ਸੰਦੌੜ 22 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ 26 ਜੂਨ ਨੂੰ ਕਰਵਾਏ ਜਾ ਰਹੇ ਸਾਹਿਤਿਕ ਸਮਾਗਮ
ਦੌਰਾਨ ਤਿੰਨ ਪੰਜਾਬੀ ਸਾਹਿਤਕਾਰਾਂ ਨੂੰ ਯੁਵਾ ਲੇਖਕ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਸਾਹਿਤ ਸਭਾ ਦੇ ਪ੍ਰਧਾਨ ਪ੍ਰਸਿੱਧ ਕਹਾਣੀਕਾਰ ਨਾਇਬ ਸਿੰਘ ਬੁੱਕਣਵਾਲ ਅਤੇ ਉੱਘੇ ਸ਼ਾਇਰ ਬਲਵੰਤ ਫਰਵਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਸਭਾ ਵੱਲੋਂ 26 ਜੂਨ ਦੇ ਸਮਾਗਮ ਵਿੱਚ ਪੰਜਾਬੀ ਤਿੰਨ ਸਾਹਿਤਕਾਰਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਪਾਏ ਸਾਹਿੱਤਿਕ ਯੋਗਦਾਨ ਬਦਲੇ ਯੁਵਾ ਲੇਖਕ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਜਿਨਾਂ ਲੇਖਕਾਂ ਨੂੰ ਐਵਾਰਡ ਦਿੱਤਾ ਜਾ ਰਿਹਾ ਹੈ ਉਨਾਂ ਵਿੱਚ ਚਰਚਿਤ ਮਿੰਨੀ ਕਹਾਣੀਕਾਰ ਕੁਲਵਿੰਦਰ ਕੌਸ਼ਲ ਪੰਜਗਰਾਈਆਂ ਜਿਹੜੇ ਹੁਣ ਤੱਕ ਦੋ ਮਿੰਨੀ ਕਹਾਣੀ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ਅਤੇ ਮਿੰਨੀ ਕਹਾਣੀ ਦੇ ਵਿੱਚ ਸੂਬਾ ਪੱਧਰੀ ਐਵਾਰਡ ਪ੍ਰਾਪਤ ਕਰ ਚੁੱਕੇ ਹਨ ਤੇ ਪੰਜਾਬ ਦੇ ਚੋਣਵੇਂ ਮਿੰਨੀ ਕਹਾਣੀਕਾਰਾਂ ਵਿੱਚ ਸ਼ਾਮਿਲ ਹਨ।ਦੂਸਰੇ ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ ਹਨ ਜਿਹੜੇ ਬਾਲ ਸਾਹਿੱਤਕਾਰ ਹਨ ਅਤੇ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਚਾਰ ਪੁਸਤਕਾਂ ਲਿਖ ਚੁੱਕੇ ਹਨ ਉੱਤੇ ਵਾਤਾਵਰਨ ਤੇ ਪੰਛੀਆਂ ਦੀ ਸੰਭਾਲ ਦੇ ਵਿੱਚ ‘ਪੰਛੀ ਪਿਆਰੇ’ ਮੁਹਿੰਮ ਤਹਿਤ ਕਈ ਸੂਬਾ ਪੱਧਰੀ ਮੁਹਿੰਮਾਂ ਚਲਾ ਕੇ ਸਮਾਜ ਸੇਵਾ ਕਰ ਰਹੇ ਹਨ।
ਤੀਸਰੇ ਲੇਖਕ ਹਰਮਿੰਦਰ ਸਿੰਘ ਭੱਟ ਹਨ ਜਿਹੜੇ ਤਕਨੀਕੀ ਖੇਤਰ ਵਿਚ ਪੰਜਾਬੀ ਮਾਧਿਅਮ ਰਾਹੀ ਸੱਤ ਪੁਸਤਕਾਂ ਲਿਖਣ ਦੇ ਨਾਲ ਨਾਲ ਸੰਗੀਤਿਕ ਤੇ ਫ਼ਿਲਮਾਂ ਦੀ ਦੁਨੀਆਂ ਰਾਹੀ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ ਬਤੌਰ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਅਦਾਰਾ ਸਾਹਿਬ ਸੇਵਾ ਸੁਸਾਇਟੀ ਦੇ ਅਧੀਨ ਗ਼ਰੀਬ ਅਤੇ ਮੱਧ ਵਰਗੀਆਂ ਵਿਦਿਆਰਥਣਾਂ ਨੂੰ ਮੁਫ਼ਤ ਤਕਨੀਕੀ ਵਿੱਦਿਆ ਮੁਹਾਇਆ ਕਰਵਾ ਰਹੇ ਹਨ।ਉਨਾਂ ਦੱਸਿਆ ਕਿ ਸਮਾਗਮ ਦੌਰਾਨ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਰਚਨਾ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਸਮਾਗਮ ਦੀ ਪ੍ਰਧਾਨਗੀ ਉਸਤਾਦ ਲੇਖਕ ਸ੍ਰੀ ਓਮ ਪ੍ਰਕਾਸ਼ ਗਾਸੋ ਅਤੇ ਕਹਾਣੀਕਾਰ ਜਸਵੀਰ ਰਾਣਾ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਪ੍ਰੋ. ਗੁਰਦੇਵ ਸਿੰਘ ਚੁੰਬਰ, ਜਸਵੀਰ ਸਿੰਘ ਕਲਿਆਣ, ਅੰਮਿ੍ਰਤਪਾਲ ਸਿੰਘ ਬਈਏਵਾਲ, ਰਣਜੀਤ ਫਰਵਾਲੀ, ਮਾਸਟਰ ਮੱਘਰ ਸਿੰਘ ਭੂਦਨ, ਜਸਵੀਰ ਸਿੰਘ ਕੰਗਣਵਾਲ, ਨਿਰਮਲ ਸਿੰਘ, ਸੁਰਜੀਤ ਅਰਮਾਨ, ਕੁਲਵੰਤ ਲੋਹਗੜ, ਦਰਸ਼ਨ ਦਰਦੀ ਸਮੇਤ ਕਈ ਹਾਜ਼ਰ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media