ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੀ ਬਰਸੀ ਮੌਕੇ ਸਵਾਮੀ ਵਿਵੇਕਾਨੰਦ ਪਾਰਕ ਵਿੱਚ ਅੱਜ ਮੁਫਤ ਸ਼ੂਗਰ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਸੈਨੀ ਲੈਬੋਰੇਟਰੀ ਦੇ ਮੈਬਰਾਂ ਦੁਆਰਾ ਆਪਣੀ ਸੇਵਾਵਾਂ ਦਿੱਤੀਆਂ ਗਈਆਂ । ਵਿਵੇਕਾਨੰਦ ਪਾਰਕ ਦੇ ਪ੍ਰਭਾਰੀ ਸੁਨੀਲ ਦਤ ਮਦਾਨ , ਸ਼ਾਖਾ ਪ੍ਰਧਾਨ ਦਿਨੇਸ਼ ਸ਼ਰਮਾ, ਸਕੱਤਰ ਦਰਸ਼ਨ ਸਿੰਘ ਤਨੇਜਾ, ਸਾਬਕਾ ਪ੍ਰਧਾਨ ਸਤਪਾਲ ਕ੍ਰਿਸ਼ਣ ਮੋਹਲਾ, ਵਿਜੈ ਗੁਗਲਾਨੀ, ਪੁਰਸ਼ੋਤਮ ਸੇਠੀ, ਨਰਿੰਦਰ ਜਸੂਜਾ ਅਤੇ ਹੋਰ ਪਰਿਸ਼ਦ ਮੈਬਰਾਂ ਨੇ ਸਹਿਯੋਗ ਕੀਤਾ । ਇਸ ਮੌਕੇ ਉੱਤੇ ਸੁਨੀਲ ਦਤ ਮਦਾਨ ਨੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਪ੍ਰਧਾਨ ਅਤੇ ਸਕੱਤਰ ਨੇ ਸਵਾਮੀ ਜੀ ਦੀ ਪ੍ਰਤੀਮਾ ਉੱਤੇ ਫੁਲ ਭੇਟ ਕੀਤੇ । ਇਸ ਜਾਂਚ ਕੈਂਪ ਵਿੱਚ ੧੨੫ ਲੋਕਾਂ ਨੇ ਆਪਣੀ ਸ਼ੂਗਰ ਜਾਂਚ ਕਰਵਾਈ । ਮੌਜੂਦ ਲੋਕਾਂ ਨੇ ਪਰਿਸ਼ਦ ਦੇ ਇਸ ਕੋਸ਼ਿਸ਼ ਨੂੰ ਚੰਗਾ ਕਦਮ ਦੱਸਿਆ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …