ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੀ ਸ਼ਾਮ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਗੁਰੂ ਦੀ ਨਗਰੀ ਵਿਚ ਚੱਲ ਰਹੇ ਹਿਰਦੈ
ਪ੍ਰੋਜੈਕਟ ਤਹਿਤ 40 ਖੂਹ ਬਾਗ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹੇ ਵਿਰਾਸਤੀ ਕੰਮਾਂ ਦਾ ਜਾਇਜ਼ਾ ਲਿਆ। ਡੀ.ਸੀ ਨੇ ਦੱਸਿਆ ਕਿ ਇਸ ਕੰਮ ‘ਤੇ 5 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਵਿੱਚ ਬਾਗ ਦਾ ਸੁੰਦਰੀਕਰਨ ਸ਼ਾਮਲ ਹੈ ਅਤੇ ਉਥੋਂ ਦੀ ਇਮਾਰਤ ਨੂੰ ਵਿਰਾਸਤੀ ਦਿੱਖ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ 40 ਖੂਹ ਬਾਗ ਦੇ ਆਲੇ ਦੁਆਲੇ 2 ਮੀਟਰ ਉਚੀ ਦੀਵਾਰ ਅਤੇ ਲਗਭਗ 1650 ਮੀਟਰ ਲੰਬੀ ਦੀਵਾਰ ਵੀ ਬਣਾਈ ਜਾ ਰਹੀ ਹੈ ਅਤੇ 40 ਖੂਹ ਬਾਗ ਦੇ ਅੰਦਰ ਲੋਕਾਂ ਦੇ ਲਈ ਫੁੱਟਪਾਥ ਅਤੇ ਬੈਠਣ ਦੇ ਲਈ ਬੈਂਚਾਂ ਦਾ ਇੰਤਜਾਮ ਵੀ ਕੀਤਾ ਜਾ ਰਿਹਾ ਹੈ।ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਰਾਮ ਬਾਗ ਵਿਖੇ ਰਿਪੇਅਰ ਹੋ ਰਹੀ ਬਿਲਡਿੰਗ ਦੇ ਕੰਮਾਂ ਦਾ ਵੀ ਜਾਇਜਾ ਲਿਆ ਅਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚਲ ਰਹੇ ਕਾਰਜਾਂ ਵਿਚ ਤੇਜ਼ੀ ਲਿਆਉਣ, ਤਾਂ ਜੋ ਇਹ ਵਿਰਾਸਤੀ ਇਮਾਰਤਾਂ ਲੋਕਾਂ ਦੇ ਵੇਖਣ ਲਈ ਖੋਲੀਆਂ ਜਾ ਸਕਣ। ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਸਾਰੇ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਕਾਸ ਹੀਰਾ ਸਹਾਇਕ ਕਮਿਸ਼ਨਰ ਜਨਰਲ, ਸੰਜੇ ਕੰਵਰ ਐਕਸੀਏਨ ਨਗਰ ਨਿਗਮ, ਐਸ. ਐਸ. ਬਾਲੀ ਐਸ.ਡੀ.ਓ, ਐਸ.ਐਸ ਮੱਲੀ ਜੇ.ਈ ਅਤੇ ਐਚ.ਐਸ ਖੋਸਾ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media