਲਾਇਸੰਸ ਰਾਜਕਰਨ ਸਿੰਘ ਬਰਾੜ ਵਾਸੀ ਸ਼ਿਵ ਮੰਦਰ ਵਾਲੀ ਗਲੀ 100 ਫੁੱਟੀ ਰੋਡ, ਬਠਿੰਡਾ ਨੂੰ ਕੰਨਸਲਟੰਟੀ ਲਈ 10 ਨਵੰਬਰ 2014 ਤੋਂ 9 ਨਵੰਬਰ 2019 ਤੱਕ ਜਾਰੀ ਕੀਤਾ ਗਿਆ ਹੈ।ਇਸੇ ਤਰਾਂ ਸ਼੍ਰੀਮਤੀ ਸਿਖਾਲੀ ਅਰੋੜਾ, ਵਾਸੀ ਪੂਜਾ ਵਾਲਾ ਮੁਹੱਲਾ ਨੂੰ ਕੰਸਲਟੈਂਸੀ ਲਈ ਲਾਇਸੰਸ 10 ਨਵੰਬਰ 2014 ਤੋਂ 9 ਨਵੰਬਰ 2019 ਤੱਕ ਜਾਰੀ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਰਣਜੀਤ ਸਿੰਘ ਵਾਸੀ ਮਕਾਨ ਨੰ: 17070 ਗਲੀ ਨੰ: 8 ਨਾਮਦੇਵ ਨਗਰ, ਬਠਿੰਡਾ ਨੂੰ ਇੰਮੀਗ੍ਰੇਸ਼ਨ ਅਤੇ ਕੰਸਲਟੈਂਸੀ ਲਈ 1 ਜਨਵਰੀ 2015 ਤੋਂ 31 ਦਸੰਬਰ 2019 ਤੱਕ ਲਾਇਸੰਸ ਜਾਰੀ ਕੀਤਾ ਗਿਆ ਹੈ।ਇਸੇ ਤਰਾਂ ਪਰਮਜੀਤ ਸਿੰਘ ਵਾਸੀ ਪਟੇਲ ਨਗਰ ਨੂੰ ਇੰਮੀਗ੍ਰੇਸ਼ਨ ਅਤੇ ਕੰਸਲਟੈਂਸੀ ਲਈ 16 ਸਤੰਬਰ 2015 ਤੋਂ 15 ਸਤੰਬਰ 2020 ਤੱਕ ਜਾਰੀ ਕੀਤਾ ਗਿਆ ਹੈ।ਦਰਸ਼ਨ ਸਿੰਘ ਪਿੰਡ ਰਾਏਖਾਨਾ ਤਹਿਸੀਲ ਮੌੜ ਨੂੰ ਕੋਚਿੰਗ ਇੰਸੀਟਿਊਟ ਆਫ਼ ਆਈਲੈਟਸ ਕੰਸਲਟੈਂਸੀ ਲਈ ਲਾਇਸੰਸ 16 ਸਤੰਬਰ 2015 ਤੋਂ 15 ਸਤੰਬਰ 2020 ਤੱਕ ਜਾਰੀ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਗੁਰਜੀਤ ਸਿੰਘ, ਵਾਸੀ ਰਾਮਪੁਰਾ ਫੂਲ ਨੂੰ ਵੀਜ਼ਾ ਅਤੇ ਕੰਸਲਟੈਂਸੀ ਲਈ ਲਾਇਸੰਸ 16 ਸਤੰਬਰ 2015 ਤੋਂ 15 ਸਤੰਬਰ 2020 ਤੱਕ ਜਾਰੀ ਕੀਤਾ ਗਿਆ ਹੈ।ਇਸੇ ਤਰਾਂ ਸ਼੍ਰੀਮਤੀ ਸਾਰਿਕਾ ਜਿਉੜਾ, ਵਾਸੀ ਨਵੀਂ ਬਸਤੀ ਬਠਿੰਡਾ ਨੂੰ ਇੰਮੀਗ੍ਰੇਸ਼ਨ ਅਤੇ ਕੰਸਲਟੈਂਸੀ ਲਈ ਲਾਇਸੰਸ 16 ਸਤੰਬਰ 2015 ਤੋਂ 15 ਸਤੰਬਰ 2020 ਤੱਕ ਜਾਰੀ ਕੀਤਾ ਗਿਆ ਹੈ।ਲਾਕਰਾ ਨੇ ਦੱਸਿਆ ਕਿ ਵਿਨੋਦ ਕੁਮਾਰ ਵਾਸੀ ਰਾਮਪੁਰਾ ਫੂਲ ਨੂੰ ਟਰੈਵਲ ਏਜੰਟ ਅਤੇ ਟਿਕਟ ਏਜੰਟ ਵਜੋਂ 6 ਸਤੰਬਰ 2016 ਤੋਂ 5 ਸਤੰਬਰ 2021 ਤੱਕ ਲਾਇਸੰਸ ਜਾਰੀ ਕੀਤਾ ਗਿਆ ਹੈ।ਇਸੇ ਤਰਾਂ ਰਣਜੀਤ ਸ਼ਰਮਾ ਵਾਸੀ ਰਾਮਪੁਰਾ ਫੂਲ ਨੂੰ ਟਿਕਟ ਏਜੰਟ ਵਜੋਂ 6 ਸਤੰਬਰ 2016 ਤੋਂ 5 ਸਤੰਬਰ 2021 ਤੱਕ ਲਾਇਸੰਸ ਜਾਰੀ ਕੀਤਾ ਗਿਆ ਹੈ।ਉਨਾਂ ਦੱਸਿਆ ਕਿ 5 ਦਸੰਬਰ 2016 ਤੋਂ 4 ਦਸੰਬਰ 2021 ਤੱਕ 3 ਵਿਅਕਤੀਆਂ ਨੂੰ ਵੱਖ-ਵੱਖ ਲਾਇਸੰਸ ਜਾਰੀ ਕੀਤੇ ਗਏ ਹਨ। ਇਨਾਂ ’ਚ ਰਾਕੇਸ਼ ਗੋਇਲ, ਵਾਸੀ ਗੁਰੂਕਾਸ਼ੀ ਮਾਰਗ ਬਠਿੰਡਾ ਨੂੰ ਟਰੈਵਲ ਏਜੰਟ ਅਤੇ ਟਿਕਟ ਏਜੰਟ ਵਜੋਂ, ਗੁਰਮੁਖ ਸਿੰਘ, ਵਾਸੀ ਪਟੇਲ ਨਗਰ ਨੂੰ ਟਰੈਵਲ ਏਜੰਟ ਵਜੋਂ ਅਤੇ ਸਵਰਨ ਪ੍ਰਕਾਸ਼ ਵਾਸੀ ਵਾਰਡ ਨੰ: 4 ਮੌੜ ਮੰਡੀ ਨੂੰ ਟਿਕਟ ਏਜੰਟ ਅਤੇ ਆਈਲੈਟਸ ਕੰਸਲਟੈਂਸੀ ਵਜੋਂ ਲਾਇਸੰਸ ਜਾਰੀ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਕਨਵਰਪਾਲ ਸਿੰਘ ਵਾਸੀ ਰਾਮਪੁਰਾ ਫੂਲ ਅਤੇ ਗੁਰਚਰਨ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਬਠਿੰਡਾ ਨੂੰ ਆਈਲੈਟਸ ਕੰਸਲਟੈਂਸੀ ਵਜੋਂ ਲਾਇਸੰਸ 19 ਜਨਵਰੀ 2017 ਤੋਂ 18 ਜਨਵਰੀ 2022 ਤੱਕ ਜਾਰੀ ਕੀਤਾ ਗਿਆ ਹੈ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply