Saturday, November 14, 2026

ਹਿੰਦੂ ਮੁਸਲਿਮ ਤੇ ਸਿੱਖ ਭਾਈਚਾਰੇ ਦੀ ਸਾਂਝੀ ਰੋਜ਼ਾ ਅਫਤਾਰੀ ਹੋਈ

PPN2306201709ਸੰਦੌੜ, 22 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪਿੰਡ ਫਤਿਹਗੜ ਪੰਜਗਰਾਈਆਂ ਦੀ ਮਸਜਿਦ ਵਿੱਚ ਰਮਾਜਾਨ ਦੇ ਪਵਿੱਤਰ ਰੋਜੇ ਦੀ ਅਫਤਾਰ ਪਾਰਟੀ ਦਾ ਆਯੋਜਨ ਸਹਿਕਾਰੀ ਸਭਾ ਪੰਜਗਰਾਈਆਂ ਦੇ ਸਕੱਤਰ ਜਗਰੂਪ ਸਿੰਘ ਸੰਧੂ ਦੇ ਉੱਦਮ ਸਦਕਾ ਕੀਤਾ ਗਿਆ ਇਸ ਅਫਤਾਰ ਪਾਰਟੀ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਸ਼ਾਮਿਲ ਸੀ ਉੱਥੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਵੀ ਸਮਹੂਲੀਅਤ ਕਰਕੇ ਆਪਸੀ ਭਾਈਚਾਰਜ ਸਾਂਝ ਨੂੰ ਹੋਰ ਗੂੜਾ ਕੀਤਾ।ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਨਸਾਨ ਨੂੰ ਸਭ ਧਰਮਾਂ ਦਾ ਸਤਿਕਾਰ ਕਰਕੇ ਆਪਸੀ ਪਿਆਰ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ, ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਇਕ ਹੈ ਅਤੇ ਉਸ ਦੇ ਨਾਮ ਵੱਖਰੇ ਵੱਖਰੇ ਹਨ।ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ, ਪੰਚ ਈਸ਼ਰਪਾਲ ਸਿੰਘ, ਸਕੱਤਰ ਜਗਰੂਪ ਸਿੰਘ ਸੰਧੂ, ਚਰਨਜੀਤ ਸਿੰਘ ਖਹਿਰਾ, ਸਾਬਕਾ ਪੰਚ ਕੇਸ਼ਰ ਸਿੰਘ, ਜਥੇਦਾਰ ਸਰੂਪ ਸਿੰਘ, ਪੰਚ ਚਰਨਜੀਤ ਸਿੰਘ, ਮਾ. ਰਜੇਸ਼ ਰਿਖੀ, ਮਸਜਿਦ ਕਮੇਟੀ ਪ੍ਰਧਾਨ ਹਰਮੇਲ ਖਾਂਨ, ਖਜਾਨਚੀ ਗੁਲਜ਼ਾਰ ਖਾਂਨ, ਰਮਜਾਨ ਮੁਹੰਮਦ, ਹਨੀਫ ਖਾਂ, ਯਾਕੂਬ ਖਾਨ, ਜੁਲਫਕਾਰ ਅਲੀ, ਵਿੱਕੀ ਖਾਂ, ਮਜੀਦ ਖਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਹਾਜ਼ਰ ਸੀ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply