Saturday, November 14, 2026

ਮਨਪ੍ਰੀਤ ਬਾਦਲ ਆਪਣਾ ਵਾਅਦਾ ਨਿਭਾਉਣ ਕੂੜਾ, ਡੰਪ ਪਲਾਂਟ ਸ਼ਹਿਰ ਤੋਂ ਬਾਹਰ ਕੱਢਵਾਉਣ

ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੂੜਾ ਡੰਪ ਹਟਾਉਂਣ ਸਬੰਧੀ ਪੰਜਾਬ ਸਰਕਾਰ ਕਾਗਜ਼ੀ ਪੱਤਰ ਖਾਨਾਪੂਰਤੀ ਕਰਨ ਦੀ ਬਜਾਏ ਆਪਣੇ ਵਾਅਦੇ ਨੂੰ PPN2306201707ਅਮਲ ਵਿਚ ਲਿਆਉਣ ਲਈ ਤੁਰੰਤ ਕਾਰਵਾਈ ਕਰੇ। ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਹੋਂਦ ਵਿਚ ਆ ਜਾਣ ਤੇ ਕੂੜਾ ਡੰਪ ਨੂੰ ਸ਼ਹਿਰੀ ਆਬਾਦੀ ਤੋਂ ਦੂਰ ਲਿਜਾਣ ਲਈ ਪਹਿਲ ਦੇ ਅਧਾਰ ਤੇ ਯਤਨ ਕਰਨਗੇ।ਪ੍ਰੰਤੂ ਚੋਣਾਂ ਤੋਂ ਬਾਅਦ ਸਰਕਾਰ ਦੇ ਹੋਂਦ ’ਚ ਆਉਣ ਦਾ ਸਮਾਂ ਅੱਠ ਮਹੀਨੇ ਤੋਂ ਉਪਰ ਹੋ ਚਲਿਆ ਹੈ।ਇਥੇ ਇਹ ਵਰਨਣਯੋਗ ਇਹ ਹੈ ਕਿ ਕਈ ਸਾਲ ਪਹਿਲਾਂ ਇਹ ਪਲਾਂਟ ਸ਼ਹਿਰ ਦੀਆਂ ਸ਼ਹੀਦ ਭਾਈ ਮਤੀ ਦਾਸ, ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ, ਹਾੳੂਸਫੈਂਡ ਕਲੋਨੀ, ਗਨਪਤੀ ਇਨਕਲੇਵ, ਗੁਰੂ ਰਾਮਦਾਸ ਨਗਰ, ਸਿਲਵਰ ਕਲੋਨੀ, ਗੁਰੂ ਕੀ ਨਗਰ ਆਦਿ ਬਸਤੀਆਂ ਦੇ ਵਿਚਕਾਰ ਸਥਾਪਤ ਕੀਤਾ ਗਿਆ ਸੀ।
ਇਸ ਪਲਾਂਟ ਦੀ ਬਦਬੂ ਨਾਲ ਲੋਕਾਂ ਨੂੰ ਦਰਵਾਜ਼ੇ ਬੰਦ ਕਰਕੇ ਘਰਾਂ ਅੰਦਰ ਕੈਦੀਆਂ ਵਾਂਗ ਜਿੰਦਗੀ ਜਿਉਣੀ ਪੈ ਰਹੀ ਸੀ। ਪਰ ਵਿਧਾਨ ਸਭਾ ਚੋਣਾਂ ਨੇੜੇ ਆ ਜਾਣ ਕਾਰਨ ਇਸ ਪਲਾਂਟ ਦੀ ਮਸ਼ੀਨਰੀ ਚਲਾਉਣ ਨੂੰ ਤਾਂ ਭਾਵੇ ਬੰਦ ਕਰ ਦਿੱਤਾ ਗਿਆ ਹੈ, ਪ੍ਰੰਤੂ ਕੂੜਾ ਡੰਪ ਨਹੀ ਚੁੱਕਿਆ ਗਿਆ।ਪਲਾਂਟ ਬੰਦ ਕਾਰਨ ਲੋਕਾਂ ਨੂੰ ਕੁਝ ਰਾਹਤ ਤਾਂ ਭਾਵੇਂ ਮਿਲੀ ਪਰ ਮਸਲਾ ਪੱਕਾ ਹੱਲ ਨਹੀ ਹੋਇਆ।ਇਥੇ ਇਹ ਵਰਨਣਯੋਗ ਇਹ ਹੈ ਕਿ ਪਲਾਂਟ ਫਿਰ ਚਾਲੂ ਕਰ ਦਿੱਤਾ ਗਿਆ। ਹਵਾ ਦੇ ਰੁੱਖ ਕਾਰਨ ਬਦਬੂ ਕਾਰਨ ਲੋਕ ਕਾਫ਼ੀ ਚਿੰਤਤ ਹੋ ਰਹੇ ਹਨ।ਅੱਗੇ ਮੌਸਮ ਬਰਸਾਤਾਂ ਵਾਲਾ ਆਉਣ ਵਾਲਾ ਹੈ ਅਤੇ ਪਲਾਂਟ ਦੇ ਆਸ ਪਾਸ ਹੁਣ ਤੱਕ ਕਾਫ਼ੀ ਕੂੜਾ ਇੱਕਠਾ ਹੋ ਚੁੱਕਿਆ ਹੈ ਅਤੇ ਇਸ ਬਦਬੂ ਕਾਰਨ ਮੱਛਰ ਅਤੇ ਮੁੱਖੀਆਂ ਦੀ ਭਰਮਾਰ ਵੀ ਜਮਾਂ ਹੋ ਰਹੀ ਹੈ। ਬਦਬੂ ਕਾਰਨ ਇਲਾਕਾ ਨਿਵਾਸੀਆਂ ਨੂੰ ਸਾਹ ਦੀਆਂ ਬੀਮਾਰੀਆਂ, ਦਮਾ,  ਛਾਤੀ ਦੇ ਰੋਗ,  ਨਜਲਾ-ਜੁਕਾਮ,ਖਾਂਸ਼ੀ ਅਤੇ ਫੇਫੜਿਆਂ ਆਦਿ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਵਾਤਾਵਰਣ ਪੂਰਨ ਤੌਰ ’ਤੇ ਪੁਲੀਤ ਹੋ ਚੁੱਕਾ ਹੈ। ਇਸ ਕੂੜਾ ਡੰਪ ਦਾ ਇਲਾਕਾ ਨਿਵਾਸੀ ਨੀਂਹ ਪੱਥਰ ਰੱਖਣ ਸਮੇਂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਪਰ ਸਮੇਂ ਦੀ ਮੌਜੂਦਾ ਸਰਕਾਰ ਨੇ ਉਸ ਸਮੇਂ ਲੋਕਾਂ ਦੇ ਵਿਰੋਧ ਦੇ ਬਾਵਜੂਦ ਪੁਰੀ ਦਿਲਚਸਪੀ ਨਾਲ ਇਹ ਪਲਾਂਟ ਸਥਾਪਤ ਕੀਤਾ ਸੀ।
ਪ੍ਰੰਤੂ ਜਦੋਂ ਇਸ ਪਲਾਂਟ ਦੀ ਬਦਬੂ ਨੇ ਇਲਾਕੇ ਦੇ ਲੋਕਾਂ ਦਾ ਘਰਾਂ ਵਿਚ ਰਹਿਣ ਦੁਬਰ ਕਰ ਦਿੱਤਾ ਤਾਂ ਉਨਾਂ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਜਿਲਾ ਪ੍ਰਸ਼ਾਸ਼ਨ ਨੂੰ ਮਿਲਣ ਅਤੇ ਮੰਗ ਪੱਤਰ ਦੇਣ ਤੋਂ ਬਾਅਦ ਜਦ ਕੋਈ ਸੁਣਵਾਈ ਨਾ ਹੋਈ ਤਾਂ ਸੜਕ ਰੋਕਣ ਜਾਂ ਧਰਨੇ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ।