
ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਇੰਪਲਾਈਜ਼ ਫੈਡਰੇਸ਼ਨ ਵਲੋਂ ਪੀ. ਐਸ. ਈ. ਬੀ ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ ‘ਤ ਸਬ ਅਰਬਨ, ਸ਼ਹਿਰੀ ਸਬ ਡਿਵੀਜਨ ਦੀ ਸਾਂਝੀ ਰੈਲੀ ਫਾਜ਼ਿਲਕਾ ਦਫ਼ਤਰ ਵਿਚ ਸਟੇਟ ਸਕੱਤਰ ਓਮ ਪ੍ਰਕਾਸ਼ ਦੀ ਅਗਵਾਈ ਵਿਚ ਕੱਢੀ ਗਈ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਭਜਨ ਲਾਲ, ਵਸਾਵਾ ਰਾਮ, ਪੂਰਨਸਿੰਘ, ਚਰਨਜੀਤ ਸਿੰਘ, ਪੂਰਨ ਚੰਦ, ਓਮ ਪ੍ਰਕਾਸ਼, ਸੁਰੇਸ਼ ਕੁਮਾਰ,ਸਰਵਨ ਸਿੰਘ, ਦੇਸ ਸਿੰਘ ਅਤੇ ਪੂਰਨ ਸਿੰਘ ਨੇ ਦੱਸਿਆ ਕਿ ਗ੍ਰੇਡ ਜੋ ਮੈਨੇਜ਼ਮੈਂਟ ਨੇ ਦਿੱਤਾ ਹੈ ਉਸ ਵਿਚ ਹਰੇਕ ਦੇ ਨਾਲ ਇਨਸਾਫ਼ ਨਹੀਂ ਹੋਇਆ। ਉਸ ਪੇਅ ਗ੍ਰੇਡ ਅਤੇ ਪੇ ਬੈਂਡ ਵਿਚ ਕਿਸੇ ਵੀ ਕੈਟਾਗਰੀ ਨੂੰ ਲਾਭ ਨਹੀਂ ਪਹੁੰਚਾਇਆ ਗਿਆ। ਸਾਲ 1997 ਦੇ ਬਾਅਦ ਵਿਭਾਗ ਵੱਲੋਂ ਕੋਈ ਵੀ ਨਿਯਮਤ ਭਰਤੀ ਨਹੀਂ ਕੀਤੀ ਗਈ। ਲਗਾਤਰ ਸੇਵਾਮੁਕਤੀ ਤੋਂ ਬਾਅਦ ਸਟਾਫ ਦੀ ਕਮੀ ਹੋਣ ਕਾਰਨ ਹਰੇਕ ਕਰਮਚਾਰੀ ਦਾ ਕੰਮ ਜਿਆਦਾ ਹੋ ਗਿਆ। ਠੇਕੇਦਾਰੀ ਹੋਣ ਕਾਰਨ ਅਨਜਾਣ ਅਤੇ ਘੱਟ ਯੋਗਤਾ ਵਾਲੇ ਕਰਚਮਾਰੀਆਂ ਤੋਂ ਕੰਮ ਕਰਾਉਣ ਕਾਰਨ ਲਾਈਨਾਂ ਦੀ ਹਾਲਤ ਖਰਾਬ ਹੈ। ਠੇਕੇਦਾਰਾਂ ਵੱਲੋਂ ਕੰਮ ਸਹੀ ਨਾ ਕਾਰਨ ਅਤੇ ਕਰਮਚਾਰੀਆਂ ਦੀ ਗਿਦਤੀ ਵਿਚ ਦਿਨੋਂ ਦਿਨ ਬਿਜਲੀ ਦੀ ਸਪਲਾਈ ਵਿਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੇ ਕੇਸ ਕਾਫ਼ੀ ਪਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੁਲਾਈ ਵਿਚ ਹੀ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਛੇੜਿਆ ਜਾਵੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media