ਚੋਣਾਂ ਤੋਂ ਪਹਿਲਾਂ ਇਲਾਕੇ ਦੇ ਅਕਾਲੀ ਵਿਧਾਇਕ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਲੋਕਾਂ ਦੇ ਵਿਰੋਧ ਵੇਖਦਿਆਂ ਚੋਣਾਂ ਵਿਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪਲਾਂਟ ਸ਼ਹਿਰ ਤੋਂ ਬਾਹਰ ਦੂਰ ਲਿਜਾਣ ਦਾ ਐਲਾਨ ਵੀ ਕੀਤਾ ਅਤੇ ਨਗਰ ਨਿਗਮ ਨੂੰ ਥਾਂ ਖਰੀਦਣ ਦੇ ਆਦੇਸ਼ ਵੀ ਦਿੱਤੇ ਸਨ। ਪਰ ਹੋਇਆ ਹੁਣ ਤੱਕ ਕੁੱਝ ਨਹੀ ਹੋਇਆ।ਚੋਣਾਂ ’ਚ ਲਾਹਾ ਲੈਣ ਦਾ ਐਲਾਨ ਸੀ।
ਇਲਾਕੇ ਦੇ ਲੋਕਾਂ ਦੀ ਇਸ ਵੱਡੀ ਮੁਸ਼ਕਿਲ ਦੇ ਹੱਲ ਲਈ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨਾਲ ਇਹ ਵਾਅਦਾ ਹਿੱਕ ਠੋਕ ਕੇ ਕਿਹਾ ਸੀ ਕਿ ਕਾਂਗਰਸ ਸਰਕਾਰ ਦੇ ਹੋਂਦ ’ਚ ਆਉਣ ’ਤੇ ਕੂੜਾ ਡੰਪ ਪਲਾਂਟ ਨੂੰ ਸ਼ਹਿਰੀ ਆਬਾਦੀ ਤੋਂ ਦੂਰ ਕਰ ਦੇਣਗੇ।ਇਲਾਕੇ ਦੇ ਲੋਕਾਂ ਨੇ ਇਸ ਵਾਅਦੇ ਦੇ ਵਿਸਵਾਸ਼ ਕਾਰਨ ਵੱਧ ਤੋਂ ਵੱੱਧ ਵੋਟਾ ਪਾ ਕੇ ਜਿੱਤ ਪ੍ਰਾਪਤ ਕਰਵਾਈ ਸੀ। ਚੋਣ ਨਤੀਜੇ ਦੇ ਸਮੇਂ ਗਿਣਤੀ ਕੇਂਦਰ ਤੋਂ ਬਾਹਰ ਨਿਕਲਣ ਸਾਰ ਆਪਣੇ ਇਸ ਵਾਅਦੇ ਨੂੰ ਦੁਹਰਾਉਦਿਆਂ ਕਿਹਾ ਸੀ ਕਿ ਉਹ ਕੂੜਾ ਡੰਪ ਨੂੰ ਸ਼ਹਿਰ ਤੋਂ ਬਾਹਰ ਕੱਢਣ ਵਾਲੇ ਆਪਣੇ ਵਾਅਦੇ ‘ਤੇ ਕਾਇਮ ਹਨ ਅਤੇ ਪਹਿਲ ਦੇ ਅਧਾਰ ’ਤੇ ਪੂਰਾ ਕਰਨਗੇ। ਇਲਾਕੇ ਦੇ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਆਪਣੇ ਵਾਅਦੇ ਨੂੰ ਜਲਦ ਪੂਰਾ ਕਰਨ ਲਈ ਕਿਹਾ ਅਤੇ ਕੂੜਾ ਡੰਪ ਪਲਾਂਟ ਨੂੰ ਜਲਦ ਸ਼ਹਿਰ ਤੋਂ ਬਾਹਰ ਕੱਢਣ ਲਈ ਪਹਿਲਕਦਮੀ ਕਰਨ।ਅਗਰ ਕਾਂਗਰਸ ਸਰਕਾਰ ਨੇ ਜਲਦ ਹੀ ਕੂੜਾ ਡੰਪ ਨਾ ਹਟਾਇਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply